ਘਰ ਛੱਡ ਕੇ ਭੱਜੀ ਦੁਬਈ ਦੀ ਸ਼ਹਿਜ਼ਾਦੀ, ਪਿਤਾ ‘ਤੇ ਹੀ ‘ਗਾਇਬ’ ਕਰਾਉਣ ਦਾ ਸ਼ੱਕ

Share


ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਹਿਊਮਨ ਰਾਈਟਸ ਵਾਚ ਨੇ ਯੂਨਾਈਟੇਡ ਅਰਬ ਅਮੀਰਾਤ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਦੁਬਈ ਦੇ ਸ਼ਾਸਕ ਦੀ ਧੀ ਸ਼ੇਖਾ ਲਤੀਫਾ ਬਿੰਤ ਮੁਹੰਮਦ ਬਿਨ ਰਾਸ਼ਿਦ ਅਲ ਮਕਲੌਮ ਬਾਰੇ ‘ਚ ਜਾਣਕਾਰੀ ਦੇਣ।
ਸ਼ੇਖਾ ਲਤੀਫਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਕੈਦ ਕਰ ਰੱਖਿਆ ਸੀ ਅਤੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ। ਇਸ ਦੇ ਚੱਲਦੇ ਸ਼ਹਿਜ਼ਾਦੀ ਨੇ ਫਰਾਂਸ ਦੇ ਸਾਬਕਾ ਜਾਸੂਸ ਹਾਰਵੇ ਜਾਓਬਰਟ ਆਪਣੀ ਫਿਨਲੈਂਡ ਦੀ ਦੋਸਤ ਟੀਨਾ ਯੋਹੰਨਾ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਇਹ ਘਟਨਾ ਫਰਵਰੀ ਦੀ ਹੈ। ਸ਼ਹਿਜ਼ਾਦਿਆਂ ਦੇ ਦੋਸਤਾਂ ਦਾ ਮੰਨਣਾ ਹੈ ਕਿ ਅਰਬ ਸਾਗਰ ਤੋਂ ਬਾਅਦ ‘ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਦੁਬਈ ਵਾਪਸ ਆ ਗਈ ਸੀ। ਮੌਕੇ ‘ਤੇ ਮੌਜੂਦ ਗਵਾਹਾਂ ਨੇ ਦੱਸਿਆ ਕਿ ਸਮੁੰਦਰੀ ਯਾਤਰਾ ਦੌਰਾਨ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਪਰ ਸੰਗਠਨ ਵੱਲੋਂ ਜਾਰੀ ਇਕ ਬਿਆਨ ਦੀ ਥਾਂ ਤੋਂ ਸ਼ਹਿਜ਼ਾਦੀ ਸ਼ੇਖਾ ਲਤੀਫਾ ਬਿੰਤ ਮੁਹੰਮਦ ਅਲ ਮਕਤੌਮ ਦੀ ਗੁਮਸ਼ੁਦਗੀ ਦੀ ਕਹਾਣੀ ‘ਚ ਨਵਾਂ ਮੋੜ ਆ ਗਿਆ ਹੈ।


ਸ਼ੇਖਾ ਲਤੀਫਾ ਦੇ ਪਿਤਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੌਮ ਦੁਬਈ ਦੇ ਸ਼ਾਸਕ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹਨ। ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਸ਼ਹਿਜ਼ਾਦੀ ਦਾ ਪਤਾ ਅਤੇ ਸਥਿਤੀ ਨਾ ਦੱਸਣ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਗਾਇਬ ਕੀਤਾ ਗਿਆ ਹੈ। ਸਬੂਤ ਦੱਸਦੇ ਹਨ ਕਿ ਉਨ੍ਹਾਂ ਨੂੰ ਆਖਰੀ ਵਾਰ ਉਦੋਂ ਦੇਖਿਆ ਗਿਆ ਸੀ

ਜਦੋਂ ਯੂ. ਏ. ਈ. ਦੇ ਅਧਿਕਾਰੀ ਉਸ ਨੂੰ ਹਿਰਾਸਤ ‘ਚ ਲੈ ਰਹੇ ਸਨ। ਸ਼ੇਖਾ ਲਤੀਫਾ ਦੇ ਗਾਇਬ ਹੋਣ ‘ਤੇ ਅਪ੍ਰੈਲ ‘ਚ ਐਸੋਸੀਏਟਡ ਪ੍ਰੈਸ ਨੇ ਖਬਰ ਦਿੱਤੀ ਸੀ ਕਿ ਜਿਸ ਤੋਂ ਬਾਅਦ ਦੁਬਈ ਨੇ ਇਸ ਮਾਮਲੇ ‘ਤੇ ਜਨਤਕ ਤੌਰ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸਰਕਾਰ ਦੇ ਦੁਬਈ ‘ਚ ਮੀਡੀਆ ਆਫਿਸ ਨੇ ਸ਼ਨੀਵਾਰ ਨੂੰ ਕੋਈ ਟਿੱਪਣੀ ਨਹੀਂ ਕੀਤੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *