ਕੀ ਇਹ ਖਾਲਿਸਤਾਨ ਬਨਾਓਣ ਲੱਗੇ ਸੀ .. 20 ਸਾਲਾਂ ਤੋਂ ਵੀ ਘੱਟ ਉਮਰ ਦੇ ਨਿਆਣੇ ਫੜਕੇ ਕਹਿੰਦੇ-ਦੰਗੇ ਕਰਾਉਣ ਦੀ ਤਿਆਰੀ ਸੀ !!

News

Share

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਨਵਾਂਸ਼ਹਿਰ ਦੀ ਬੰਗਾ ਸਦਰ ਥਾਣਾ ਪੁਲਸ ਨੇ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ‘ਚੋਂ 5 ਲੀਟਰ ਪੈਟਰੋਲ ਦਾ ਕੈਨ ਅਤੇ ਖਾਲਿਸਤਾਨ ਜ਼ਿੰਦਾਬਾਦ ਦਾ ਛਾਪਾ ਬਰਾਮਦ ਹੋਇਆ ਹੈ।

ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਕਿਸੇ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਨਾਉਣਾ ਸੀ ਅਤੇ ਕੰਧਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਉਣੇ ਸਨ ਪਰ ਪੁਲਸ ਨੇ ਪਹਿਲਾਂ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ ਜਸਪ੍ਰੀਤ ਸਿੰਘ ਉਰਫ ਜੱਸਾ, ਸੁਖਵਿੰਦਰ ਸਿੰਘ ਉਰਫ ਸੰਨੀ, ਮਾਨਵੀਰ ਸਿੰਘ ਅਤੇ ਰਣਧੀਰ ਸਿੰਘ ਹੈ। ਇਹ ਸਾਰੇ ਵਿਅਕਤੀ ਬੰਗਾ ਦੇ ਨੇੜਲੇ ਪਿੰਡ ਖਨਖਾਨਾ ਦੇ ਰਹਿਣ ਵਾਲੇ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

‘Refrendum 2020’ ਦਾ ਪ੍ਰਚਾਰ ਕਰਨ ਦੇ ਦੋਸ਼ ਵਿਚ ਪੁਲਿਸ ਨੇ 20 ਸਾਲਾਂ ਤੋਂ ਵੀ ਘੱਟ ਉਮਰ ਦੇ 4 ਨੌਜਵਾਨ ਗਿਰਫ਼ਤਾਰ ਕੀਤੇ ਹਨ।ਦੇਖਿਆ ਜਾਵੇ ਤਾਂ ਇਸ ਮੁਲਕ ਵਿਚ ਵੱਡੇ-ਵੱਡੇ ਕਾਰੋਬਾਰੀ ਬੈਂਕ ਲੁਟਕੇ ਭੱਜ ਜਾਂਦੇ ਨੇ, ਉਹਨਾਂ ਦੀ ਇਹਨਾਂ ਨੂੰ ਸੂਹ ਨੀ ਲਗਦੀ।

ਨੇਤਾ ਕਰੋੜਾ-ਅਰਬਾਂ ਦੇ ਘੱਪਲੇ ਕਰ ਜਾਂਦੇ ਨੇ, ਉਹਨਾਂ ਦੀ ਇਹਨਾਂ ਨੂੰ ਸੂਹ ਨੀ ਲਗਦੀ। ਬੋਰਡ ਦੇ ਪੈਪਰ ਲੀਕ ਹੋ ਜਾਂਦੇ ਨੇ,ਕੋਈ ਸੂਹ ਨੀ ਲਗਦੀ। ਹਿੰਦੂ ਉਚ ਜਾਤੀ ਵਾਲੇ ਗਰੀਬ ਛੋਟੀ ਜਾਤ ਵਾਲਿਆਂ ਨੂੰ ਵੱਡ ਦਿੰਦੇ ਪਰ ਉਹਨਾਂ ਦੀ ਵੀ ਇਹਨਾਂ ਨੂੰ ਸੂਹ ਨੀ ਲਗਦੀ।

ਵਿਦੇਸ਼ ਤੋਂ ਨਸ਼ਾ ਤਸਕਰੀ ਹੋਕੇ ਪੰਜਾਬ ਆਵੇ,ਉਹ ਵੀ ਨਹੀਂ ਪਤਾ ਲਗਦਾ। ਹਿੰਦੂ ਅਤਿਵਾਦੀ ਦੰਗਾ ਫਸਾਦ ਕਰ ਜਾਣ ਕੋਈ ਸੂਹ ਨੀ ਲਗਦੀ। ਪਰ 4 ਸਿੱਖ ਕੱਠੇ ਹੋਕੇ ਚਾਹ ਵੀ ਪੀ ਰਹੇ ਹੋਣ ਤਾਂ ਇਹਨਾਂ ਨੂੰ ਪੁਰੀ ਸੂਹ ਮਿਲ ਜਾਂਦੀ। ਆਹ ਜਵਾਕ ਚੱਕਕੇ ਮਾਂ-ਬਾਪ ਤੇ ਨਜਾਇਜ ਪਰੈਸ਼ਰ ਬਣਾਊਣ ਦੀ ਕੋਸ਼ਿਸ਼ ਆ।

ਹੋਰ ਨੀ ਕੂਝ ਮਿਲਦਾ ਦਾ ਤਾਂ ਤਾਰ ਸਿੱਧੇ ਆਈ ਐਸ ਆਈ ਨਾਲ ਜੋੜ ਦਿੰਦੇ ਨੇ।ਆਹ ਭੋਰਾ ਭਰ ਨਿਆਣੇ ਫੜਕੇ ਜੋ ਦਾਅਵੇ ਕੀਤੇ ਜਾ ਰਹੇ ਨੇ,ਉਨਾਂ ਬਾਰੇ ਕੀ ਕਹੀਏ? ਪੁਲੀਸ ਦੇ ਯੱਕੜਾਂ ਦਾ ਤਾਂ ਪਤਾ ਹੀ ਹੈ ਕਿ ਹਰੇਕ ਨੂੰ ISI ਨਾਲ ਜੋੜ ਦਿੰਦੇ

ਨੇ ਪਰ ਜੇ ਵਾਕਿਆ ਈ ਕੋਈ ਪੰਥ-ਪ੍ਰਸਤ ਇਹੋ ਜਿਹੇ ਨਿਆਣਿਆਂ ਨੂੰ ਵਰਤ ਰਿਹਾ ਹੈ ਤਾਂ ਬਹੁਤ ਮਾੜੀ ਗੱਲ ਹੈ। ਉਹ ਲੋਕ ਵੀ ਧੰਨ ਹੀ ਹੋਣਗੇ ਜਿਹੜੇ ਸੋਸ਼ਿਲ ਮੀਡੀਆ ਨੂੰ ਸੁਰਖਿਅਤ ਸਮਝਕੇ ਸਰਗਰਮੀਆਂ ਕਰਦੇ ਨੇ। ਇਹ ਤਾਂ ਸ਼ਰੇਆਮ ਨਿਆਣਿਆਂ ਨੂੰ ਫਸਾਉਣ ਵਾਲੀ ਗੱਲ ਹੀ ਹੋਈ।

ਵਾਹਿਗੁਰੂ ਐਹੋ ਜਿਹੇ ਪੰਥ ਪ੍ਰਸਤਾਂ ਤੋਂ ਬਚਾਵੇ ਜਿਹੜੇ ਭੋਰਾ ਭਰ ਨਿਆਣਿਆ ਦੇ ਮੋਢੇ ਤੇ ਰੱਖਕੇ ਚਲਾਉਂਦੇ ਨੇ। ਜੇ ਪੰਥ-ਪ੍ਰਸਤ ਦੇ ਬੁਰਕੇ ਹੇਠ ਕੋਈ ਸਰਕਾਰੀ ਖੇਡ ਨਿਕਲ ਆਵੇ ਤਾਂ ਮੈਨੂੰ ਉਕਾ ਈ ਹੈਰਾਨੀ ਨਹੀ ਹੋਵੇਗੀ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *