ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ – ਰਾਹ ਵਿਚ ਉਨ੍ਹਾਂ ਵੇਖਿਆ ਕਿ ..

Share


ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਨੋਟ – ਇਹ ਫੋਟੋਆਂ ਕਾਲਪਨਿਕ ਹਨ ,ਸਿਰਫ ਇਤਿਹਾਸ ਦਰਸਾਉਣ ਲਈ ਵਰਤੀਆਂ ਗਈਆਂ ਹਨ |


ਜੀਵਨ ਸਾਖੀ !…………………………

{ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ }

ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਰਾਇ ਜੋਧ ਅਤੇ ਹੋਰ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ । ਰਾਹ ਵਿਚ ਉਨ੍ਹਾਂ ਵੇਖਿਆ ਕਿ ਬਹੁਤ ਵੱਡਾ ਸੱਪ ਧਰਤੀ ਤੇ ਪਿਆ ਤੜਫ ਰਿਹਾ ਸੀ । ਜਦ ਉਹ ਮਰ ਗਿਆ ਤਾਂ ਰਾਇ ਜੋਧ ਨੇ ਵੇਖਿਆ ਕਿ ਉਸ ਸੱਪ ਵਿਚੋਂ ਅਨੇਕਾਂ ਹੀ ਕੀੜੇ ਬਾਹਰ ਨਿਕਲੇ ।


ਇਹ ਵੇਖ ਕੇ ਰਾਇ ਜੋਧ ਕਹਿਣ ਲੱਗਾ ਮਹਾਰਾਜ ਇਹ ਕੀ ਅਦਭੁਤ ਖੇਡ ਹੈ ਕਿ ਜੀਉਂਦੇ ਸੱਪ ਵਿਚੋਂ ਏਨੇ ਕੀੜੇ ਨਿਕਲੇ ਹਨ ਇਹ ਸੁਣਕੇ ਗੁਰੂ ਜੀ ਨੇ ਫ਼ਰਮਾਇਆ ਇਹ ਪਿਛਲੇ ਜਨਮ ਵਿਚ ਇਕ ਕਲਿਆਣਕਾਰੀ ਮਹੰਤ ਬਣਿਆ ਹੋਇਆ ਸੀ। ਇਹ ਆਪਣੇ ਸੇਵਕਾਂ ਦੇ ਘਰੋਂ ਪੂਜਾ ਖਾਂਦਾ ਸੀ ।

ਪਰ ਇਹ ਕਿਸੇ ਦਾ ਕਲਿਆਣ ਨਹੀਂ ਸੀ ਕਰ ਸਕਿਆ । ਪ੍ਰਭੂ ਦੀ ਭਗਤੀ ਦੇ ਥਾਂ ਇਹ ਐਸ਼ਪ੍ਰਸਤੀ ਦੀ ਜਿੰਦਗੀ ਬਸਰ ਕਰਦਾ ਸੀ |ਓੜਕ ਜਦ ਮਰ ਗਿਆ ਤਾਂ ਉਸ ਪਖੰਡੀ ਗੁਰੂ ਨੂੰ ਸੱਪ ਦੀ ਜੂਨੇ ਪੈਣਾ ਪਿਆ ।

ਜਿਸ ਤਰ੍ਹਾਂ ਇਹ ਸੇਵਕਾਂ ਨੂੰ ਖਾਂਦਾ ਸੀ ਉਸ ਤਰ੍ਹਾਂ ਹੀ ਉਨ੍ਹਾਂ ਲੋਕਾਂ ਕੀੜੇ ਬਣਕੇ ਉਸਦਾ ਮਾਸ ਨੋਚ ਨੋਚ ਕੇ ਖਾਧਾ ਹੈ । ਹੁਣ ਸਾਨੂੰ ਵੇਖ ਕੇ ਇਸ ਦਾ ਛੁਟਕਾਰਾ ਹੋ ਗਿਆ । ਉਸ ਸੱਪ ਦਾ ਕਲਿਆਣ ਕਰਕੇ ਗੁਰੂ ਜੀ ਡੇਰੇ ਵਾਪਸ ਆ ਗਏ ।

ਭੁੱਲ ਚੁੱਕ ਮਾਫ ਕਰਨੀ ਜੀ
ਸਰਦਾਰ ਹਰਪਾਲ ਸਿੰਘ ਵਾਲੋ
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *