ਔਰਤਾਂ ਨੂੰ ਕਿਉਂ ਹੁੰਦੀ ਹੈ ਸ਼ਮਸ਼ਾਨ ਘਾਟ ਜਾਣ ਦੀ ਮਨਾਹੀ

Share

ਔਰਤਾਂ ਨੂੰ ਕਿਉਂ ਹੁੰਦੀ ਹੈ ਸ਼ਮਸ਼ਾਨ ਘਾਟ ਜਾਣ ਦੀ ਮਨਾਹੀ

Women cremation ground:ਨਵੀਂ ਦਿੱਲੀ:-ਜੀਵਨ ਅਤੇ ਮੌਤ ਸਭ ਤੋਂ ਵੱਡਾ ਸੱਚ ਹੁੰਦਾ ਹੈ। ਹਰ ਧਰਮ ਦੇ ਹਿਸਾਬ ਨਾਲ ਮ੍ਰਿਤਕ ਦੇਹ ਨੂੰ ਦਫਨਾਇਆ ਜਾਂ ਸਾੜਿਆ ਜਾਂਦਾ ਹੈ। ਕਿਸੇ ਵੀ ਮ੍ਰਿਤਕ ਦੇਹ ਨੂੰ ਦਫਨਾਉਣ ਜਾਂ ਸਾੜਣ ਲਈ ਲਿਜਾੳਣ ਸਮੇਂ ਮ੍ਰਿਤਕ ਦੇਹ ਨੂੰ ਮੋਢਾ ਦੇਣਾ ਸਾਰੇ ਧਰਮਾਂ ਵਿੱਚ ਵੱਡੇ ਹੀ ਪੁੰਨ ਦਾ ਕੰਮ ਮੰਨਿਆ ਗਿਆ ਹੈ।

Women cremation ground

ਧਰਮ ਸ਼ਾਸਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਯਾਤਰਾ ਵਿੱਚ ਸ਼ਾਮਿਲ ਹੋਣਾ ਅਤੇ ਅੰਤਮ ਸਸਕਾਰ ਦੇ ਮੌਕੇ ਉੱਤੇ ਮੌਜੂਦ ਰਹਿਣ ਨਾਲ , ਇਨਸਾਨ ਨੂੰ ਕੁੱਝ ਦੇਰ ਲਈ ਹੀ ਸਹੀ ਪਰ ਜ਼ਿੰਦਗੀ ਦੀ ਸੱਚਾਈ ਦੀ ਅਹਿਸਾਸ ਹੁੰਦਾ ਹੈ।ਦੁਨੀਆ ਦੀ ਰੀਤ ਹੈ ਕਿ ਜੋ ਇਨਸਾਨ ਦੁਨੀਆ ‘ਤੇ ਆਇਆ ਹੈ ਉਸਨੂੰ ਇੱਕ ਦਿਨ ਦੁਨੀਆ ਤੋਂ ਰੁਖਸਤ ਵੀ ਹੋਣਾ ਪੈਂਦਾ ਹੈ।ਜਿਸ ਵੇਲੇ ਕੋਈ ਵੀ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਹੈ ਤਾਂ ਉਸਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।ਉਤੈ ਹੀ ਅੱਜ ਦੇ ਸਮੇਂ ‘ਚ ਜਿੱਥੇ ਔਰਤਾਂ ਹਰ ਖੇਤਰ ‘ਚ ਅੱਗੇ ਹਨ। ਉਂਝ ਹੀ ਅੱਜ ਵੀ ਔਰਤਾਂ ਨੂੰ ਕੁਝ ਕੰਮ ਕਰਨ ਦੇ ਅਧਿਕਾਰ ਨਹੀਂ ਹਨ।

ਸ਼ਾਸਤਰਾਂ ਮੁਤਾਬਕ ਔਰਤਾਂ ਕੁਝ ਕੰਮ ਨਹੀਂ ਕਰ ਸਕਦੀਆਂ ਜਿਨ੍ਹਾਂ ਵਿਚੋਂ ਅੰਤਿਮ ਸੰਸਕਾਰ ਕਰਨਾ ਵੀ ਇਕ ਹੈ। ਹਿੰਦੂ ਧਰਮ ਦੀ ਮਾਨਤਾ ਦੇ ਮੁਤਾਬਕ ਔਰਤਾਂ ਨੂੰ ਅੰਤਿਮ ਸੰਸਕਾਰ ਕਰਨ ਦਾ ਅਧਿਕਾਰ ਨਹੀਂ ਹੈ। ਔਰਤਾਂ ਨੂੰ ਇਸ ਦਾ ਹੱਕ ਨਾ ਦੇਣ ਕਾਰਨ ਸਿਰਫ ਕੁਝ ਤਥਾਂ ‘ਤੇ ਆਧਾਰਿਤ ਹੈ। ਸਦੀਆਂ ਤੋਂ ਇਸ ਪਰੰਪਰਾ ਦਾ ਪਾਲਣ ਕਰ ਰਹੇ ਲੋਕ ਅੱਜ ਦੇ ਇਸ ਮਾਡਰਨ ਸਮੇਂ ‘ਚ ਵੀ ਔਰਤਾਂ ਨੂੰ ਸ਼ਮਸ਼ਾਨ ‘ਚ ਜਾਣ ਦੀ ਅਨੁਮਤੀ ਨਹੀਂ ਦਿੰਦੇ। ਆਓ ਜਾਣਦੇ ਹਾਂ ਕਿਹੜੇ ਕਾਰਨਾਂ ਕਰ ਕੇ ਔਰਤਾਂ ਦੁਆਰਾ ਅੰਤਿਮ ਸੰਸਕਾਰ ਕਰਨਾ ਵਰਜਿਤ ਮੰਨਿਆ ਜਾਂਦਾ ਹੈ।

ਔਰਤਾਂ ਦੇ ਸ਼ਮਸ਼ਾਨ ਨਾ ਜਾਣ ਦੀ ਵਜ੍ਹਾ
1. ਰੀਤੀ ਰਿਵਾਜ਼ਾਂ ਦੇ ਮੁਤਾਬਕ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਦੇ ਮੈਬਰਾਂ ਨੂੰ ਮੁੰਡਣ ਕਰਵਾਉਣਾ ਪੈਂਦਾ ਹੈ, ਜੋ ਕਿ ਔਰਤਾਂ ਨਹੀਂ ਕਰਵਾ ਸਕਦੀਆਂ। ਇਸ ਲਈ ਔਰਤਾਂ ਨੂੰ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਜਾਂਦਾ।

Women cremation ground

2. ਕਹਿੰਦੇ ਹਨ ਕਿ ਸ਼ਮਸ਼ਾਨ ਘਾਟ ‘ਤੇ ਜਾ ਕੇ ਰੋਣ ਨਾਲ ਮਰਣ ਵਾਲੇ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਔਰਤਾਂ ਦਾ ਦਿਲ ਨਾਜ਼ੁਕ ਹੁੰਦਾ ਹੈ। ਜਿਸ ਕਾਰਨ ਉਹ ਜਲਦੀ ਰੋ ਪੈਂਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ।

3. ਸ਼ਮਸ਼ਾਨ ਘਾਟ ‘ਚ ਚਿਤਾ ਨੂੰ ਦੇਖ ਕੇ ਔਰਤਾਂ ਡਰ ਨਾ ਜਾਣ ਇਸ ਲਈ ਵੀ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਤੋਂ ਦੂਰ ਰੱਖਿਆ ਜਾਂਦਾ ਹੈ।
4. ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਮਸ਼ਾਨ ਘਾਟ ‘ਚ ਹਰ ਸਮੇਂ ਆਤਮਾ ਦਾ ਵਾਸ ਹੁੰਦਾ ਹੈ, ਜਿਸ ਨਾਲ ਔਰਤਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਕਿਉਂਕਿ ਜ਼ਿਆਦਾਤਰ ਆਤਮਾ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਤਾਂ ਇਸ ਲਈ ਔਰਤਾਂ ਨੂੰ ਸ਼ਮਸ਼ਾਨ ਤੋਂ ਦੂਰ ਰੱਖਿਆ ਜਾਂਦਾ ਹੈ।

Share

Leave a Reply

Your email address will not be published. Required fields are marked *