ਆਹ ਨਵਾਂ ਹੀ ਪੰਗਾ ਪੈ ਗਿਆ .. ਮੀਜ਼ਲ-ਰੁਬੇਲਾ ਟੀਕਾ ਲਗਾਉਣ ਤੋਂ ਹੁਸ਼ਿਆਰਪੁਰ ਦੇ 7 ਸਕੂਲਾਂ ਨੇ ਕੀਤਾ ਇਨਕਾਰ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਮੀਜ਼ਲ-ਰੁਬੇਲਾ ਵਾਇਰਸ ਦੀ ਰੋਕਥਾਮ ਲਈ ਭਾਰਤ ਸਰਕਾਰ ਵੱਲੋਂ ਪੰਜਾਬ ‘ਚ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪਹਿਲੇ ਦਿਨ ਵਾਂਗ ਦੂਜੇ ਦਿਨ ਵੀ ਸਿਹਤ ਵਿਭਾਗ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਦਰਅਸਲ ਸੋਸ਼ਲ ਮੀਡੀਆ ‘ਤੇ ਇਸ ਟੀਕਾਕਰਨ ਮੁਹਿੰਮ ਖਿਲਾਫ ਕੁਝ ਸਟੇਟਸ ਅਤੇ ਵਾਇਰਲ ਵੀਡੀਓ ਲੋਡ ਹੋਣ ਨਾਲ ਬੱਚਿਆਂ ਦੇ ਮਾਤਾ-ਪਿਤਾ ‘ਚ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋ ਗਈ ਸੀ ਕਿ ਉਹ ਇਹ ਟੀਕਾ ਨਾ ਲਗਵਾਉਣ। ਇਸ ਤੋਂ ਬਾਅਦ ਕੁਝ ਸ਼ਰਾਰਤੀ ਤੱਤ ਵੀ ਸੋਸ਼ਲ ਮੀਡੀਆ ‘ਤੇ ਮੈਸੇਜ ਦਿੰਦੇ ਹੋਏ ਨਜ਼ਰ ਆਏ ਕਿ ਟੀਕਾ ਨਾ ਲਗਵਾਇਆ ਜਾਵੇ। ਇਸ ਦੇ ਵਿਰੋਧ ‘ਚ ਕੀਤੇ ਗਏ ਪ੍ਰਚਾਰ ਦੇ ਚਲਦਿਆਂ ਬੱਚਿਆਂ ਦੇ ਮਾਤਾ-ਪਿਤਾ ਸ਼ਸ਼ੋਪੰਜ ਦੀ ਸਥਿਤੀ ‘ਚ ਆ ਗਏ।

ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਟੀਕਾ ਲਗਵਾਉਣ ਜਾਂ ਨਹੀਂ। ਵਾਇਰਲ ਵੀਡੀਓ ਦੇ ਕਾਰਨ ਹੁਸ਼ਿਆਰਪੁਰ ਜ਼ਿਲੇ ਦੇ 7 ਨਿੱਜੀ ਸਕੂਲਾਂ ‘ਚ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਤੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਅਤੇ ਕਈ ਸਕੂਲਾਂ ‘ਚ ਬੁੱਧਵਾਰ ਨੂੰ ਜਾਗਰੂਕ ਮਾਤਾ-ਪਿਤਾ ਖੁਦ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਲਈ ਪਹੁੰਚੇ। ਉਥੇ ਹੀ ਕਈ ਸਕੂਲਾਂ ‘ਚ ਅਜਿਹੇ ਮਾਤਾ-ਪਿਤਾ ਵੀ ਦਿਖੇ ਜੋ ਅਧਿਆਪਕਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਸ ਗੱਲ ਨੂੰ ਲੈ ਕੇ ਬਿਨਾਂ ਕਿਸੇ ਕਾਰਨ ਬਹਿਸ ਕਰ ਰਹੇ ਸਨ ਕਿ ਮੇਰੇ ਬੱਚਿਆਂ ਨੂੰ ਟੀਕਾ ਕਿਉਂ ਲਗਾਇਆ।


ਪਹਿਲੇ ਦਿਨ ਜ਼ਿਲੇ ਦੇ 18857 ਬੱਚਿਆਂ ਦਾ ਹੋਇਆ ਟੀਕਾਕਰਨ
ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਟੀਕਾਕਰਨ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਜ਼ਿਲੇ ਦੇ ਸਰਕਾਰੀ, ਗੈਰ-ਸਰਕਾਰੀ, ਆਂਗਨਵਾੜੀ ਕੇਂਦਰਾਂ ਅਤੇ ਮਦਰਸਾਂ ‘ਚ ਪੜ੍ਹਨ ਵਾਲੇ 4 ਲੱਖ 15 ਹਜ਼ਾਰ ਬੱਚਿਆਂ ਨੂੰ ਮੀਜ਼ਲ-ਰੁਬੇਲਾ ਵਾਇਰਸ ਦਾ ਟੀਕਾ ਲਗਾਉਣ ਦਾ ਮਕਸਦ ਨਿਰਧਾਰਿਤ ਹੈ। ਹੁਸ਼ਿਆਰਪੁਰ ‘ਚ ਪਹਿਲੇ ਦਿਨ ਤਮਾਮ ਵਿਰੋਧ ਦੌਰਾਨ ਰਿਕਾਰਡ 18857 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਮੁਹਿੰਮ ਦੇ ਤਹਿਤ ਸਿਹਤ ਵਿਭਾਗ ਨੂੰ ਰੋਜ਼ਾਨਾ ਘੱਟੋ-ਘੱਟ 3 ਫੀਸਦੀ ਦਾ ਮਕਸਦ ਨਿਰਧਾਰਿਤ ਕੀਤਾ ਹੋਇਆ ਹੈ ਪਰ ਹੁਸ਼ਿਆਰਪੁਰ ‘ਚ ਪਹਿਲੇ ਹੀ ਦਿਨ ਅੰਕੜਾ 4.5 ਫੀਸਦੀ ਰਿਹਾ।

ਕੀ ਕਹਿੰਦੇ ਹਨ ਸਿਵਲ ਸਰਜਨ ਰੇਨੂੰ ਸੂਦ
ਜਦੋਂ ਇਸ ਸਬੰਧੀ ਸਿਵਲ ਸਰਜਨ ਰੇਨੂੰ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲੇ ‘ਚ 4.15 ਲੱਖ ਬੱਚਿਆਂ ਲਈ 319 ਟੀਮਾਂ ਦਾ ਗਠਨ ਕੀਤਾ ਗਿਆ ਹੈ। ਯੋਜਨਾ ਮੁਤਾਬਕ 20 ਤੋਂ 25 ਦਿਨਾਂ ਦੇ ਵਿੱਚ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਜ਼ਿਲੇ ਦੇ ਜਿਹੜੇ 7 ਸਕੂਲਾਂ ਨੇ ਟੀਕਾਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ, ਉਥੇ ਹੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਤਾ-ਪਿਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਖਾਲੀ ਪੇਟ ਨਾ ਭੇਜਣ।


ਜਾਗਰੂਕ ਬਣੋ, ਟੀਕਾਕਰਨ ਬੱਚਿਆਂ ਦਾ ਜਨਮਸਿੱਧ ਅਧਿਕਾਰ: ਡਾ. ਬੱਗਾ
ਟੀਕਾਕਰਨ ਮੁਹਿੰਮ ਨਾਲ 1 ਦਹਾਕੇ ਤੱਕ ਸੰਬੰਧਤ ਰਹੇ ਰਿਟਾਇਰਡ ਸਿਵਲ ਸਰਜਨ ਅਤੇ ਸਾਮਾਜਿਕ ਵਰਕਰ ਡਾ. ਅਜੇ ਬੱਗਾ ਨੇ ਕਿਹਾ ਕਿ ਜਦੋਂ ਕੇਰਲ ਸੂਬੇ ‘ਚ ਮੀਜ਼ਲ ਰੁਬੇਲਾ ਟੀਕਾਕਰਨ ਦੀ ਮੁਹਿੰਮ ਚੱਲੀ ਸੀ ਤਾਂ ਉਥੇ ਹੀ ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਗਲਤ ਸੰਦੇਸ਼ ਫੈਲਾਏ ਗਏ ਸਨ ਪਰ ਕੇਰਲ ਦੇ ਜਾਗਰੂਕ ਲੋਕਾਂ ਨੇ ਇਨ੍ਹਾਂ ਗਲਤ ਸੰਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਬੱਚਿਆਾਂ ਨੂੰ ਟੀਕੇ ਲਗਵਾਏ ਸਨ। ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ‘ਚ ਵੀ ਇਨ੍ਹਾਂ ਦੇ ਪ੍ਰਤੀ ਜਾਗਰੂਕ ਲੋਕ ਅੱਗੇ ਆÀਣ।

ਚੇਚਕ ਵਰਗੀ ਬੀਮਾਰੀ ਨਾਲ ਲੱਖਾਂ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਸਨ। ਜਦੋਂ ਚੇਚਕ ਦਾ ਟੀਕਾ ਆਇਆ ਤਾਂ ਇਸ ਦੇ ਬਾਰੇ ਗਲਤ ਸੰਦੇਸ਼ ਫੈਲਾਏ ਗਏ ਜਦਕਿ ਉਸ ਸਮੇਂ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਨਾ ਹੋਣ ਕਰਕੇ ਕੁਝ ਖੇਤਰਾਂ ਤੱਕ ਹੀ ਇਹ ਗਲਤ ਅਫਵਾਹਾਂ ਰਹੀਆਂ ਅਤੇ ਦੇਸ਼ ਚੇਚਕ ਤੋਂ ਮੁਕਤ ਹੋ ਗਿਆ। ਇਸੇ ਤਰ੍ਹਾਂ ਪੋਲੀਓ ਦਾ ਵੀ ਜੰਮ ਕੇ ਗਲਤ ਪ੍ਰਚਾਰ ਕੀਤਾ ਗਿਆ ਕਿ ਇਸ ਟੀਕੇ ਦੇ ਲੱਗਣ ਨਾਲ ਬੱਚਿਆਂ ‘ਚ ਨਪੁੰਸਗਤਾ ਆ ਜਾਵੇਗੀ ਪਰ ਇਤਿਹਾਸ ਗਵਾਹ ਹੈ ਕਿ ਜਾਗਰੂਕ ਲੋਕਾਂ ਦੇ ਕਾਰਨ ਅੱਜ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਭਾਰਤ ਪੋਲੀਓਮੁਕਤ ਦੇਸ਼ ‘ਚ ਸ਼ਾਮਲ ਹੈ। ਦੁਨੀਆ ‘ਚ ਹਰ ਸਾਲ 20 ਤੋਂ 30 ਲੱਖ ਤੱਕ ਬੱਚੇ ਹਰ ਸਾਲ ਸਿਰਫ ਟੀਕਾਕਰਨ ਦੇ ਕਾਰਨ ਮੌਤ ਦੇ ਸ਼ਿਕਾਰ ਹੋਣ ਤੋਂ ਬੱਚ ਜਾਂਦੇ ਹਨ। ਇਸ ਨਾਲ ਸਾਫ ਹੈ ਕਿ ਟੀਕਾਕਰਨ ਬੱਚਿਆਂ ਦਾ ਜਨਮਸਿੱਧ ਅਧਿਕਾਰ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *