ਕੁਝ ਵੱਖਰੇ ਸ਼ੌਕ ਰੱਖਦਾ ਹੈ ਮੋਹਾਲੀ ਦਾ ਅਵਤਾਰ ਸਿੰਘ, ਸੁਣ ਤੁਸੀਂ ਵੀ ਕਹੋਗੇ ਨਹੀਂ ਰੀਸਾਂ ਤੇਰੀਆਂ…

Share

ਕੁਝ ਵੱਖਰੇ ਸ਼ੌਕ ਰੱਖਦਾ ਹੈ ਮੋਹਾਲੀ ਦਾ ਅਵਤਾਰ ਸਿੰਘ, ਸੁਣ ਤੁਸੀਂ ਵੀ ਕਹੋਗੇ ਨਹੀਂ ਰੀਸਾਂ ਤੇਰੀਆਂ…

ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ । ਦੁਨੀਆ ਵਿਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਸ਼ੌਕ ਪਾਲੇ ਹੋਏ ਹਨ ਤੇ ਅਜਿਹਾ ਹੀ ਇਕ ‘786’ ਨੰਬਰ ਵਾਲੇ ਨੋਟ ਸੰਭਾਲਣ ਦਾ ਸ਼ੌਕ ਜ਼ਿਲਾ ਮੋਹਾਲੀ ਦੇ ਪਿੰਡ ਲਾਂਡਰਾਂ ਨਿਵਾਸੀ ਅਵਤਾਰ ਸਿੰਘ ਨੂੰ ਹੈ ।

ਅਵਤਾਰ ਸਿੰਘ ਜੋ ਕਿ ਆਪਣੇ ਪਿੰਡ ਲਾਂਡਰਾਂ ਵਿਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਨੇ 786 ਨਾਲ ਸ਼ੁਰੂ ਤੇ ਖਤਮ ਹੋਣ ਵਾਲੇ ਨੋਟ ਸੰਭਾਲੇ ਹੋਏ ਹਨ ।
ਉਨ੍ਹਾਂ ਵਿਚ ਇਕ ਰੁਪਏ ਦਾ ਇਕ ਨੋਟ, 2 ਰੁਪਏ ਦਾ ਇਕ ਨੋਟ, 5 ਰੁਪਏ ਦੇ 36 ਨੋਟ, 10 ਰੁਪਏ ਦੇ 281 ਨੋਟ, 20 ਰੁਪਏ ਦੇ 32 ਨੋਟ,


50 ਰੁਪਏ ਦੇ 61 ਨੋਟ, 100 ਰੁਪਏ ਦੇ 153 ਨੋਟ ਅਤੇ 500 ਰੁਪਏ ਦੇ ਤਿੰਨ ਨੋਟ ਸੰਭਾਲ ਕੇ ਰੱਖੇ ਹੋਏ ਹਨ । ਇਨ੍ਹਾਂ ਨੋਟਾਂ ਦੀ ਕੁਲ ਰਕਮ 23 ਹਜ਼ਾਰ 483 ਰੁਪਏ ਬਣਦੀ ਹੈ, ਜੋ ਕਿ ਉਸਨੇ ਕਰੀਬ 23 ਸਾਲਾਂ ‘ਚ ਇਕੱਠੇ ਕੀਤੇ ਹਨ ।

ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਦੁਕਾਨਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ 786 ਨੰਬਰ ਵਾਲੇ ਕਰੰਸੀ ਨੋਟ ਸੰਭਾਲਣ ਦਾ ਇਹ ਸ਼ੌਕ ਸੰਨ 1994 ਤੋਂ ਸ਼ੁਰੂ ਹੋਇਆ ।

ਸ਼ੁਰੂ-ਸ਼ੁਰੂ ਵਿਚ ਉਸ ਨੂੰ ਅਜਿਹੇ ਨੋਟ ਇਕੱਠੇ ਕਰਨ ਵਿਚ ਮੁਸ਼ਕਿਲ ਆਈ ਪਰ ਜਿਵੇਂ-ਜਿਵੇਂ ਉਸਦੇ ਦੋਸਤਾਂ ਨੂੰ ਪਤਾ ਲਗਦਾ ਗਿਆ ਕਿ ਉਹ 786 ਵਾਲੇ ਨੋਟ ਸੰਭਾਲ ਰਿਹਾ ਹੈ

ਤਾਂ ਉਸਦੇ ਦੋਸਤਾਂ ਨੇ ਵੀ ਉਸਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ । ਹੁਣ ਤਾਂ ਉਸਦੇ ਦੋਸਤਾਂ ਕੋਲ ਵੀ ਜੇਕਰ ਕੋਈ 786 ਵਾਲਾ ਨੋਟ ਹੁੰਦਾ ਹੈ ਤਾਂ ਉਸ ਨੂੰ ਦੁਕਾਨ ‘ਤੇ ਆ ਕੇ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਉਸਦੇ ਬਦਲੇ ਵਿਚ ਦੂਜਾ ਨੋਟ ਦੇ ਦਿੰਦਾ ਹੈ ।

Share

Leave a Reply

Your email address will not be published. Required fields are marked *