ਕੈਲਗਰੀ ਦੇ ਇਸ ਹਿੱਸੇ ਨੂੰ ਮਿਲਿਆ ‘ਗੁਰੂਦੁਆਰਾ ਸਾਹਿਬ ਬੁਲੇਵਾਰਡ’ ਦਾ ਨਾਮ

Share


ਕੈਲਗਰੀ ਦੇ ਮਾਰਟਿਨਡੇਲ ਬੁਲੇਵਾਰਡ ਦਾ ਇਕ ਹਿੱਸਾ ਹੁਣ ਗੁਰੂਦੁਆਰਾ ਸਾਹਿਬ ਬੁਲੇਵਾਰਡ ਦੇ ਨਾਂ ਨਾਲ ਜਾਣਿਆ ਜਾਵੇਗਾ। ਸ਼ਹਿਰ ਦੇ ਮੇਅਰ ਨਾਹੀਦ ਨੈਂਸੀ ਵੱਲੋਂ ਪੇਸ਼ ਮਤੇ ਨੂੰ ਕੈਲਗਰੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।

ਇਸ ਇਲਾਕੇ ‘ਚ ਹੀ ਦਸ਼ਮੇਸ਼ ਕਲਚਰ ਸੈਂਟਰਲ ਸਥਿਤ ਹੈ ਜਿਸ ਕਾਰਨ ਇਸ ਨੂੰ ਗੁਰੂਦੁਆਰਾ ਸਾਹਿਬ ਬੁਲੇਵਾਰਡ ਦਾ ਨਾਂ ਦਿੱਤਾ ਗਿਆ। ਦਸ਼ਮੇਸ਼ ਕਲਚਰਲ ਸੈਂਟਰਲ ਦੇ ਪ੍ਰਧਾਨ ਰਣਬੀਰ ਸਿੰਘ ਪਰਮਾਰ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ‘ਗੁਰੂਦੁਆਰਾ’ ਦਾ ਮਤਲਬ ਗੁਰੂ ਦਾ ਦਰ ਹੁੰਦਾ ਹੈ, ਜਿਥੇ ਜਾ ਕੇ ਅਸੀਂ ਅਰਦਾਸ ਕਰਦੇ ਹਾਂ। ਇਸ ਤਰ੍ਹਾਂ ਸਾਹਿਬ ਦਾ ਮਤਲਬਉਹ ਪ੍ਰਮਾਤਮਾ ਤੋਂ ਹੈ ਜੋ ਸਰਬਵਿਆਪਕ ਹੈ। ਦਸ਼ਮੇਸ਼ ਕਲਚਰ ਸੈਂਟਰ ਪਿਛਲੇ 40 ਸਾਲ ਤੋਂ ਕਮਿਊਨਿਟੀ ਦੀ ਸੇਵਾ ਕਰ ਰਿਹਾ ਹੈ।

19889 ‘ਚ ਗੁਰੂ ਘਰ ਦੀ ਉਸਾਰੀ ਵੇਲੇ ਇਥੇ ਬਹੁਤ ਘੱਟ ਆਬਾਦੀ ਹੁੰਦੀ ਹੈ। ਇਹ ਸਿੱਖ ਭਾਈਚਾਰੇ ਦਾ ਇਬਾਦਤ ਅਸਥਾਨ ਹੈ ਤੇ ਇਥੇ ਹੀ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਯੋਜਨਾ ਉਲੀਕੀ ਜਾਂਦੀ ਹੈ। ਗੁਰੂ ਘਰ ਦੇ ਦਰ ਸਵੇਰੇ 3 ਵਜੇ ਤੋਂ ਰਾਤ 10 ਵਜੇ ਤਕ ਸੰਗਤ ਲਈ ਖੁੱਲ੍ਹੇ ਹੁੰਦੇ ਹਨ,

ਜਿਥੇ ਧਰਮ ਜਾਂ ਨਸਲ ਤੋਂ ਉੱਪਰ ਉਠ ਕੇ ਸਾਰੇ ਇਕੋ ਪੰਗਤ ‘ਚ ਲੰਗਰ ਛਕਦੇ ਹਨ। ਗੁਰੂ ਘਰ ‘ਚ ਆਉਣ ਵਾਲੇ ਬੇਘਰ ਲੋਕਾਂ ਨੂੰ ਕਦੇ ਨਾਂਹ ਨਹੀਂ ਆਖੀ ਜਾਂਦੀ।

ਦਸ਼ਮੇਸ਼ ਕਲਚਰ ਸੈਂਟਰਲ ਨਾਲ ਸੰਬੰਧਿਤ ਇਲਾਕੇ ਨੂੰ ਇਹ ਨਾਂ ਦੇਣ ਦਾ ਵਿਚਾਰ ਪਿਛਲੇ ਸਾਲ ਇਕ ਮੀਟਿੰਗ ਦੌਰਾਨ ਆਇਆ। ਇਸ ਵਿਚਾਰ ਬਾਰੇ ਮੇਅਰ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਖਿੜ੍ਹੇ ਮੱਥੇ ਮੰਗ ਕਬੂਲ ਕਰ ਲਈ।

ਕੌਂਸਲ ਜਾਰਜ ਚਹਿਲ ਦੀ ਯਤਨਾ ਸਦਕਾ ਇਸ ਨੂੰ ਮਤੇ ਦਾ ਰੂਪ ਦਿੱਤਾ ਗਿਆ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *