ਇਰਾਕ ‘ਚ ਮੇਰੀਆਂ ਅੱਖਾਂ ਸਾਹਮਣੇ ਹੋਇਆ ਪੰਜਾਬੀਆਂ ਦਾ ਕਤਲ: ਹਰਜੀਤ

News

Share

ਇਰਾਕ ‘ਚ ਮੇਰੀਆਂ ਅੱਖਾਂ ਸਾਹਮਣੇ ਹੋਇਆ ਪੰਜਾਬੀਆਂ ਦਾ ਕਤਲ: ਹਰਜੀਤ


ਚੰਡੀਗੜ੍ਹ: ਇਰਾਕ ਵਿੱਚ 39 ਭਾਰਤੀਆਂ ਦੇ ਨਾਲ ਅਗ਼ਵਾ ਕੀਤੇ ਜਾਣ ਤੋਂ ਬਾਅਦ ਜੂਨ 2014 ਵਿੱਚ ਆਈ.ਐਸ. ਦੇ ਚੁੰਗਲ ਵਿੱਚੋਂ ਭੱਜਣ ‘ਚ ਕਾਮਯਾਬ ਰਹਿਣ ਵਾਲੇ ਹਰਜੀਤ ਮਸੀਹ ਨੇ ਅੱਜ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਹੋ ਕਹਿ ਰਹੇ ਸਨ ਕਿ ਹੋਰ ਸਾਰੇ ਮਾਰੇ ਜਾ ਚੁੱਕੇ ਹਨ।


ਮਸੀਹ ਨੇ ਅੱਜ ਵੀ ਕਿਹਾ,”ਮੈਂ ਪਿਛਲੇ ਤਿੰਨ ਸਾਰਾਂ ਤੋਂ ਕਹਿ ਰਿਹਾ ਹਾਂ ਕਿ ਆਈ.ਐਸ. ਦੇ ਅੱਤਵਾਦੀਆਂ ਨੇ ਸਾਰੇ 39 ਭਾਰਤੀਆਂ ਨੂੰ ਮਾਰ ਦਿੱਤਾ ਹੈ।”

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਮਸੀਹ ਨੇ ਕਿਹਾ,”ਮੈਂ ਸੱਚ ਬੋਲਿਆ ਸੀ।” ਮਸੀਹ ਨੇ ਕਿਹਾ ਕਿ ਉਨ੍ਹਾਂ ਮੇਰੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਸੀ,


ਮੈਂ ਇੰਨੇ ਸਾਲਾਂ ਤੋਂ ਇਹ ਕਹਿ ਰਿਹਾ ਹਾਂ। ਮੈਨੂੰ ਹੈਰਾਨੀ ਹੋ ਰਹੀ ਹੈ ਕਿ ਸਰਕਾਰ ਨੇ ਉਸ ਦੀ ਗੱਲ ਨੂੰ ਕਿਉਂ ਨਹੀਂ ਸੀ ਮੰਨਿਆ।


ਹਾਲਾਂਕਿ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿੱਚ ਕਿਹਾ ਸੀ ਕਿ ਹਰਜੀਤ ਮਸੀਹ ਨੇ ਮਨਘੜਤ ਕਹਾਣੀ ਸੁਣਾਈ ਸੀ।

ਮਸੀਹ ਨੇ ਦੱਸਿਆ ਕਿ 2014 ਵਿੱਚ ਉਹ ਇਰਾਕ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਤਾਂ ਇੱਕ ਦਿਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਤੇ ਕੁਝ ਦਿਨਾਂ ਤਕ ਬੰਧਕ ਬਣਾਈ ਰੱਖਿਆ।

ਇੱਕ ਦਿਨ ਉਨ੍ਹਾਂ ਸਾਰਿਆਂ ਨੂੰ ਗੋਡਿਆਂ ਪਰਨੇ ਬੈਠਾ ਲਿਆ ਤੇ ਗੋਲ਼ੀਆਂ ਮਾਰ ਦਿੱਤੀਆਂ। ਮਸੀਹ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਸੀ ਕਿ ਬਚ ਗਿਆ, ਮੇਰੇ ਵੀ ਇੱਕ ਗੋਲ਼ੀ ਪੱਟ ਵਿੱਚ ਵੱਜੀ ਸੀ ਤੇ ਮੈਂ ਬੇਹੋਸ਼ ਸੀ।

ਉਹ ਜ਼ਖ਼ਮੀ ਹਾਲਤ ਵਿੱਚ ਆਈ.ਐਸ. ਦੇ ਅੱਤਵਾਦੀਆਂ ਨੂੰ ਝਕਾਨੀ ਦੇ ਕੇ ਭਾਰਤ ਵਾਪਿਸ ਪਰਤ ਆਇਆ ਸੀ। ਨੌਕਰੀ ਦੀ ਤਲਾਸ਼ ਵਿੱਚ ਇਰਾਕ ਗਏ 39 ਭਾਰਤੀ 2014 ਤੋਂ ਲਾਪਤਾ ਸਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਹੋਸ਼ਿਆਰਪੁਰ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ।

Share

Leave a Reply

Your email address will not be published. Required fields are marked *