ਐਮਰਜੈਂਸੀ ਦੌਰਾਨ Sikh ਬਣ ਕੇ ਗੁਰੂ ਘਰਾਂ ‘ਚ ਰਹੇ Modi ਨੂੰ ਨਹੀਂ ਲੰਗਰ ਬਾਰੇ ਪਤਾ !

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਸਮਾਜਵਾਦੀ ਪਾਰਟੀ ਦੇ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਲੰਗਰ ਤੋਂ ਜੀਐਸਟੀ ਹਟਾਉਣ।


ਰਾਮੂਵਾਲੀਆ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਮੋਦੀ ਵੀ ਸਿੱਖ ਬਣ ਕੇ ਗੁਰੂ ਘਰਾਂ ਵਿੱਚ ਰਹੇ ਸਨ। ਕੀ ਉਨ੍ਹਾਂ ਨੇ ਉਸ ਵੇਲੇ ਲੰਗਰ ਤੇ ਖਾਣੇ ਦਾ ਬਿੱਲ ਦਿੱਤਾ ਸੀ।

ਰਾਮੂਵਾਲੀਆ ਨੇ ਕਿਹਾ ਕਿ ਲੰਗਰ ਕਰੀਬ 450 ਸਾਲ ਤੋਂ ਚੱਲ ਰਿਹਾ ਹੈ। (ਤੁਸੀਂ ਪੜ੍ਹ ਰਹੇ ਹੋ nri ਪੰਜਾਬੀ)ਮੁਲਕ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀਐਸਟੀ ਨਹੀਂ ਲਾਇਆ ਪਰ ਮੋਦੀ ਨੇ ਲਾ ਦਿੱਤਾ ਹੈ।


ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾ ਮਾਫ ਕਰ ਰਹੀ ਹੈ ਤੇ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀਐਸਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ।

ਲੰਗਰ ‘ਤੇ ਜੀ.ਐੱਸ.ਟੀ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਸੂਬਾ ਸਰਕਾਰ, ਆਮ ਜਨਤਾ ਅਤੇ ਕੇਂਦਰ ਸਰਕਾਰ ਕਈ ਵਾਰ ਆਹਮਣੇ ਸਾਹਮਣੇ ਵੀ ਹੋਏ। ਕਾਫੀ ਲੰਮੇ ਚਲੇ ਵਿਰੋਧ ਦੌਰਾਨ ਅਤੇ ਵਿਰੋਧੀ ਪਾਰਟੀਆਂ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਨੇ ਆਪਣੇ ਹਿਸੇ ਦਾ ਐੱਸ.ਜੀ.ਐੱਸ.ਟੀ ਲੰਗਰ ਤੋਂ ਹਟਾ ਲਿਆ ਸੀ

।ਇਸ ਮਗਰੋਂ ਪੰਜਾਬ ਸਰਕਾਰ ਨੇ ਵਿਰੋਧੀਆਂ ਅਤੇ ਐੱਮ ਜਨਤਾ ਤੋਂ ਆਪਣਾ ਪਿੱਛਾ ਛੁਡਵਾ ਲਿਆ ਤੇ ਖੁਦ ਕੇਂਦਰ ਸਰਕਾਰ ਅਤੇ ਉਸਦੀ ਸਹਿਯੋਗੀ ਪਾਰਟੀਆਂ ਦੇ ਮਗਰ ਪੈ ਗਏ। ਕੇਂਦਰ ਸਰਕਾਰ ਨੂੰ ਲੰਗਰ ਤੋਂ ਜੀ.ਐੱਸ.ਟੀ ਹਟਾਉਣ ਲਈ ਕਈ ਵਾਰ ਲਿਖਤ ਅਪੀਲ ਦਿੱਤੀ ਗਈ ਅਤੇ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਹੁਣ ਲੰਗਰ ‘ਤੇ ਜੀ.ਐੱਸ.ਟੀ ਮੁੱਦੇ ‘ਤੇ ਨਰੇਂਦਰ ਮੋਦੀ ਫਿਰ ਚਰਚਾ ‘ਚ ਹਨ।


ਸਮਾਜਵਾਦੀ ਪਾਰਟੀ ਦੇ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਲੰਗਰ ਤੋਂ ਜੀ.ਐੱਸ.ਟੀ ਹਟਾਉਣ। ਰਾਮੂਵਾਲੀਆ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਮੋਦੀ ਵੀ ਸਿੱਖ ਬਣ ਕੇ ਗੁਰੂ ਘਰਾਂ ਵਿੱਚ ਰਹੇ ਸਨ। ਕੀ ਉਨ੍ਹਾਂ ਨੇ ਉਸ ਵੇਲੇ ਲੰਗਰ ਤੇ ਖਾਣੇ ਦਾ ਬਿੱਲ ਦਿੱਤਾ ਸੀ? ਰਾਮੂਵਾਲੀਆ ਨੇ ਕਿਹਾ ਕਿ ਲੰਗਰ ਕਰੀਬ 450 ਸਾਲ ਤੋਂ ਚੱਲ ਰਿਹਾ ਹੈ। ਮੁਲਕ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀ.ਐੱਸ.ਟੀ ਨਹੀਂ ਲਾਇਆ ਪਰ ਮੋਦੀ ਨੇ ਲਾ ਦਿੱਤਾ ਹੈ। ਓਹਨਾਂ ਨੇ ਕਿਹਾ ਕਿ ਐਮਰਜੇਂਸੀ ਵੇਲੇ ਕੇਂਦਰ ਸਰਕਾਰ ਵੱਲੋਂ ਆਰ.ਐੱਸ.ਐੱਸ ਸੰਗਠਨ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।


ਉਸ ਵੇਲੇ ਆਰ.ਐੱਸ.ਐੱਸ ਦੇ ਜਿਆਦਾ ਤਰ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜੋ ਫਰਾਰ ਸਨ ਓਹਨਾਂ ਨੂੰ ਲੱਭ ਲੱਭ ਕੇ ਫੜ੍ਹਿਆ ਜਾ ਰਿਹਾ ਸੀ। ਉਸੇ ਵੇਲੇ ਨਰੇਂਦਰ ਮੋਦੀ ਨੇ ਆਪਣੇ ਆਪ ਨੂੰ ਬਚਾਉਣ ਲਈ ਸਰਦਾਰ ਦਾ ਰੂਪ ਧਾਰਿਆ ਸੀ। ਸਰਦਾਰ ਦੇ ਰੂਪ ਵਿੱਚ ਆਪਣੇ ਸਾਥੀਆਂ ਨੂੰ ਮਿਲਣ ਲਈ ਜੇਲ੍ਹ ਜਾਂਦੇ ਸਨ

ਅਤੇ ਸਰਕਾਰ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਸਨ। ਓਹਨਾਂ 19 ਮਹੀਨਿਆਂ ਤੱਕ ਨਰੇਂਦਰ ਮੋਦੀ ਸਰਦਾਰ ਬਣ ਕੇ ਰਹੇ ਅਤੇ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਅਤੇ ਲੰਗਰ ਛਕਦੇ ਸਨ। ਕੀ ਉਸ ਵੇਲੇ 21 ਮਹੀਨਿਆਂ ਤੱਕ ਲੰਗਰ ਛੱਕਣ ਦਾ ਮੋਦੀ ਨੇ ਬਿੱਲ ਭਰਿਆ ਸੀ?


ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾ ਮਾਫ ਕਰ ਰਹੀ ਹੈ ਤੇ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀ.ਐੱਸ.ਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ। ਰਾਮੂਵਾਲੀਆ ਨੇ ਕਿਹਾ ਕਿ ਨਰੇਂਦਰ ਮੋਦੀ ਲੰਗਰ ‘ਤੇ ਜੀ.ਐੱਸ.ਟੀ ਵਾਲੇ ਫੈਸਲੇ ਨੂੰ ਜਲਦ ਵਾਪਸ ਲੈਣ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *