ਅਜਿਹਾ ਸਮੁੰਦਰ ਜਿਥੇ ਕੋਈ ਨਹੀਂ ਡੁੱਬਦਾ ਤੇ ਨਾਲੇ ਨਹਾਉਣ ਨਾਲ ਦੂਰ ਹੁੰਦੀਆਂ ਨੇ ਬੀਮਾਰੀਆਂ !!

News

Share

ਅਜਿਹਾ ਸਮੁੰਦਰ ਜਿਥੇ ਕੋਈ ਨਹੀਂ ਡੁੱਬਦਾ ਤੇ ਨਾਲੇ ਨਹਾਉਣ ਨਾਲ ਦੂਰ ਹੁੰਦੀਆਂ ਨੇ ਬੀਮਾਰੀਆਂ !!

ਕੁੱਝ ਲੋਕਾਂ ਨੂੰ ਸਮੁੰਦਰੀ ਇਲਾਕਿਆਂ ‘ਚ ਘੁੰਮਣਾ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਤੈਰਨਾ ਆਉਂਦਾ ਹੈ ਇਹ ਅਜਿਹੀਆਂ ਥਾਵਾਂ ਦਾ ਖ਼ੂਬ ਫ਼ਾਇਦਾ ਲੈਂਦੇ ਹਨ ਅਤੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਉਹ ਬਸ ਸਮੁੰਦਰ ਦੇ ਪਾਣੀ ਨੂੰ ਦੇਖ ਕੇ ਹੀ ਖੁਸ਼ ਹੋ ਕੇ ਵਾਪਸ ਚਲੇ ਜਾਂਦੇ ਹਨ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਮੁੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ‘ਚ ਕੋਈ ਨਹੀਂ ਡੁੱਬਦਾ ਅਤੇ ਚਾਹੇ ਤੁਹਾਨੂੰ ਤੈਰਨਾ ਆਉਂਦਾ ਹੈ ਚਾਹੇ ਨਹੀਂ। ਇਸ ਦੇ ਇਲਾਵਾ ਇਸ ਸਮੁੰਦਰ ‘ਚ ਨਹਾਉਣ ਨਾਲ ਕਈ ਬੀਮਾਰੀਆਂ ਦਾ ਇਲਾਜ ਹੁੰਦਾ ਹੈ।ਇਸ ਸਮੁੰਦਰ ਨਾ ਨਾਮ ਹੈ ਡੈਡ ਸੀ।

ਜੋ ਇਜ਼ਰਾਇਲ ਅਤੇ ਜਾਰਡਨ ਦੇ ਵਿਚਕਾਰ ਸਥਿਤ ਹੈ। ਇਸ ਨੂੰ ਸਾਲਟ ਸੀ ਵੀ ਕਿਹਾ ਜਾਂਦਾ ਹੈ। ਇਸ ‘ਚ ਜਹਿਰੀਲੇ ਖਣਿਜ ਲਵਣ ਵਰਗੇ ਮੈਗਨੀਸ਼ੀਅਮ ਕਲੋਰਾਈਡ, ਕੈਲਸ਼ੀਅਮ ਕਲੋਰਾਈਡ, ਪੋਟਾਸ਼ੀਅਮ ਕਲੋਰਾਈਡ ਆਦਿ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

ਇਸ ਸਮੁੰਦਰ ਨੂੰ ਡੈਡ ਸੀ ਕਹਿਣ ਦਾ ਖ਼ਾਸ ਕਾਰਨ ਹੈ ਕਿ ਇਸ ‘ਚ ਕੋਈ ਵੀ ਪੌਦਾ ਜਾਂ ਜੀਵ ਨਹੀਂ ਹੈ ਅਤੇ ਇਸ ਨੂੰ ਸਾਲਟ ਸੀ ਕਹਿਣ ਦਾ ਕਾਰਨ ਇਸ ‘ਚ ਨਮਕ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਦਾ ਪਾਣੀ ਖਾਰਾ ਹੋਣ ਕਾਰਨ ਇਸ ‘ਚ ਕੋਈ ਜੀਵ-ਜੰਤੂ ਅਤੇ ਪੌਂਦੇ ਨਹੀਂ ਹੁੰਦੇ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਾਣੀ ਇੰਨਾ

ਖਾਰਾ ਹੋਣ ਕਾਰਨ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਇਸ ਪਾਣੀ ‘ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ। ਦੋ ਮਨੁੱਖੀ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਸਮੁੰਦਰ ‘ਚ ਨਾ

ਡੁੱਬਣ ਕਾਰਨ ਇਹ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ‘ਚ ਲੋਕ ਗੋਤੇ ਲਗਾ ਕੇ ਖ਼ੂਬ ਮਜੇ ਲੈਂਦੇ ਹਨ। ਇਸ ਸਮੁੰਦਰ ‘ਚ ਨਮਕ ਦੇ ਟੀਲਿਆਂ ਨੂੰ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਜਿਸ ਦਾ ਲੋਕ ਖ਼ੂਬ ਅਨੰਦ ਲੈਂਦੇ ਹਨ।

ਇਥੋਂ ਦੀ ਇਕ ਹੋਰ ਖ਼ਾਸ ਗੱਲ ਇਹ ਵੀ ਹੈ ਕਿ ਤੁਸੀਂ ਪਾਣੀ ‘ਚ ਬੈਠ ਕੇ ਕੰਮ ਜਾਂ ਫਿਰ ਖਾ ਵੀ ਸਕਦੇ ਹੋ। ਪਾਣੀ ‘ਚ ਤੈਰਦੇ ਹੋਏ ਅਖ਼ਬਾਰ, ਮੈਗਨੀਜ਼ ਜਾਂ ਕੋਈ ਕਿਤਾਬ ਪੜ੍ਹਨੀ ਹੋਵੇ ਤਾਂ ਇਹ ਬਹੁਤ ਸਹੀ ਜਗ੍ਹਾ ਹੈ।ਇਹ ਸਮੁੰਦਰ ਦੁਨੀਆਂ ਵਿਚ ਤਾਂ ਮਸ਼ਹੂਰ ਹੋ ਚੁਕਿਆ ਹੈ

ਪਰ ਇਸ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾ ਡਿਗਦਾ ਜਾ ਰਿਹਾ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ।ਦਰਅਸਲ, ਇਸ ਝੀਲ ਦਾ ਸਰੋਤ ਜਾਰਡਨ ਨਦੀਂ ਹੈ ਅਤੇ ਪਾਣੀ ਦੇ ਨਿਕਲਣ ਕਾਰਨ ਇਹ ਸੁੱਕ ਰਿਹਾ ਹੈ।

Share

Leave a Reply

Your email address will not be published. Required fields are marked *