ਕਾਰਾਂ,ਟਰੱਕਾਂ ਜਾਂ ਹੋਰ ਵਾਹਨਾਂ ਵਾਲੇ ਚੰਗੀ ਤਰ੍ਹਾਂ ਪੜ੍ਹ ਲੈਣ ਇਹ ਖ਼ਬਰ !! ਹੋਣ ਜਾ ਰਿਹਾ ਹੈ ਇਹ ਕੰਮ

Share

ਕਾਰਾਂ,ਟਰੱਕਾਂ ਜਾਂ ਹੋਰ ਵਾਹਨਾਂ ਵਾਲੇ ਚੰਗੀ ਤਰ੍ਹਾਂ ਪੜ੍ਹ ਲੈਣ ਇਹ ਖ਼ਬਰ !! ਹੋਣ ਜਾ ਰਿਹਾ ਹੈ ਇਹ ਕੰਮ

ਪੰਜਾਬ ਦੀਆਂ ਸੜਕਾਂ ‘ਤੇ ਚਲਣਾ ਹੁਣ ਵਾਹਨ ਚਾਲਕਾਂ ਲਈ ਹੋਰ ਜ਼ਿਆਦਾ ਮਹਿੰਗਾ ਹੋਣ ਜਾ ਰਿਹਾ ਹੈ। ਸੂਬੇ ‘ਚ ਨੈਸ਼ਨਲ ਹਾਈਵੇਅ ‘ਤੇ 8 ਜਗ੍ਹਾ ਹੋਰ ਟੋਲ ਪਲਾਜ਼ਾ ਲੱਗਣ ਜਾ ਰਿਹਾ ਹੈ। ਇਸ ਸਮੇਂ 34 ਟੋਲ ਪਲਾਜ਼ਾ ਹਨ, ਜਿਨ੍ਹਾਂ ‘ਚੋਂ 12 ਨੈਸ਼ਨਲ ਹਾਈਵੇਅ ਤੇ 22 ਸਟੇਟ ਹਾਈਵੇਅ ‘ਤੇ ਹਨ। ਨਵੇਂ ਬਣਾਏ ਜਾਣ ਵਾਲੇ

ਟੋਲ ਪਲਾਜ਼ਾ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਹੋਰਨਾਂ ‘ਤੇ ਸਰਵੇ ਕੀਤਾ ਜਾ ਰਿਹਾ ਹੈ।ਟੋਲ ਟੈਕਸ ਦੇਣ ਤੋਂ ਇਲਾਵਾ ਲੋਕਾਂ ਨੂੰ ਟੋਲ ਪਲਾਜ਼ਾ ‘ਤੇ ਲੱਗਣ ਵਾਲੀਆਂ ਲੰਮੀਆਂ ਲਾਈਨਾਂ ‘ਚ ਵੀ ਕਾਫੀ ਦੇਰ ਤਕ ਖੜੇ ਰਹਿ ਕੇ ਪਰੇਸ਼ਾਨ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ।

ਦਸੰਬਰ ਤਕ ਸੰਬੰਧਿਤ 8 ਟੋਲ ਪਲਾਜ਼ਾ ਬਣਾ ਦਿੱਤੇ ਜਾਣਗੇ। ਜਨਵਰੀ 2019 ਤੋਂ ਇਨ੍ਹਾਂ ਸੰਬੰਧਿਤ ਟੋਲ ਪਲਾਜ਼ਾ ‘ਤੇ ਟੈਕਸ ਲੈਣ ਦਾ ਕੰਮ ਸ਼ੁਰੂ ਹੋ ਜਾਵੇਗਾ। ਸਟੇਟ ਹਾਈਵੇਅ ‘ਤੇ ਬਣੇ ਟੋਲ ਪਲਾਜ਼ਾ ਨੂੰ ਸੂਬਾ ਸਰਕਾਰ ਕੁਝ ਹੋਰ ਸੁਵਿਧਾਵਾਂ ਤਹਿਤ ਹਾਈਟੇਕ ਬਣਾ ਰਹੀ ਹੈ।ਇਨ੍ਹਾਂ ‘ਚ ਐਂਬੂਲੇਂਸ ਸਮੇਤ ਹੋਰ ਫਸਟ ਐਡ ਵਾਲੀਆਂ

ਸੁਵਿਧਾਵਾਂ ਸ਼ਾਮਲ ਹਨ, ਜਦ ਕਿ ਨੈਸ਼ਨਲ ਹਾਈਵੇਅ ਦੇ ਲਈ ਰਾਜ ਸਰਕਾਰ ਨੇ ਹਾਲ ਹੀ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਕਿਹਾ ਸੀ ਕਿ ਸੜਕ ਹਾਦਸਿਆਂ ‘ਚ ਜ਼ਖਮੀ ਹੋਏ ਲੋਕਾਂ ਨੂੰ ਤੁੰਰਤ ਰਾਹਤ ਪਹੁੰਚਾਉਣ ਲਈ ਫਸਟ ਐਡ ਜਿਹੀਆਂ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾਣਾ

ਚਾਹੀਦਾ ਹੈ।ਇਨ੍ਹਾਂ ਥਾਵਾਂ ‘ਤੇ ਸ਼ੁਰੂ ਹੋਵੇਗਾ ਟੋਲ-ਜਿਨ੍ਹਾਂ ਥਾਵਾਂ ‘ਤੇ ਟੋਲ ਪਲਾਜ਼ਾ ਸ਼ੁਰੂ ਕੀਤਾ ਜਾਣਾ ਹੈ, ਉਨ੍ਹਾਂ ‘ਚ ਲੁਧਿਆਣਾ ਤੋਂ ਮੋਗਾ, ਮੋਗਾ ਤੋਂ ਤਲਵੰਡੀ ਸਾਬੋ, ਬਠਿੰਡਾ ਤੋਂ ਸੰਗਰੂਰ ਸ਼ਾਮਲ ਹਨ। ਇਸ ਦੇ ਨਾਲ ਤਰਨਤਾਰਨ ‘ਚ ਕਾਫੀ ਲੰਬਾਈ ਤਕ ਬਣਨ ਵਾਲੀ ਸੜਕ ‘ਤੇ ਟੋਲ ਪਲਾਜ਼ਾ ਲਗਾਇਆ ਜਾਵੇਗਾ। ਇਸੇ ਤਰ੍ਹਾਂ ਰਾਜਪੁਰਾ ਤੋਂ ਇਲਾਵਾ ਪਟਿਆਲਾ ਤੇ ਸੰਗਰੂਰ ਸ਼ਾਮਲ ਹੈ ਤੇ ਨਾਲ ਹੀ ਇਸੇ ਰੋਡ ‘ਤੇ ਦੋ ਹੋਰ ਟੋਲ ਪਲਾਜ਼ਾ ਸ਼ੁਰੂ ਹੋਣਗੇ।ਨੈਸ਼ਨਲ ਹਾਈਵੇਅ ‘ਤੇ ਲੱਗੇ ਟੋਲ ਤੋਂ 50 ਤੋਂ 60

ਹਜ਼ਾਰ ਰੋਜ਼ਾਨਾ ਵਾਹਨ ਲੰਘਦੇ ਹਨ। ਛੋਟੇ ਟੋਲ ਪਲਾਜ਼ਾ ਤੋਂ 5 ਹਜ਼ਾਰ ਤੋਂ 20 ਹਜ਼ਾਰ ਤਕ ਵਾਹਨ ਲੰਘਦੇ ਹਨ। ਸਾਰੇ ਵਾਹਨਾਂ ‘ਤੇ ਟੋਲ ਨਹੀਂ ਲਗਦਾ। ਅਜਿਹੇ ‘ਚ ਗੱਡੀਆਂ ਦੀ ਗਿਣਤੀ ਵੱਧ ਹੁੰਦੀ ਹੈ ਪਰ ਟੋਲ ਵਾਲੀਆਂ ਗੱਡੀਆਂ ਦੀ ਗਿਣਤੀ ਘੱਟ ਹੁੰਦੀ ਹੈ।

Share

Leave a Reply

Your email address will not be published. Required fields are marked *