ਇਸ ਬੱਚੀ ਨੇ ਕਿਹੜਾ ਕਤਲ ਕਰਤਾ ਜੋ ਇਸ ਤਰਾਂ ਬੇੜੀਆਂ ਚ ਬੰਨ੍ਹ ਕੇ ਰੱਖਤਾ?

Share

ਅਜਾਦ ਮੁਲਕ ਦੀ ਇੱਕ ਮੂੰਹ ਬੋਲਦੀ ਤਸਵੀਰ 😓😓😓

ਆ ਥੂ ਇਹੋ ਜਿਹੇ ਸਿਸਟਮ ਤੇ ਜੋ ਹੈਵਾਨੀਅਤ ਦੀਆ ਸਾਰੀਆਂ ਹੱਦਾ ਪਾਰ ਕਰਜੇ

ਜਦੋ ਮੈ ਇਸ ਫੋਟੋ ਨੂੰ ਵੇਖਿਆ ਤੇ ਸੱਚ ਜਨਿਓ ਮੇਰੇ ਅੰਦਰ ਤੱਕ ਰੂਹ ਕੰਬ ਗਈ। ਤੇ 2 ਮਿੰਨਟ ਲਈ ਮੈਂ ਸੁਨ ਹੋ ਗਿਆ। ਕੀ ਇਹੀ ਸਾਡਾ ਕਨੂੰਨ ਆ ਕੀ ਇਹੀ ਸਾਡੀ ਸਿਖ਼ਸ਼ਾਂ ਆ ਕੇ ਜਿਸ ਬੱਚੀ ਨੇ ਅਜੇ ਆਪਣੀ ਪੈਰਾਂ ਦੀ ਚੱਪਲ ਸਿੱਧੀ ਪੁੱਠੀ ਪਾਉਣੀ ਸਿੱਖੀ ਨਾ ਹੋਵੇ ਉਸ ਨੂੰ ਬੇੜੀਆਂ ਚ ਬਨ ਦਿਤਾ ਜਾਵੇ। ਕੋਈ ਕੋਈ ਸੂਜਵਾਨ ਮੈਨੂੰ ਸਮਜਾਵੇਗਾ ਕੇ ਇਸ ਬੱਚੀ ਨੇ ਕਿਹੜਾ ਕਤਲ ਕਰਤਾ ਜੋ ਇਸ ਤਰਾਂ ਬੇੜੀਆਂ ਚ ਬਨ ਕੇ ਰੱਖਤਾ???

ਲਾਹਨਤੀਓ ਤੁਹਾਡੀ ਆਪਣੀ ਬੱਚੀ ਵਾਂਗ ਹੀ ਇਹ ਬੱਚੀ ਦੇ ਹੱਥ ਨੇ ਜੋ ਅਜੇ ਖਿਲੋਣੇਆ ਨਾਲ ਖੇਡਣ ਵਾਲੇ ਨੇ ਨਾ ਕਿ ਬੇੜੀਆਂ ਚ ਕੈਦ ਹੋਣ ਵਾਲੇ। ਮੁਕਦੀ ਗੱਲ ਇਹ ਆ ਕੇ ਪੈਸੇ ਦੀ ਦੌੜ ਨੇ ਸਾਨੂੰ ਏਨਾ ਗਿਰਾ ਦਿੱਤਾ ਆ ਕੇ ਅਸੀਂ ਉਸ ਪਰਮਾਤਮਾ ਨੂੰ ਭੁੱਲ ਕੇ ਹਰ ਉਹ ਕੰਮ ਕਰਨ ਲੱਗ ਗਏ ਹਾਂ ਜਿੰਦੇ ਵਿਚ ਸਾਨੂ 2 4 ਰੁਪਈਏ ਦਾ ਫਾਇਦਾ ਹੁੰਦਾ ਆ। ਜੇ ਇਸੇ ਤਰਾਂ ਚਲਦਾ ਰਿਆ ਤੇ ਉਹ ਦਿਨ ਦੂਰ ਨਹੀ ਜਦੋ ਲੋਕ ਸ਼ਰੇਆਮ ਆਪਣੀ ਧੀ ਭੈਣ ਦੀ ਬਜਾਰਾਂ ਚ ਕਮਾਈ ਖਾਣ ਲੱਗਣਗੇ। ਕਿਉਂ ਕੇ ਪੈਸੇ ਦੀ ਦੌੜ ਆ ਮਿੱਤਰਾ ਖੂਨ ਚਿੱਟਾ ਪੈ ਗਿਆ ਇਜਤਾ ਦਾ ਮੁੱਲ ਕੋਈ ਨਾ।

ਜੇ ਇਸ ਮਾ ਨੇ ਕਿਤੇ 100 ਜਾ 200 ਦੀ ਚੋਰੀ ਵੀ ਕੀਤੀ ਹੋਵੇਗੀ ਤੇ ਕੀ ਹੋ ਗਿਆ ਇਸੇ ਦੇਸ਼ ਵਿਚ ਲੋਕ 900 ਕਰੋੜ ਖਾ ਕੇ ਵੀ ਡਕਾਰ ਨਹੀ ਮਾਰਦੇ ਫਿਰ 2 400 ਨਾਲ ਕੀ ਫਰਕ ਪੈ ਗਿਆ। ਇਸ ਮਾ ਨੇਂ 100 200 ਦੀ ਚੋਰੀ ਕੋਈ ਕੋਠੀ ਪਾਉਣ ਨੂੰ ਨਹੀ ਕੀਤੀ ਹੋਣੀ ਬਸ ਆਪਣੀ ਫੁੱਲਾ ਵਰਗੀ ਧੀ ਦੇ ਮੂੰਹ ਚ 2 ਟੁਕ ਰੋਟੀ ਪਾਉਣ ਲਈ ਕੀਤੀ ਹੋਣੀ ਆ।

ਸੋ ਵੀਰੋ ਮੇਰੇ ਹੱਥ ਕੰਬਣ ਲੱਗ ਗਏ ਨੇ ਇਸ ਪੋਸਟ ਨੂੰ ਲਿਖਦਿਆਂ ਪਰ ਉਨ੍ਹਾਂ ਲਾਹਨਤੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਿਨ੍ਹਾਂ ਏਨਾ ਮਜਲੂਮਾਂ ਨੂੰ ਫੜਿਆ ਆ।

Share

Leave a Reply

Your email address will not be published. Required fields are marked *