ਅਸਾਧੂ ਤੋਂ ਅੱਕੀ ਕੁੜੀ ਨੇ ਦਿਖਾਈ ਬਹਾਦੁਰੀ-ਇਸ ਭੈਣ ਲਈ ਇਕ ਸ਼ੇਅਰ ਤਾਂ ਬਣਦਾ

Share

ਅਸਾਧੂ ਤੋਂ ਅੱਕੀ ਕੁੜੀ ਨੇ ਦਿਖਾਈ ਬਹਾਦੁਰੀ-ਇਸ ਭੈਣ ਲਈ ਇਕ ਸ਼ੇਅਰ ਤਾਂ ਬਣਦਾ

ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ ਪੂਰੀ ਦੁਨੀਆ ਵਿੱਚ ਚਰਚਾ ਹੈ। ਦੁਨੀਆਂ ਦੀ ਮੀਡੀਆ ਵਿੱਚ ਇਹ ਘਟਨਾ ਸੁਰਖੀਆਂ ਵਿੱਚ ਰਹੀ। ਹਰ ਸਖ਼ਸ਼ ਲੜਕੀ ਦੀ ਇਸ ਕਾਰਵਾਈ ਦੀ ਤਾਰੀਫ ਕਰ ਰਿਹਾ ਹੈ।

ਉੱਥੇ ਹੀ ਕੇਰਲ ਦੇ ਮੁੱਖ ਮੰਤਰੀ ਵਿਜਯਨ ਨੇ ਲੜਕੀ ਦੇ ਇਸ ਕਦਮ ਦੀ ਤਾਰੀਫ਼ ਕਰਦੇ ਹੋਏ ਉਸ ਨੂੰ ਬਹਾਦਰ ਦੱਸਿਆ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਪੇਤਾਹ ‘ਚ ਸ਼ੁੱਕਰਵਾਰ ਦੀ ਰਾਤ 23 ਸਾਲਾ ਇੱਕ ਲੜਕੀ ਨੇ ਆਪਣੇ ਘਰ ‘ਚ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦਾ ਲਿੰਗ ਕੱਟ ਦਿੱਤਾ ਸੀ।

ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੇਰਲ ਦੇ ਇੱਕ ਆਸ਼ਰਮ ‘ਚ ਰਹਿਣ ਵਾਲੇ 54 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ‘ਚ ਇੱਥੇ ਸਰਕਾਰੀ ਮੈਡੀਕਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਵਿਅਕਤੀ ਦੀ ਐਮਰਜੈਂਸੀ ਸਰਜਰੀ ਕੀਤੀ ਗਈ

ਅਤੇ ਉਸ ਦੀ ਹਾਲਤ ਹੁਣ ਸਥਿਰ ਹੈ।ਪੁਲਸ ਨੇ ਦੱਸਿਆ ਕਿ ਲੜਕੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਦੋਸ਼ੀ ਦੀ ਪਿਛਲੇ ਕੁੱਝ ਸਾਲਾਂ ਤੋਂ ਉਸ ਦੇ ਪਰਿਵਾਰ ਨਾਲ ਜਾਣ-ਪਛਾਣ ਸੀ

ਅਤੇ ਉਹ ਉਦੋਂ ਉਸ ਨੂੰ ਤਸੀਹੇ ਦੇ ਰਿਹਾ ਹੈ, ਜਦੋਂ ਉਹ ਛੋਟੀ ਸੀ।ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਉਹ ਹਮੇਸ਼ਾ ਲੜਕੀ ਦੇ ਘਰ ਪੂਜਾ ਲਈ ਆਉਂਦਾ ਸੀ ਅਤੇ ਆਉਣ ‘ਤੇ ਉਸ ਦਾ ਉਤਪੀੜਨ ਕਰਦਾ ਸੀ।

ਇਸ ‘ਚ ਕਿਹਾ ਗਿਆ ਹੈ ਕਿ ਜਦੋਂ ਸ਼ੁੱਕਰਵਾਰ ਦੀ ਰਾਤ ਉਸ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਉਸ ਦਾ ਵਿਰੋਧ ਕੀਤਾ ਅਤੇ ਚਾਕੂ ਨਾਲ ਉਸ ਦਾ ਲਿੰਗ ਕੱਟ ਦਿੱਤਾ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ (ਪੋਕਸੋ) ਅਤੇ ਭਾਰਤੀ ਸਜ਼ਾ ਦੀ ਧਾਰਾ 376 (ਬਲਾਤਕਾਰ ਲਈ ਸਜ਼ਾ) ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਅਧੀਨ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਲੜਕੀ ਦੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।

Share

Leave a Reply

Your email address will not be published. Required fields are marked *