ਗੁਰਬਾਣੀ ਦੀ ਪੋਥੀ ਚੋਰੀ ਕਰਨ ਵਾਲਾ ਨਿਕਲਿਆ ਡੇਰਾ ਸਮਰਥਕ !!

News

Share

ਗੁਰਬਾਣੀ ਦੀ ਪੋਥੀ ਚੋਰੀ ਕਰਨ ਵਾਲਾ ਨਿਕਲਿਆ ਡੇਰਾ ਸਮਰਥਕ !!

ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਨਾਲ ਜੁੜਿਆ ਇੱਕ ਹੋਰ ਮਾਮਲਾ ਮਲੋਟ ਸ਼ਹਿਰ ਦੇ ਸਥਾਨਕ ਗੁਰਦੁਆਰਾ ਵਿਸ਼ਵਕਰਮਾ ਭਵਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਣਪਛਾਤਾ ਵਿਅਕਤੀ ਗੁਰੂਘਰ ਵਿੱਚ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ ਦੇ ਛੇਵੇਂ ਭਾਗ ਦੀ ਪੋਥੀ ਚੋਰੀ ਕਰਕੇ ਲੈ ਗਿਆ।

ਅਣਪਛਾਤੇ ਵਿਅਕਤੀ ਦੀ ਇਹ ਕਰਤੂਤ ਬਾਰੇ ਜਦੋਂ ਪ੍ਰਬੰਧਕਾਂ ਨੂੰ ਪਤਾ ਚੱਲਿਆ ਕਿ ਤਾਂ ਕਾਫ਼ੀ ਰੋਸ ਫੈਲ ਗਿਆ।ਅਣਪਛਾਤੇ ਵਿਅਕਤੀ ਦੀ ਇਸ ਕਰਤੂਤ ਬਾਰੇ ਪ੍ਰਬੰਧਕਾਂ ਨੂੰ ਉਸ ਵਕਤ ਪਤਾ ਚੱਲਿਆ ਜਦੋਂ ਕਥਾ ਕਰਨ ਲਈ ਮੁੱਖ ਗ੍ਰੰਥੀ ਨੇ ਅਲਮਾਰੀ ਖੌਲੀ ਤਾਂ ਉਥੇ ਪੌਥੀ ਸਾਹਿਬ ਗਾਇਬ ਸੀ। ਜਿਸ ਦੀ ਜਾਣਕਾਰੀ ਮੌਕੇ ਤੇ ਗੁਰਦਵਾਰਾ ਸਾਹਿਬ ਅੰਦਰ ਮੌਜੂਦ ਪ੍ਰਬੰਧਕਾਂ ਨੂੰ ਦਿੱਤੀ ਗਈ ਜਿਸ ਦੀ ਪੜਤਾਲ ਕਰਨ ਲਈ ਗੁਰਦਵਾਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰਾ ਦੇਖਿਆ ਗਿਆ।

ਜਿਸ ਵਿਚ ਇਕ ਸਿੱਖ ਦਿਖਾਈ ਦਿੰਦਾ ਵਿਅਕਤੀ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਗ੍ਰੰਥੀ ਸਿੰਘ ਦੀ ਰਿਹਾਇਸ਼ ਵਾਲੇ ਪਾਸੇ ਬਣੇ ਵਾਸ਼ਰੂਮ ਵਿਚ ਦਾਖਲ ਹੋ ਕੇ 13 ਮਿੰਟ ਬਾਅਦ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੁੰਦਾ ਹੈ।ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਗੈਰ ਹੀ ਉਹ ਸੱਜੇ ਪਾਸੇ ਨਿਤਨੇਮ ਦੇ ਗੁਟਕਾ ਸਾਹਿਬ ਵਾਲੀ ਅਲਮਾਰੀ ਨੂੰ ਕੁਝ ਸਮਾਂ ਫਰੋਲਾ ਫਰਾਲੀ ਕਰਨ ਉਪਰੰਤ

ਖੱਬੇ ਪਾਸੇ ਅਲਮਾਰੀ ਵਿਚ ਪਈ ਪੋਥੀ ਨੂੰ ਰੁਮਾਲੇ ਸਮੇਤ ਆਪਣੀ ਕੱਛ ‘ਚ ਦੇ ਕੇ ਬੜੇ ਆਰਾਮ ਨਾਲ ਬਾਹਰ ਨਿੱਕਲਦਾ ਦਿਖਾਈ ਦੇ ਰਿਹਾ ਹੈ।ਗੁਰਬਾਣੀ ਦੀ ਪੋਥੀ ਨੂੰ ਚੋਰੀ ਕਰਨ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ

ਜਿਸ ਨੂੰ ਆਧਾਰ ਬਣਾ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕਰਤੂਤ ਕਿਸੇ ਡੇਰਾ ਸਿਰਸਾ ਦੇ ਸਮਰਥਕ ਵੱਲੋਂ ਕੀਤੀ ਗਈ ਹੈ ਜਿਸ ਦੀ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਹਰਿਆਣਾ ਨੂੰ ਰਵਾਨਾ ਹੋ ਚੁੱਕੀ ਹੈ।

Share

Leave a Reply

Your email address will not be published. Required fields are marked *