ਕੈਪਟਨ ਦੇ ਵਾਅਦਿਆਂ ਮਗਰੋਂ ਵੀ ਹੋ ਰਹੀ ਹੈ ਕਿਸਾਨਾਂ ਦੀ ਜ਼ਮੀਨ ਕੁਰਕੀ !!

Share

ਕੈਪਟਨ ਦੇ ਵਾਅਦਿਆਂ ਮਗਰੋਂ ਵੀ ਹੋ ਰਹੀ ਹੈ ਕਿਸਾਨਾਂ ਦੀ ਜ਼ਮੀਨ ਕੁਰਕੀ !!

 

ਨਾਭਾ ਦੇ ਪਿੰਡ ਛੀਟਾਵਾਲਾ ਵਿਖੇ ਸਹਿਕਾਰੀ ਬੈਂਕ ਵਿੱਚ ਭਾਰੀ ਗਿਣਤੀ ‘ਚ ਕਿਸਾਨ ਇੱਕਠੇ ਹੋ ਕੇ ਪਹੁੰਚੇ। ਇਨ੍ਹਾਂ ਕਿਸਾਨਾਂ ਦਾ ਸਹਿਕਾਰੀ ਬੈਂਕ ਕੋਲ ਇਕੱਠਾ ਹੋਣ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਕਿਸਾਨ ਕਰਜਾ ਮੁਆਫੀ ਤਹਿਤ ਆਪਣਾ ਕਰਜਾ ਮਾਫ ਕਰਵਾਉਣ ਨਹੀਂ ਸੀ, ਬਲਕਿ ਪੰਜਾਬ ਸਰਕਾਰ ਦੀ ਲੁੱਟ ਦਾ ਸ਼ਿਕਾਰ ਹੋਏ ਇਹ ਕਿਸਾਨ ਆਪਣੀ ਜ਼ਮੀਨਾਂ ਦੀ ਕੁਰਕੀ ਰੋਕਣ ਲਈ ਇੱਕਠੇ ਹੋਏ ਸਨ। ਦਰਅਸਲ ਛੀਟਾਵਾਲਾ ਵਿਖੇ 10 ਮਰਲੇ ਜਮੀਨ ਦੇ ਮਾਲਕ ਮਹਿੰਦਰ ਸਿੰਘ ਨਾਮ ਦੇ ਗਰੀਬ ਕਿਸਾਨ ਨੇ 18 ਸਾਲ ਪਹਿਲਾਂ ਆੜਤੀਏ ਕੋਲੋ ਕੁਝ ਕਰਜਾ ਲਿਆ ਸੀ ਜੋ ਵਿਆਜ਼ ਸਮੇਤ 4ਲੱਖ 29 ਹਜ਼ਾਰ ਬਣ ਗਿਆ ਸੀ। ਇਸ ਸਬੰਧੀ ਮਾਨਯੋਗ ਨਾਭਾ ਅਦਾਲਤ ਦੇ ਆਦੇਸ਼ਾਂ ‘ਤੇ ਢਾਈ ਬਿੱਗੇ ਜਮੀਨ ਪਹਿਲਾਂ ਹੀ ਸ਼ਿਕਾਇਤਕਰਤਾ ਰਾਮ ਸਿੰਘ ਦੇ ਨਾਮ ਹੋ ਚੁੱਕੀ ਸੀ, ਜਿਸ ਵੱਲੋਂ ਦੁਬਾਰਾ ਮਾਨਯੋਗ ਅਦਾਲਤ ਵਿੱਚ ਕੇਸ ਦਰਜ ਕਰਵਾ ਕੇ ਵਿਆਜ ਦਾ 56 ਹਜਾਰ ਵੱਖਰਾ ਲੈਣ ਦੀ ਮੰਗ ਕੀਤੀ ਅਤੇ ਅਦਾਲਤ ਵੱਲੋਂ ਸ਼ਿਕਾਇਤਕਰਤਾ ਦੇ ਹੱਕ ਵਿੱਚ ਫੈਸਲਾ ਕਰਕੇ ਅੱਜ 10 ਮਰਲੇ ਜਮੀਨ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿਸ ਦੀ ਪਾਲਣਾ ਕਰਦੇ ਹੋਏ ਨਾਇਬ ਤਹਿਸੀਲਦਾਰ ਨਾਭਾ ਕੁਲਭੂਸ਼ਣ ਸ਼ਰਮਾ ਅੱਜ ਪਿੰਡ ਛੀਟਾਵਾਲਾ ਪਹੁੰਚੇ ਪਰ ਡਿਗਰੀ ਪ੍ਰਾਪਤ ਕਰਨ ਵਾਲਾ ਰਾਮ ਸਿੰਘ ਮੌਕੇ ਤੇ ਨਹੀਂ ਪਹੁੰਚਿਆ, ਜਿਸ ਕਰਕੇ ਇਹ ਕੁਰਕੀ ਰੱਦ ਕੀਤੀ ਗਈ ਸੀ।ਪਰ ਕਿਸਾਨ ਯੁਨੀਅਨ ਡਕੌਂਦਾ ਦੇ ਆਗੂ ਜਗਰੂਪ ਸਿੰਘ ਅਤੇ ਮੱਖਣ ਸਿੰਘ ਆਪਣੇ ਸਾਥੀਆਂ ਨਾਲ ਪੀੜਤ ਕਿਸਾਨ ਦਾ ਸਾਥ ਦੇਣ ਲਈ ਮੌਕੇ ‘ਤੇ ਪਹੁੰਚੇ ਸਨ ਜਿਨ੍ਹਾਂ ਵੱਲੋਂ ਇਸ ਕੁਰਕੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਵੀ ਕਿਸਾਨ ਦੀ ਜਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ।ਪਰ ਇੱਕ ਗਰੀਬ ਕਿਸਾਨ ਨਾਲ ਕੀਤੀ ਜਾ ਰਹੀ ਇਹ ਜਮੀਨ ਕੁਰਕੀ ਦੀ ਕਾਰਵਾਈ ਸਰਕਾਰ ਦੇ ਵਾਅਦੇ ਖ਼ਿਲਾਫ਼ ਹੈ। ਨਾਭਾ ਦੇ ਛੀਟਾਵਾਲਾ ਵਿਖੇ ਜਮੀਨ ਕੁਰਕ ਕਰਨ ਪਹੁੰਚੇ ਨਾਇਬ ਤਹਿਸੀਲਦਾਰ ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਆਦੇਸ਼ਾਂ ‘ਤੇ ਹੀ ਛੀਟਾਵਾਲਾ ਦੇ ਮਹਿੰਦਰ ਸਿੰਘ ਨਾਮ ਦੇ ਕਿਸਾਨ ਦੀ 10 ਮਰਲੇ ਜਮੀਨ ਨੂੰ ਕੁਰਕ ਕਰਨ ਲਈ ਉਹ ਆਏ ਸਨ।ਜਿਸ ਉਪਰ 56 ਹਜ਼ਾਰ ਦਾ ਕਰਜਾ ਸੀ ਪਰ ਡਿਗਰੀ ਪ੍ਰਾਪਤ ਕਰਨ ਵਾਲਾ ਵਿਅਕਤੀ ਦੇ ਨਾ ਪਹੁੰਚਣ ਕਰਕੇ ਅੱਜ ਦੀ ਕੁਰਕੀ ਰੱਦ ਕੀਤੀ ਜਾਦੀ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਤੋਰ ਤੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਿਸਾਨ ਦੀ ਜਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ।ਉਨ੍ਹਾਂ ਕਿਹਾ ਕਿ ਇਸ ਗਰੀਬ ਕਿਸਾਨ ਨਾਲ ਪਹਿਲਾਂ ਹੀ ਧੋਖਾ ਹੋਇਆ ਹੈ ਅਤੇ ਹੁਣ ਉਸਦੀ ਜਮੀਨ ਕੁਰਕ ਹੋਣ ਨਾਲ ਉਹ ਬਿਲਕੁਲ ਬਰਬਾਦ ਹੋ ਜਾਵੇਗਾ। ਇਸ ਮੌਕੇ ਪੀੜਤ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਨੇ 18ਸਾਲ ਪਹਿਲਾਂ ਇੱਕ ਆੜਤੀਏ ਕੋਲੋ ਕੁਝ ਕਰਜਾ ਲਿਆ ਸੀ ਪਰ ਉਸ ਵੱਲੋਂ ਖਾਲੀ ਪਰਨੋਟ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਜਿਸ ਨੇ ਜਿਆਦਾ ਪੈਸੇ ਭਰ ਉਸਦੀ ਜਮੀਨ ਕੁਰਕ ਕਰਵਾ ਦਿੱਤੇ ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।

Share

Leave a Reply

Your email address will not be published. Required fields are marked *