ਕੁੜੀ ਦਾ ਪਿਓ ਨਾ ਦੇ ਸਕਿਆ ਦਾਜ ਤਾਂ ਲਾੜਾ ਮੰਡਪ ਤੋਂ ਭੱਜਿਆ !!

Share

ਕੁੜੀ ਦਾ ਪਿਓ ਨਾ ਦੇ ਸਕਿਆ ਦਾਜ ਤਾਂ ਲਾੜਾ ਮੰਡਪ ਤੋਂ ਭੱਜਿਆ !!

ਉੱਤਰ ਪ੍ਰਦੇਸ਼ ਦੇ ਇਟਾਵਾ ‘ਚ ਇਥੇ ਮੰਗਲਵਾਰ ਨੂੰ ਮੁੱਖ ਮੰਤਰੀ ਵੱਲੋਂ ਸਮੂਹਿਕ ਵਿਆਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ‘ਚ 52 ਜੋੜਿਆਂ ਨੇ ਆਪਣੇ ਘਰਦਿਆਂ ਨਾਲ ਪਹੁੰਚੇ। ਉਸ ਸਮੇਂ ‘ਚ ਇਕ ਲਾੜੇ ਨੇ ਭਰੀ ਸਭਾ ‘ਚ ਉੱਠ ਕੇ ਲਾੜੀ ਦੇ ਕੰਨ ‘ਚ ਟਾਇਲਟ ਜਾਣ ਦਾ ਬਹਾਨਾ ਕਰਕੇ ਮੌਕੇ ਤੋਂ ਖਿਸਕ ਗਿਆ। ਇਸ ਦੌਰਾਨ ਮੰਡਪ ‘ਤੇ ਬੈਠੀ ਲਾੜੀ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਪਰ

ਉਹ ਵਾਪਸ ਨਹੀਂ ਆਇਆ। ਕਾਫੀ ਸਮਾਂ ਭਾਲ ਕਰਨ ਤੋਂ ਬਾਅਦ ਲਾੜੇ ਦੇ ਘਰ ਦੇ ਵੀ ਵਿਆਹ ਸਮਾਰੋਹ ਤੋਂ ਭੱਜ ਨਿਕਲੇ। ਮਿਲੀ ਜਾਣਕਾਰੀ ਅਨੁਸਾਰ, ਨੁਮਾਈਸ਼ ਪੰਡਾਲ ‘ਚ ਮੁੱਖ ਮੰਤਰੀ ਸਮੂਹਿਕ ਵਿਵਾਹ ਦਾ ਆਯੋਜਨ ਹੋਇਆ। ਇਥੇ ਮੰਗਲਵਾਰ ਨੂੰ 52 ਜੋੜਿਆ ਲਈ ਮੰਡਪ ਸਜਾਇਆ ਗਿਆ। ਇਸ ਪੰਡਾਲ ‘ਚ ਬਲਾਕ ਬਸਰੇਹਰ ਇਲਾਕੇ ਦੇ ਰਹਿਣ ਵਾਲੀ ਸਨੇਹਲਤਾ ਦਾ ਵਿਆਹ ਮੈਨਪੁਰੀ ਦੇ

ਰੁਕਮਪਾਲ ਨਾਲ ਤੈਅ ਹੋਇਆ ਸੀ। ਸਾਰੇ ਜੋੜਿਆ ਨਾਲ ਲਾੜਾ ਰੁਕਮਪਾਲ ਵੀ ਆਪਣੇ ਘਰਦਿਆਂ ਨਾਲ ਪਹੁੰਚਿਆ। ਵਿਆਹ ਸਮਾਰੋਹ ਲਈ ਮੰਡਪ ‘ਤੇ ਸਾਰੇ ਜੋੜੇ ਬੈਠ ਗਏ। ਉਸ ਸਮੇਂ ਲਾੜਾ ਰੁਕਮਪਾਲ ਨੇ ਲਾੜੀ ਦੇ ਕੰਨ ‘ਚ ਟਾਇਲਟ ਜਾਣ ਦੀ ਗੱਲ ਕਹੀ ਅਤੇ ਚਲਾ ਗਿਆ ਪਰ ਮੁੜ ਵਾਪਸ ਨਾ ਆਇਆ। ਲਾੜੀ ਦੇ ਪਿਤਾ

ਅਭੈਰਾਮ ਨੇ ਲਾੜੇ ਦੇ ਪਰਿਵਾਰ ‘ਤੇ 4 ਲੱਖ ਰੁਪਏ ਦਾਜ ਮੰਗਣ ਦਾ ਦੋਸ਼ ਵੀ ਲਗਾਇਆ ਹੈ। ਇਸ ‘ਤੇ ਡੀ.ਐੱਮ. ਨੇ ਮਾਮਲੇ ਦੀ ਜਾਂਚ ਮੁੱਖ ਵਿਕਾਸ ਅਧਿਕਾਰੀ ਪੀ.ਕੇ. ਸ਼੍ਰੀਵਾਸਤਵ ਤੋਂ ਕਰਵਾਉਣ ਲਈ ਕਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Share

Leave a Reply

Your email address will not be published. Required fields are marked *