ਆਹ ਦੇਖੋ ਜੀ ਪਤਨੀ ਲੜ ਕੇ ਗਈ ਪੇਕੇ ਤਾਂ ਪ੍ਰੇਸ਼ਾਨ ਪਤੀ ਨੇ ਪੱਖੇ ਨਾਲ ਲਿਆ ਫਾਹਾ ..

News

Share


ਸਥਾਨਕ ਉਜਾਲਾ ਨਗਰ ਵਿਚ ਸਵੇਰੇ 10 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੇ ਕਮਰੇ ਵਿਚ ਹੀ ਪੱਖੇ ਨਾਲ 35 ਸਾਲ ਦੇ ਵਿਅਕਤੀ ਨੇ ਫਾਹ ਲੈ ਕੇ ਜਾਨ ਦੇ ਦਿੱਤੀ। ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਸਦੇ ਪੁੱਤਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਥਾਣਾ ਨੰ. 5 ਦੀ ਪੁਲਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਪੱਖੇ ਨਾਲ ਲਟਕ ਰਹੀ ਲਾਸ਼ ਦੇਖੀ।

ਏ. ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ (35) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਰਿੰਕੂ ਨੇ ਪੁਲਸ ਸਟੇਟਮੈਂਟ ਵਿਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਭਰਾ ਦੀ ਪਤਨੀ ਮਮਤਾ ਰਾਣੀ ਕਾਫੀ ਦੇਰ ਤੋਂ ਘਰ ਵਿਚ ਕਲੇਸ਼ ਕਰ ਰਹੀ ਸੀ ਕਿਉਂਕਿ ਭਰਾ ਜਿੰਨਾ ਵੀ ਪਲੰਬਰ ਦਾ ਕੰਮ ਕਰਕੇ ਪੈਸਾ ਜੋੜਦਾ ਸੀ, ਉਹ ਆਪਣੇ ਪੇਕੇ ਪਰਿਵਾਰ ਨੂੰ ਦੇ ਦਿੰਦੀ ਸੀ


ਕਿਉਂਕਿ ਉਸਦੇ ਪੇਕੇ ਪਰਿਵਾਰ ਵਿਚ ਰਹਿੰਦੇ ਉਸਦੇ ਭਰਾਵਾਂ ਦੀ ਮਾਲੀ ਹਾਲਤ ਠੀਕ ਨਹੀਂ ਸੀ। ਇਸੇ ਕਾਰਨ ਮੇਰਾ ਭਰਾ ਕਾਫੀ ਪ੍ਰੇਸ਼ਾਨ ਸੀ। ਦੋਸ਼ ਹੈ ਕਿ ਪਤਨੀ ਵੱਡੇ ਪੁੱਤਰ ਅਤੇ ਪੁੱਤਰੀ ਨੂੰ ਲੈ ਕੇ ਕਰੀਬ 29 ਤਰੀਕ ਨੂੰ ਰਾਤ ਘਰ ਤੋਂ ਅਸ਼ਵਨੀ ਨਾਲ ਬਹਿਸ ਕਰਨ ਤੋਂ ਬਾਅਦ ਪੇਕੇ ਚਲੀ ਗਈ, ਜਿਸ ਨੂੰ ਮਨਾਉਣ ਲਈ ਕੱਲ ਰਾਤ 10 ਵਜੇ ਪਿਤਾ ਵਿਜੇ ਕੁਮਾਰ ਮਾਂ ਨਾਲ ਪੇਕੇ ਪਰਿਵਾਰ ਮਮਤਾ ਦੇ ਕੋਲ ਗਏ ਸਨ, ਜਿੱਥੇ ਭਾਬੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਖਰੀਆਂ-ਖੋਟੀਆਂ ਸੁਣਾ ਕੇ ਘਰ ਭੇਜ ਦਿੱਤਾ।

ਇਸ ਘਟਨਾ ਤੋਂ ਬਾਅਦ ਜਦੋਂ ਮਾਤਾ-ਪਿਤਾ ਘਰ ਆਏ ਤਾਂ ਉਨ੍ਹਾਂ ਨੇ ਸਾਰੀ ਗੱਲ ਅਸ਼ਵਨੀ ਨੂੰ ਦੱਸੀ।
ਉਹ ਪ੍ਰੇਸ਼ਾਨ ਹੋ ਗਿਆ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕ ਲਿਆ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਦਿੱਤੀ ਜਾਵੇਗੀ। ਹਾਲਾਂਕਿ ਪੀੜਤ ਧਿਰ ਦਾ ਦੋਸ਼ ਹੈ ਕਿ ਪੁਲਸ ਜਾਣ ਬੁੱਝ ਕੇ ਧਾਰਾ 174 ਤਹਿਤ ਕਾਰਵਾਈ ਕਰਨ ਵਿਚ ਲੱਗੀ ਹੈ

ਤੇ ਉਨ੍ਹਾਂ ਦੇ ਮੁਤਾਬਕ ਕਾਰਵਾਈ ਨਹੀਂ ਕਰ ਰਹੀ ਹੈ। ਬਸਤੀ ਦਾਨਿਸ਼ਮੰਦਾਂ ਦੇ ਉਜਾਲਾ ਨਗਰ ਵਿਚ ਸਥਿਤ ਡਾਕਟਰ ਮੁਹੱਲੇ ਵਿਚ ਅਸ਼ਵਨੀ ਵੱਲੋਂ ਸੁਸਾਈਡ ਕਰਨ ਤੋਂ ਬਾਅਦ ਮੌਕੇ ‘ਤੇ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਏਰੀਆ ਦੇ ਕੌਂਸਲਰ ਕਵਿਤਾ ਰਾਣੀ ਦੇ ਪਤੀ ਸੰਨੀ ਵੀ ਪੁੱਜੇ।

Share

Leave a Reply

Your email address will not be published. Required fields are marked *