ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਪ੍ਰਸ਼ੰਸਕ ਹੈਰਾਨ !

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਮੁੰਬਈ: ਹਾਲ ਹੀ ‘ਚ ਬਾਲੀਵੁੱਡ ਐਕਟਰਸ ਕੈਟਰੀਨਾ ਕੈਫ ਦੀ ਸਲਮਾਨ ਖਾਨ
ਨਾਲ ਆਈ ਫ਼ਿਲਮ ‘ਟਾਈਗਰ ਜਿੰਦਾ ਹੈ’ ਸਾਲ ਦੀ ਸੁਪਰਹਿੱਟ ਫ਼ਿਲਮ ਰਹੀ।

ਇਸ ਫ਼ਿਲਮ ਤੋਂ ਬਾਅਦ ਹੁਣ ਕੈਟ ਦੀਆਂ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਈਰਲ ਹੋ ਰਹੀਆਂ ਹਨ। ਇਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੀ ਕੈਟਰੀਨਾ ਵਿਆਹ ਕਰਵਾ ਰਹੀ ਹੈ।

ਇਸ ਤੋਂ ਪਹਿਲਾਂ ਤੁਸੀਂ ਕੁਝ ਸੋਚੋ, ਦੱਸ ਦਈਏ ਕਿ ਕੈਟ ਵਿਆਹ ਨਹੀਂ ਕਰ ਰਹੀ ਸਗੋਂ ਇਹ ਤਾਂ ਕੈਟਰੀਨਾ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦੇ ਸੈੱਟ ਦੀਆਂ ਤਸਵੀਰਾਂ ਹਨ।

ਇਨ੍ਹਾਂ ਫੋਟੋਆਂ ‘ਚ ਕੈਟਰੀਨਾ ਲਾਲ ਰੰਗ ਦੀ ਬਨਾਰਸੀ ਸਾੜੀ ‘ਚ ਨਜ਼ਰ ਆ ਰਹੀ ਹੈ। ਫ਼ਿਲਮ ‘ਜ਼ੀਰੋ’ ‘ਚ ਕੈਟਰੀਨਾ ਨਾਲ ਲੀਡ ਰੋਲ ‘ਚ ਕਿੰਗ ਖਾਨ ਸ਼ਾਹਰੁਖ ਹੋਣਗੇ ਤੇ ਦੂਜੀ ਐਕਟਰਸ ਹੋਵੇਗੀ ਅਨੁਸ਼ਕਾ ਸ਼ਰਮਾ।

ਫ਼ਿਲਮ ‘ਚ ਸ਼ਾਹਰੁਖ ਦਾ ਰੋਲ ਕਾਫੀ ਵੱਖਰਾ ਹੋਵੇਗਾ ਪਰ ਨਾਲ ਹੀ ਦੋਵੇਂ ਐਕਟਰਸ ਦਾ ਕਿਰਦਾਰ ਵੀ ਕਾਫੀ ਦਿਲਚਸਪ ਹੋਵੇਗਾ। ਕੈਟਰੀਨਾ ਫ਼ਿਲਮ ‘ਚ ਅਜਿਹੀ ਅਦਾਕਾਰਾ ਦਾ ਰੋਲ ਕਰੇਗੀ ਜਿਸ ਨੂੰ ਸ਼ਰਾਬ ਦੀ ਲੱਤ ਹੈ ਤੇ ਅਨੁਸ਼ਕਾ ਸਟ੍ਰਗਲਿੰਗ ਸਾਈਂਟਿਸਟ ਹੈ।

ਫ਼ਿਲਮ ਬਾਰੇ ਇਸ ਤੋਂ ਵੱਧ ਜਾਣਕਾਰੀ ਕਿਸੇ ਕੋਲ ਨਹੀਂ, ਕਿਉਂਕਿ ਫ਼ਿਲਮ ਦੇ ਪ੍ਰੋਡਿਊਸਰ ਨਹੀਂ ਚਾਹੁੰਦੇ ਕਿ ਫ਼ਿਲਮ ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਕਿਸੇ ਨੂੰ ਇਸ ਬਾਰੇ ਪਤਾ ਚੱਲੇ।

ਮੂਵੀ ਬਾਰੇ ਖਾਸ ਗੱਲ ਇਹ ਵੀ ਹੈ ਕਿ ਫ਼ਿਲਮ ‘ਚ ਅਭੈ ਦਿਓਲ ਸਪੈਸ਼ਲ ਅਪੀਰਐਂਸ ਦੇਣਗੇ, ਜੋ ਕੈਟਰੀਨਾ ਦੇ ਪਤੀ ਦੇ ਰੋਲ ‘ਚ ਹੋਵੇਗਾ। ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਹੈ ਜਿਸ ਨੂੰ ਔਡੀਅੰਸ਼ ਨੇ ਖੂਬ ਪਸੰਦ ਕੀਤਾ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *