ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ ,ਪਿੰਡ ‘ਚ ਇਸ ਤਰਾਂ ਰਹਿੰਦੇ ਨੇ ਰੰਧਾਵਾ,ਦੇਖੋ ਵੀਡੀਓ :

Share


ਗੁਰੂ ਰੰਧਾਵਾ ਜਿੰਨ੍ਹਾਂ ਦੇ ਨਾਮ ਬਾਰੇ ਜਾਣੂ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਵਿਸ਼ਵ ਭਰ ‘ਚ ਆਪਣੀ ਗਾਇਕੀ ਦੇ ਦਮ ‘ਤੇ ਪੰਜਾਬੀਆਂ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਉਣ ਵਾਲੇ ਗੁਰੂ ਰੰਧਾਵਾ ਆਪਣੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਸਰੋਤਿਆਂ ਨਾਲ ਜੁੜੇ ਰਹਿੰਦੇ ਹਨ।

ਗੁਰੂ ਰੰਧਾਵਾ ਆਪਣੇ ਪਿੰਡ ਨੂਰਪੁਰ ਜਿਹੜਾ ਜ਼ਿਲਾ ਗੁਰਦਾਸਪੁਰ ‘ਚ ਪੈਂਦਾ ਹੈ ‘ਚ ਆਪਣੇ ਘਰ ਟਰੈਕਟਰ ਚਲਾਉਂਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਆਪਣੇ ਪਿੰਡ ਅਤੇ ਪਰਿਵਾਰ ਵੱਲ ਕਾਫੀ ਮੋਹ ਰੱਖਦੇ ਹਨ ਜਿਸ ਬਾਰੇ ਉਹ ਆਪਣੇ ਇੰਟਰਵਿਊਜ਼ ‘ਚ ਦੱਸਦੇ ਵੀ ਰਹਿੰਦੇ ਹਨ। ਉਹਨਾਂ ਦੀ ਇਸ ਸਾਦਗੀ ਕਰਕੇ ਹੀ ਅੱਜ ਭਾਰਤ ‘ਚ ਹੀ ਨਹੀਂ ਦੁਨੀਆਂ ਭਰ ‘ਚ ਉਹਨਾਂ ਨੂੰ ਤੇ ਉਹਨਾਂ ਦੇ ਗਾਣਿਆਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

ਗੁਰੂ ਰੰਧਾਵਾ ਦੀਆਂ ਅਜਿਹੀਆਂ ਕਈ ਵੀਡੀਓਜ਼ ਮਿਲ ਜਾਣਗੀਆਂ ਜਿਸ ‘ਚ ਉਹ ਅਕਸਰ ਹੀ ਅੰਬਰਾਂ ਦੀਆਂ ਉਚਾਈਆਂ ‘ਤੇ ਪਹੁੰਚ ਕੇ ਆਪਣੇ ਜ਼ਮੀਨ ਨਾਲ ਜੁੜੇ ਹੋਣ ਦਾ ਸਬੂਤ ਦਿੰਦੇ ਰਹਿੰਦੇ ਹਨ। ਹਾਲ ਹੀ ‘ਚ ਗੁਰੂ ਰੰਧਾਵਾ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਗੁਰੂ ਰੰਧਾਵਾ ਲੱਖਾਂ ਲੋਕਾਂ ਅੱਗੇ ਸ਼ੋਅ ਲਗਾਉਣ ਤੋਂ ਬਾਅਦ ਅਗਲੇ ਦਿਨ ਬੱਚਿਆਂ ਵਾਂਗ ਝੂਲਾ ਝੂਟਦੇ ਨਜ਼ਰ ਆ ਰਹੇ ਹਨ।
ਗੁਰੂ ਰੰਧਾਵਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਗਾਣੇ ਲਾਹੌਰ ਨੂੰ ਅਤੇ ਹਾਈਰੇਟਡ ਗੱਭਰੂ ਨੂੰ 600 ਮਿਲੀਅਨ ਤੋਂ ਵੱਧ ਵਿਊਜ਼ ਹੋ ਚੁੱਕੇ ਹਨ।

ਗੁਰੂ ਰੰਧਾਵਾ ਕੁਝ ਹੀ ਦਿਨਾਂ ‘ਚ ਇੱਕ ਹੋਰ ਧਮਾਕਾ ਕਰਨ ਜਾ ਰਹੇ ਹਨ ਜਿਸ ‘ਚ ਉਹ ਹਾਲੀਵੁੱਡ ਸਿੰਗਰ ਪਿੱਟ ਬੁੱਲ ਨਾਲ ਆਪਣਾ ਗਾਣਾ ਜਲਦ ਲੈ ਕੇ ਆ ਰਹੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Share

Leave a Reply

Your email address will not be published. Required fields are marked *