ਇਹ ਹੈ ਦੁਨੀਆ ਦਾ ਅਜਿਹਾ ਦੇਸ਼ ਜਿਥੇ ਪੁਲਿਸ ਨਹੀਂ ਰੱਖਦੀ ਬੰਦੂਕ !!

Share

ਇਹ ਹੈ ਦੁਨੀਆ ਦਾ ਅਜਿਹਾ ਦੇਸ਼ ਜਿਥੇ ਪੁਲਿਸ ਨਹੀਂ ਰੱਖਦੀ ਬੰਦੂਕ !!

ਯੂਰਪ ਦੇ ਸੋਹਣੇ ਦੇਸ਼ਾਂ ‘ਚੋਂ ਇਕ ਹੈ ਆਈਸਲੈਂਡ ਜਿੱਥੇ ਜ਼ੁਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਘੱਟ ਤੋਂ ਘੱਟ ਅੱਜ ਦੇ ਹਾਲਾਤ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ। ਇਸ ਦੇਸ਼ ਦੇ ਜ਼ਿਆਦਾਤਰ ਪੁਲਸ ਅਧਿਕਾਰੀ ਡਿਊਟੀ ਟਾਇਮ ਆਪਣੇ ਨਾਲ ਕੋਈ ਵੀ ਹਥਿਆਰ (ਬੰਦੂਕ) ਨਹੀਂ ਰੱਖਦੇ। ਆਈਸਲੈਂਡ ਇਕ ਸ਼ਾਂਤੀਪਸੰਦ ਦੇਸ਼ ਹੈ ਜਿਸ ਦੀ ਨਾਂ ਤਾਂ ਫੌਜ ਹੈ ਅਤੇ ਨਾ ਹੀ ਨੇਵੀ।

ਪੁਲਸ ਨੇ ਸਾਲ 2013 ‘ਚ ਜਦ ਆਈਸਲੈਂਡ ‘ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ ਤਾਂ ਇਹ ਅਖਬਾਰਾਂ ਦੀ ਸੁਰਖੀਆਂ ਬਣ ਗਈ ਸੀ। ਇਸ ਦੇਸ਼ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦ ਪੁਲਸ ਨੇ ਹਥਿਆਰ ਦਾ ਇਸਤੇਮਾਲ ਕਰਕੇ ਕਿਸੇ ਦੀ ਹੱਤਿਆ ਕੀਤੀ ਸੀ। ਆਈਸਲੈਂਡ ‘ਚ ਕਰੀਬ 3 ਲੱਖ ਲੋਕ ਰਹਿੰਦੇ ਹਨ।

ਹਾਲਾਂਕਿ ਦੇਸ਼ ਦੀ ਇਕ ਤਿਹਾਈ ਆਬਾਦੀ ਦੇ ਕੋਲ ਹਥਿਆਰ ਹਨ। ਇਹ ਦੁਨੀਆ ਦਾ 15ਵਾਂ ਅਜਿਹਾ ਦੇਸ਼ ਹੈ ਜਿੱਥੇ ਪ੍ਰਤੀ ਵਿਅਕਤੀ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਹਥਿਆਰ ਹਨ। ਪਰ ਇਸ ਤੋਂ ਬਾਅਦ ਵੀ ਅਪਰਾਧਕ ਘਟਨਾਵਾਂ ਇਥੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।

ਆਇਸਲੈਂਡ ਦੀ ਇੱਕ ਹੋਰ ਖਾਸੀਅਤ ਹੈ ਕਿ ਇਥੇ ਜੂਨ-ਜੁਲਾਈ ਮਹੀਨਿਆਂ ਵਿਚ ਸੂਰਜ 24 ਘੰਟੇ ਰਹਿੰਦਾ ਹੈ। ਮਤਲਬ ਕਿ ਇਹਨਾਂ ਮਹੀਨਿਆਂ ਚ ਇਥੇ ਰਾਤ ਹੀ ਨਹੀਂ ਹੁੰਦੀ। ਲੋਕ ਇਹਨਾਂ ਮਹੀਨਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ

ਕਿ ਇਹਨਾਂ ਦਿਨਾਂ ਵਿਚ ਰਾਤਾਂ ਨੂੰ (ਸੂਰਜ ਹੁੰਦਾ ਪਰ ਸਮਾਂ ਰਾਤ ਦਾ ਹੁੰਦਾ) ਗੋਲਫ ਖੇਡਣ ਦਾ ਅਲਗ ਹੀ ਮਜ਼ਾ ਹੁੰਦਾ ਹੈ।ਇਸ ਮੁਲਕ ਵੀ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਜਿਆਦਾ ਹੈ। ਇਸੇ ਕਰਕੇ ਸਰਸਕਾਰ ਨੇ ਇਸ ਮੁਲਕ ਵਿਚ ਰਾਤ ਦੇ ਕਲੱਬਾਂ ਅਤੇ ਇੰਟਰਨੈਟ ਪੋਰਨੋਗ੍ਰਾਫੀ ਤੇ ਮੁਕੰਮਲ ਬੈਨ ਲਗਾਇਆ ਹੋਇਆ ਹੈ।

Share

Leave a Reply

Your email address will not be published. Required fields are marked *