ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ, ਬਦਲ ਗਈ ਇਸ ਭੈਣ ਦੀ ਜਿੰਦਗੀ ..

Share

ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ, ਬਦਲ ਗਈ ਇਸ ਭੈਣ ਦੀ ਜਿੰਦਗੀ ..

ਕੁਝ ਦਿਨਾਂ ਤੋਂ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਚੱਲ ਰਿਹਾ ਹੈ। ਵੈਸੇ ਸਿੱਖਾਂ ’ਚ ਕਈ ਵਿਸ਼ੇ ਵਿਵਾਦਿਤ ਹਨ ਪਰ ਇਤਨੇ ਗੰਭੀਰ ਮਤਭੇਦ ਵੇਖਣ ਨੂੰ ਨਹੀਂ ਮਿਲੇ, ਜਿਸ ਬਾਰੇ ਦਰਬਾਰ ਸਾਹਿਬ (ਅੰਮ੍ਰਿਰਤਸਰ) ਤੋਂ ਚੱਲ ਰਹੇ ਮੁੱਖ ਵਾਕ ਦੇ ਪ੍ਰਸੰਗ ਤੋਂ ਦੂਰ ਜਾ ਕੇ ਇਸ ਚਰਚਾ ਨੂੰ ਤਰਜੀਹ ਦਿੱਤੀ ਗਈ ਹੋਵੇ।

ਅਜਿਹਾ ਜਾਪਦਾ ਹੈ ਕਿ ‘‘ਰਾਮਦਾਸ ਸਰੋਵਰਿ ਨਾਤੇ ॥’’ ਤੁਕ ਦੇ ਅਰਥਾਂ ਨੂੰ ਵਿਚਾਰਨਾ, ਮਕਸਦ ਨਹੀਂ ਬਲਕਿ ਆਪਣੀ ਪ੍ਰਭੁਤਾ ਨੂੰ ਬਚਾਏ ਰੱਖਣਾ ਹੀ ਇੱਕ ਮਾਤਰ ਟੀਚਾ ਹੈ। ਇਸ ਹਥਲੇ ਲੇਖ ਰਾਹੀਂ ਗੁਰਬਾਣੀ ’ਚ ਦਰਜ ‘ਤੀਰਥ’ ਤੇ ‘ਸਰੋਵਰਿ’ ਸ਼ਬਦਾਂ ਦੇ ਬਹੁ ਪੱਖੀ ਅਰਥਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਵੈਸੇ ਤਾਂ ਗੁਰਬਾਣੀ ’ਚ ‘ਤੀਰਥ’ ਸ਼ਬਦ ਬਣਤਰ 8 ਪ੍ਰਕਾਰ (ਤੀਰਥ-115 ਵਾਰ, ਤੀਰਥਿ-42 ਵਾਰ, ਤੀਰਥੁ-25 ਵਾਰ, ਤੀਰਥਹ- 1 ਵਾਰ, ਤੀਰਥਾ- 2 ਵਾਰ, ਤੀਰਥਾਂ- 2 ਵਾਰ, ਤੀਰਥਾਏ- 1 ਵਾਰ ਤੇ ਤੀਰਥੀ- 2 ਵਾਰ) ਦਰਜ ਹੈ ਪਰ ‘ਤੀਰਥੁ’(ਅੰਤ ਔਂਕੜ) ਹੀ ਗੁਰਮਤਿ ਅਨੁਸਾਰੀ ਤੀਰਥ ਦੇ ਭਾਵਾਰਥਾਂ ਨੂੰ ਕਾਫ਼ੀ ਸਪਸ਼ਟ ਕਰ ਦਿੰਦਾ ਹੈ; ਜਿਵੇਂ ਕਿ

ਗੁਰੁ ਸਰੁ ਸਾਗਰੁ ਬੋਹਿਥੋ; ਗੁਰੁ ‘ਤੀਰਥੁ’ ਦਰੀਆਉ ॥ (ਮ: ੧/੧੭)
ਸਤਿਗੁਰੁ ਮਨ ਕਾਮਨਾ ‘ਤੀਰਥੁ’ ਹੈ; ਜਿਸ ਨੋ ਦੇਇ ਬੁਝਾਇ ॥ (ਮ: ੩/੨੬)
ਗੁਰੁ ‘ਤੀਰਥੁ’ ਗੁਰੁ ਪਾਰਜਾਤੁ; ਗੁਰੁ ਮਨਸਾ ਪੂਰਣਹਾਰੁ ॥ (ਮ: ੫/੫੨)
ਗੁਰਦੇਵ ‘ਤੀਰਥੁ’ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥ (ਮ: ੫/੨੫੦) ਆਦਿ।

ਗੁਰਬਾਣੀ; ਮਨੁੱਖਾ ਸਰੀਰਕ ਬੁਨਿਆਦ ਨੂੰ ਦੋ ਭਾਗਾਂ ’ਚ ਵੰਡ ਕੇ ਬਿਆਨ ਕਰਦੀ ਹੈ:
(ੳ) . ਸਥੂਲ ਸਰੀਰ (ਛੁਹਣਯੋਗ, ਵੱਡਾ, ਅਸਥਾਈ, ਆਕਾਰ ਰੂਪ)।
(ਅ). ਸੂਖਮ ਸਰੀਰ (ਅਦ੍ਰਿਸ਼, ਆਤਮਾ, ਰੂਹ, ਅਬਿਨਾਸ਼ੀ ਸ਼ਕਤੀ, ਜੋਤ)।
ਮਨੁੱਖਾ ਸਰੀਰ ਦੇ ਇਨ੍ਹਾਂ ਦੋਵੇਂ ਭਾਗਾਂ ਦਾ ਪੈਂਡਾ (ਰਸਤਾ, ਮੰਜ਼ਲ) ਅਲੱਗ-ਅਲੱਗ ਹੈ; ਜਿਵੇਂ ਕਿ ਸਥੂਲ ਸਰੀਰ ਦੀ ਬਣਤਰ ਪੰਜ ਤੱਤਾਂ (ਅੱਗ, ਪਾਣੀ, ਹਵਾ, ਮਿੱਟੀ ਤੇ ਸਪੇਸ ਭਾਵ ਅਕਾਸ਼) ਦੁਆਰਾ ਬਣੀ ਹੋਣ ਕਾਰਨ ਪੰਜ ਤੱਤਾਂ ’ਚ ਲੀਨਤਾ ਹੀ ਇਸ ਦੀ ਮੰਜ਼ਲ ਹੈ।

ਬਾਬਾ ਫਰੀਦ ਜੀ ਦੇ ਵਚਨ ਹਨ ਕਿ ਗੋਰ (ਕਬਰ), ਸਥੂਲ ਸਰੀਰ ਨੂੰ ਆਵਾਜ਼ ਮਾਰਦੀ ਹੋਈ ਆਪਣੇ ਅਸਲ ਘਰ ਮਿੱਟੀ (ਮੌਤ, ਪੰਜ ਤੱਤਾਂ) ਦੀ ਯਾਦ ਕਰਵਾਉਂਦੀ ਹੈ, ਜਿਸ ਨੂੰ ਇਹ ਭੁੱਲ ਚੁੱਕਾ ਹੈ: ‘‘ਫਰੀਦਾ ! ਗੋਰ ਨਿਮਾਣੀ ਸਡੁ ਕਰੇ; ਨਿਘਰਿਆ ! ਘਰਿ ਆਉ ॥ ਸਰਪਰ ਮੈਥੈ ਆਵਣਾ; ਮਰਣਹੁ ਨਾ ਡਰਿਆਹੁ ॥’’ (ਬਾਬਾ ਫਰੀਦ/੧੩੮੨) ਪਦ ਅਰਥ: ਸਡੁ – ਅਵਾਜ਼, ਸਰਪਰ ਮੈਥੈ ਆਵਣਾ – ਮੇਰੇ ਪਾਸ ਜ਼ਰੂਰ ਆਉਣਾ ਪਵੇਗਾ। ਜਦਕਿ ਗੁਰੂ ਅਮਰਦਾਸ ਜੀ; ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥

’’ (ਬਲਵੰਡ ਤੇ ਸਤਾ ਜੀ/੯੬੮) ਭਾਵ ਉਨ੍ਹਾਂ ਨੇ ਸਥੂਲ ਸਰੀਰ ਨੂੰ ਸੁਮੇਰ ਪਰਬਤ (ਉੱਚੀ ਸੁਰਤ) ਰੂਪ ਮਧਾਣੀ ਬਣਾ ਕੇ ਰਿੜਕਿਆ ਤੇ ਵਚਨ ਕੀਤੇ: ‘‘ਜਨਮ ਜਨਮ ਕੀ ਇਸੁ ‘ਮਨ’ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਪਦ ਅਰਥ: ਮਨ- ਸੂਖਮ ਸਰੀਰ। ਇਸ ਮਲ਼ੀਨ ਪਰਤ (ਧੁੰਦਲੇਪਣ) ਨੂੰ ਪਹਿਚਾਣ ਕੇ ‘‘ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਦਾ ਵਾਸਤਾ ਪਾਇਆ।

ਸੋ, ‘‘ਜੋਤੀ ਮਹਿ; ਜੋਤਿ ਰਲਿ ਜਾਇਆ ॥’’ (ਮ: ੫/੮੮੫) ਸੂਖਮ ਸਰੀਰ ਦੀ ਮੰਜ਼ਲ ਹੈ, ਨਾ ਕਿ ‘ਸਥੂਲ ਸਰੀਰ’ ਵਾਙ ਕਬਰ ਸਥਾਨ; ਜਿਵੇਂ ਕਿ ਇਸਲਾਮ ਮੰਨਦਾ ਹੈ: ‘‘ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥’’ (ਬਾਬਾ ਫਰੀਦ/੧੩੮੩) ਪਦ ਅਰਥ: ਰੂਹਾਂ- ਸੂਖਮ ਸਰੀਰ, ਮਲਿ- ਮੱਲ ਕੇ।

ਗੁਰੂ ਨਾਨਕ ਸਾਹਿਬ ਜੀ ਤੀਰਥ ਇਸ਼ਨਾਨ (ਸਥੂਲ ਸਰੀਰ ਦੀ ਪਵਿੱਤਰਤਾ) ਅਤੇ ‘ਅੰਤਰਗਤਿ ਤੀਰਥਿ’ (ਸੂਖਮ ਸਰੀਰ ਦੀ ਪਵਿੱਤਰਤਾ) ਦੇ ਫ਼ਰਕ ਨੂੰ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ ਕਿ ਹਰੀ ਨਾਮ ਜਪ ਕੇ ਬਣੀ ਸੂਖਮ ਸਰੀਰ ਦੀ ਬਨਾਵਟ ਮੁਤਾਬਕ ਪ੍ਰਭੂ ਜੀ ਪ੍ਰਸੰਨ ਹੋ ਕੇ ਨਸੀਬ ਲਿਖਦੇ ਹਨ, ਨਾ ਕਿ ਸਥੂਲ ਸਰੀਰ ਦੀ ਪਵਿੱਤਰਤਾ ਮੁਤਾਬਕ: ‘‘ਨ ਭੀਜੈ; ਤੀਰਥਿ+ਭਵਿਐ ਨੰਗਿ ॥ ਨ ਭੀਜੈ; ਦਾਤਂੀ ਕੀਤੈ ਪੁੰਨਿ ॥ ….. (ਕਿਉਂਕਿ) ਲੇਖਾ ਲਿਖੀਐ; ਮਨ ਕੈ ਭਾਇ ॥ ਨਾਨਕ ! ਭੀਜੈ ਸਾਚੈ ਨਾਇ ॥’’ (ਮ: ੧/੧੨੩੭) ਪਦ ਅਰਥ: ਨ ਭੀਜੈ- ਰੱਬ ਨਾ ਪ੍ਰਸੰਨ ਹੁੰਦਾ, ਨੰਗਿ- ਨੰਗੇ ਹੋ ਕੇ, ਦਾਤਂੀ ਕੀਤੈ ਪੁੰਨਿ- ਪੁੰਨ-ਦਾਨ ਕੀਤਿਆਂ, ਮਨ ਕੈ ਭਾਇ- ਸੂਖਮ ਸਰੀਰ ਦੀ ਬਣਤਰ ਮੁਤਾਬਕ, ਨਾਇ ਨਾਮ ਦੀ ਰਾਹੀਂ।

(ਨੋਟ: ਉਕਤ ਕੀਤੀ ਗਈ ਵਿਚਾਰ ਉਪਰੰਤ ਦੋ ਹੋਰ ਨੁਕਤੇ ਵੀ ਧਿਆਨ ਮੰਗਦੇ ਹਨ ਤਾਂ ਜੋ ਸਥੂਲ ਸਰੀਰ (ਸ਼ਮਸ਼ਾਨ ਘਾਟ ਤੱਕ ਦੇ ਨਜਦੀਕ ਸਫ਼ਰ) ਦੇ ਮੁਕਾਬਲੇ ਸੂਖਮ ਸਰੀਰ ਦਾ ਸਫ਼ਰ ਭਾਵ ਮੰਜ਼ਲ (ਦੂਰ, ‘‘ਫਰੀਦਾ ਗਲੀਏ ਚਿਕੜੁ, ‘ਦੂਰਿ ਘਰੁ’; ਨਾਲਿ ਪਿਆਰੇ ਨੇਹੁ ॥’’ ੧੩੭੯) ਨੂੰ ਦਿੱਤੀ ਗਈ ਵਿਸ਼ੇਸ਼ਤਾ ਦਾ ਕਾਰਨ ਲੱਭ ਸਕੀਏ।

Share

Leave a Reply

Your email address will not be published. Required fields are marked *