ਕਿਸੇ ਦੀ ਕਾਰ ਮੰਗ ਕੇ ਕੰਮ ਜਾ ਰਿਹਾ ਸਿ . ਕਾਰ ਨਹਿਰ ‘ਚ ਡਿੱਗੀ, ਡਰਾਈਵਰ ਲਾਪਤਾ ..

News

Share

ਕਿਸੇ ਦੀ ਕਾਰ ਮੰਗ ਕੇ ਕੰਮ ਜਾ ਰਿਹਾ ਸਿ . ਕਾਰ ਨਹਿਰ ‘ਚ ਡਿੱਗੀ, ਡਰਾਈਵਰ ਲਾਪਤਾ ..


\ਰਾਜਸਥਾਨ ਨਹਿਰ ‘ਤੇ ਪੈਂਦੇ ਪਿੰਡ ਮਚਾਕੀ ਮੱਲ ਸਿੰਘ ਨਜ਼ਦੀਕ ਇਕ ਕਾਰ ਨਹਿਰ ਵਿਚ ਡਿੱਗ ਗਈ, ਜਦਕਿ ਕਾਰ ਨਹਿਰ ‘ਚੋਂ ਕੱਢਣ ਦੀ ਲਈ ਗੋਤਾਖੋਰਾਂ ਵੱਲੋਂ ਡਰਾਈਵਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਅਨੁਸਾਰ ਕਾਰ ਡਰਾਈਵਰ ਰਾਜਬੀਰ ਸਿੰਘ (23) ਪੁੱਤਰ ਕੁਲਵਿੰਦਰ ਸਿੰਘ ਇੱਥੋਂ ਦੀ ਸੋਸਾਇਟੀ ਨਗਰ ਦਾ ਨਿਵਾਸੀ ਸੀ ਅਤੇ ਇਕ ਮੈਡੀਕਲ ਸਟੋਰ ‘ਤੇ ਕੰਮ ਕਰਦਾ ਸੀ।

ਘਟਨਾ ਦੀ ਖਬਰ ਮਿਲਦਿਆਂ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਜਸਤਿੰਦਰ ਸਿੰਘ, ਥਾਣਾ ਸਿਟੀ ਮੁਖੀ ਸੰਜੀਵ ਕੁਮਾਰ ਅਤੇ ਥਾਣਾ ਸਦਰ ਮੁਖੀ ਇਕਬਾਲ ਸਿੰਘ ਸੰਧੂ ਪੁਲਸ ਪਾਰਟੀ ਸਣੇ ਮੌਕੇ ‘ਤੇ ਪੁੱਜੇ। ਉਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਕਤ ਕਾਰ ਡਰਾਈਵਰ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਆਰੰਭ ਕਰ ਦਿੱਤੀ।

ਜੇ. ਸੀ. ਬੀ. ਰਾਹੀਂ ਕਰੀਬ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਅਦ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਕਾਰ ਬਾਹਰ ਕੱਢਦਿਆਂ ਹੀ ਪੁਲਸ ਅਧਿਕਾਰੀਆਂ ਵੱਲੋਂ ਕਾਰ ਦਾ ਜਾਇਜ਼ਾ ਲਿਆ ਗਿਆ ਪਰ ਕਾਰ ‘ਚ ਉਕਤ ਨੌਜਵਾਨ ਨਹੀਂ ਸੀ।ਕਾਰ ਚਾਲਕ ਰਾਜਬੀਰ ਸਿੰਘ ਮੈਡੀਕਲ ਸਟੋਰ ਦੇ ਮਾਲਕ ਦੇ ਕਹਿਣ ‘ਤੇ ਉਸ ਦੀ ਇੰਡੀਕਾ ਕਾਰ ਨਜ਼ਦੀਕੀ ਪਿੰਡ ਢੀਮਾਂਵਾਲੀ ਵਿਖੇ ਛੱਡਣ ਲਈ ਜਾ ਰਿਹਾ ਸੀ।

ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਕਾਰ ਚਾਲਕ ਦੀ ਭਾਲ ਵਾਸਤੇ ਕਾਰਵਾਈ ਜਾਰੀ ਸੀ। ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸੰਭਵ ਹੈ ਕਿ ਕਾਰ ਚਾਲਕ ਦੇ ਸੰਤੁਲਨ ਵਿਗੜ ਜਾਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਚਾਲਕ ਰੁੜ੍ਹ ਗਿਆ ਹੈ।

Share

Leave a Reply

Your email address will not be published. Required fields are marked *