ਇਸ ਸਕਸ਼ ਕਰਕੇ ਆਪਾਂ ਅੱਜ ਪੜ ਸਕਦੇ ਹਾਂ ਮੋਬਾਈਲ-ਕੰਪਿਊਟਰ ਤੇ ਗੁਰਬਾਣੀ

Share

ਇਸ ਸਕਸ਼ ਕਰਕੇ ਆਪਾਂ ਅੱਜ ਪੜ ਸਕਦੇ ਹਾਂ ਮੋਬਾਈਲ-ਕੰਪਿਊਟਰ ਤੇ ਗੁਰਬਾਣੀ


ਇਸ ਸ਼ਖਸੀਅਤ ਦੇ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਹਨ। ਪਹਿਲੀ ਨਜਰੇ ਇਹਨਾਂ ਦਾ ਸਰੂਪ ਵੇਖ ਕੇ ਮੈਨੂੰ ਬਹੁਤ ਹੈਰਾਨੀ ਵੀ ਹੋਈ। ਇਹਨਾਂ ਦੀ ਸਿੱਖ ਜਗਤ ਨੂੰ ਬਹੁਤ ਵੱਡਮੁੱਲੀ ਦੇਣ ਹੈ। ਇਲੈਕਟਕਾਨਿਕ ਯੁਗ ਵਿੱਚ ਇਹਨਾਂ ਦੀ ਮੇਹਨਤ ਸਦਕਾ ਹੀ ਪਹਿਲੀ ਵਾਰ ਗੁਰੂ ਗਰੰਥ ਸਾਹਿਬ ਜੀ ਦੀ PDF ਤਿਆਰ ਕੀਤੀ ਗਈ ਸੀ,ਜਿਸ ਸਦਕਾ ਅੱਜ ਅਸੀਂ ਕੰਪਿਊਟਰ ਤੇ ਮੋਬਾਈਲ ਆਦਿਕ ਉਪਰ ਪਾਵਨ ਗੁਰਬਾਣੀ ਦਾ ਲਾਹਾ ਲੈ ਰਹੇ ਹਾਂ। ਇਹਨਾਂ ਦੁਆਰਾ ਤਿਆਰ ਕੀਤੀਆਂ ਸਾਰੀਆਂ PDF ਫਾਈਲਾਂ ਦੀ ਮੁਕੰਮਲ ਸੀਡੀ ਸੰਨ 2000 ਦੇ ਆਸਪਾਸ ਹੀ ਮੈਨੂੰ ਮਿਲ ਗਈ ਸੀ। ਇਹਨਾਂ ਦਾ ਕੰਮ ਕਿਸੇ ਇਨਕਲਾਬ ਤੋਂ ਘੱਟ ਨਹੀਂ। ਇਸ ਮਹਾਨ

ਸ਼ਖਸੀਅਤ ਦਾ ਨਾਮ ਹੈ ਡਾਕਟਰ ਕੁਲਬੀਰ ਸਿੰਘ ਜੀ ਥਿੰਦ। ਪਰੋਫੈਸਰ ਸਾਹਿਬ ਸਿੰਘ ਜੀ ਦਾ ਗੁਰੂ ਗਰੰਥ ਸਾਹਿਬ ਦਰਪਣ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ/ਕਬਿੱਤਾਂ ਸਮੇਤ ਹੋਰ ਵੀ ਵੱਡਮੁੱਲੀਆਂ PDF ਵੀ ਇਹਨਾਂ ਦੀ ਹੀ ਦੇਣ ਹਨ।ਜਿਹੜੀ ਸੀਡੀ ਸ਼ੁਰੂ ਵਿੱਚ ਇਹਨਾਂ ਦੀ ਪਰਾਪਤ ਹੋਈ ਸੀ, ਉਸ ਵਿੱਚ PDF ਦੇ ਨਾਲ ਨਾਲ ਗੁਰੂ ਗਰੰਥ ਸਾਹਿਬ ਜੀ ਦਾ ਪੂਰਾ ਸਰੂਪ MS Word ਵਿੱਚ ਵੀ ਸੀ। ਪਰ ਕਿਉਂਕਿ ਉਸਨੂੰ ਟੈਂਪਰਡ ਕੀਤੇ ਜਾਣ ਦਾ ਡਰ ਸੀ, ਇਸ ਲਈ PDF ਵਰਸ਼ਨ ਨੂੰ ਹੀ ਪਰਚੱਲਤ ਕੀਤਾ ਗਿਆ। ਅੱਜ ਜੋ ਅਸੀਂ ਗੁਰਬਾਣੀ ਨੂੰ ਨੈੱਟ ਉਪਰ ਅਤੇ ਹੋਰ ਜਗਾ ਤੇ ਕਾਪੀ ਪੇਸਟ ਕਰਕੇ ਵਰਤ ਰਹੇ ਹਾਂ,ਇਹ ਇਹਨਾਂ ਦੀ ਹੀ ਦੇਣ ਹੈ। ਤਾਂ ਹੀ ਇਹਨਾਂ ਦੇ ਇਸ ਮਹਾਨ ਕਾਰਜ ਦੀ ਇਨਕਲਾਬ ਨਾਲ ਤੁਲਨਾ ਕੀਤੀ ਗਈ

ਹੈ।ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ

ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। {ਇਸ ਪੋਸਟ ਲਈ ਸਰਦਾਰ Satpal Singh Purewal ਅਤੇ ਭਾਈ Kulbir Singh Akal Garh Muktsar Sahib ਦਾ ਬਹੁਤ ਬਹੁਤ ਧੰਨਵਾਦ}

Share

Leave a Reply

Your email address will not be published. Required fields are marked *