ਚਾਵਾਂ ਨਾਲ ਵਿਦਾ ਕੀਤੀ ਧੀ ਵਿਆਹ ਤੋਂ 10 ਦਿਨ ਬਾਅਦ ਪਿਤਾ ਨੂੰ ਇਸ ਹਾਲਤ ਵਿੱਚ ਮਿਲੀ…

News

Share

ਦਾਜ ਦੀ ਲਾਹਨਤ ਸਾਡੇ ਸਮਾਜ ਨੂੰ ਇਸ ਤਰ੍ਹਾਂ ਚਿਮੜੀ ਹੋਈ ਹੈ ਕਿ ਇਸ ਦੇ ਭੁੱਖੇ ਲੋਕ ਆਪਣਾ ਜ਼ਮੀਰ ਇਮਾਨ ਅਤੇ ਇਨਸਾਨੀਅਤ ਤੱਕ ਵੀ ਵੇਚ ਕੇ ਖਾ ਜਾਂਦੇ ਹਨ । ਕੁਝ ਅਜਿਹਾ ਹੀ ਸ਼ਰਮਨਾਕ ਮਾਮਲਾ ਦਿੱਲੀ ਦੀ ਰਹਿਣ ਵਾਲੀ ਆਪਣੇ ਪਿਤਾ ਦੀ ਲਾਡਲੀ ਧੀ ਪਿੰਕੀ ਨਾਲ ਹੋਇਆ ਹੈ ਜਿਸ ਦੇ ਪਤੀ ਨੇ ਇਨਸਾਨੀਅਤ ਨੂੰ ਇਕ ਵਾਰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ । ਪਿੰਕੀ ਦਾ ਵਿਆਹ ਪਿਛਲੇ ਦਿਨੀਂ 26 ਅਪ੍ਰੈਲ ਨੂੰ ਕੋਤਵਾਲੀ ਖੇਤਰ ਦੇ ਬਹਿਲੀਮਪੁਰਾ ਦੇ ਨਿਵਾਸੀ ਰਵੀਕਾਂਤ ਨਾਲ ਹੋਇਆ ਸੀ । ਪਿਤਾ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਪਿੰਕੀ ਦੇ ਵਿਆਹ ਵਿੱਚ ਕੋਈ ਵੀ ਕਸਰ ਨਹੀਂ ਸੀ ਛੱਡੀ ਦਾਜ ਵਿੱਚ ਦਿੱਤੇ 9 ਲੱਖ ਰੁਪਏ ਫਿਰ ਵੀ ਨਾ ਮਿੱਟੀ ਭੁੱਖ ਵਿਆਹ ਨੂੰ ਹਾਲੇ ਕੁੱਝ ਦਿਨ ਹੀ ਹੋਏ ਸੀ ਕਿ ਦਾਜ ਦੇ ਲੋਭੀ ਰਵੀਕਾਂਤ ਨੇ ਲੜਕੀ ਦੇ ਪਿਤਾ ਕੋਲੋਂ ਇੱਕ ਸਵਿਫ਼ਟ ਡਿਜ਼ਾਇਰ ਗੱਡੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ । ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੜਕੀ ਨੂੰ ਦਹੇਜ ਵਿੱਚ 9 ਲੱਖ ਰੁਪਏ ਨਕਦ ਅਤੇ ਅਤੇ 2 ਲੱਖ ਰੁਪਏ ਦੀ ਜਿਊਲਰੀ ਵੀ ਪਾਈ ਸੀ। ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਲੜਕੀ ਦੇ ਘਰ ਵਾਲੇ ਰਵੀਕਾਂਤ ਨੇ ਉਸ ਦੇ ਪਿਤਾ ਕੋਲੋਂ ਸਵਿਫਟ ਡਿਜ਼ਾਇਰ ਦੀ ਮੰਗ ਕੀਤੀ । ਜਦੋਂ ਲੜਕੀ ਦੇ ਪਿਤਾ ਨੇ ਕਾਰ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਰਵੀ ਕਾਂਤ ਨੇ ਉਸ ਦੇ ਪਿਤਾ ਨੂੰ ਧਮਕੀ ਦਿੱਤੀ ਕਿ ਉਹ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹੇ ।ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਰ ਦੇਣ ਤੋਂ ਤਾਂ ਮਨ੍ਹਾ ਕਰ ਦਿੱਤਾ ਪਰੰਤੂ ਰਵੀਕਾਂਤ ਵੱਲੋਂ ਜ਼ਿਆਦਾ ਤੰਗ ਕਰਨ ਤੇ ਉਨ੍ਹਾਂ ਨੇ ਉਸ ਨੂੰ ਦੋ ਲੱਖ ਰੁਪਏ ਨਕਦ ਦੇ ਦਿੱਤੇ ਤਾਂ ਕਿ ਉਹ ਸ਼ਾਂਤ ਹੋ ਜਾਏ । ਉਸ ਤੋਂ ਅਗਲੇ ਦਿਨ ਪਿਤਾ ਨੂੰ ਉਸ ਦੀ ਬੇਟੀ ਪਿੰਕੀ ਦਾ ਫੋਨ ਆਇਆ ਤੇ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਾਰੇ ਪਰਿਵਾਰ ਵਾਲੇ ਕੋਈ ਮਿਲ ਕੇ ਸਲਾਹ ਕਰ ਰਹੇ ਹਨ । ਪਿਤਾ ਨੇ ਆਪਣੀ ਧੀ ਨੂੰ ਦਿਲਾਸਾ ਦਿੱਤਾ ਕਿ ਉਹ ਜਲਦ ਹੀ ਉਸ ਨੂੰ ਮਿਲਣ ਲਈ ਆਏਗਾ ਪ੍ਰੰਤੂ ਇਸ ਤੋਂ ਪਹਿਲਾਂ ਕਿ ਪਿੰਕੀ ਦਾ ਪਿਤਾ ਉਸ ਨੂੰ ਮਿਲਣ ਨਹੀਂ ਆਉਂਦਾ ਉਸ ਤੋਂ ਪਹਿਲਾਂ ਹੀ ਰਵੀ ਕਾਂਤ ਨੇ ਪਿੰਕੀ ਨੂੰ ਮਾਰ ਦਿੱਤਾ ।

ਇਸ ਤਰ੍ਹਾਂ ਕੀਤਾ ਪਿੰਕੀ ਦਾ ਕਤਲ ਮਾਮਲੇ ਦੀ ਤਫ਼ਤੀਸ਼ ਕਰ ਰਹੇ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਆਰੋਪੀ ਰਵੀ ਕਾਂਤ ਪਿੰਕੀ ਨੂੰ ਮੰਦਰ ਲਿਜਾਣ ਦੇ ਬਹਾਨੇ ਉਸ ਨੂੰ ਨਾਲ ਲੈ ਗਿਆ । ਰਸਤੇ ਵਿੱਚ ਇੱਕ ਜਗ੍ਹਾ ਤੇ ਉਸ ਨੇ ਪਿੰਕੀ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਪੁਲਿਸ ਨੂੰ ਇਹ ਬਹਾਨਾ ਬਣਾਇਆ ਕਿ ਕੁਝ ਬਦਮਾਸ਼ਾਂ ਨੇ ਉਸ ਦਾ ਸਾਰਾ ਸਮਾਨ ਖੋਹ ਲਿਆ ਹੈ ਤੇ ਉਸ ਦੀ ਪਤਨੀ ਨੂੰ ਗੋਲੀ ਮਾਰ ਕੇ ਭੱਜ ਗਏ ਹਨ । ਜਦੋਂ ਤਫਤੀਸ਼ ਦੌਰਾਨ ਪੁਲੀਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਰਵੀਕਾਂਤ ਨਾਲ ਸਖ਼ਤ ਹੋ ਕੇ ਪੁੱਛ ਗਿੱਛ ਕੀਤੀ ਤਾਂ ਰਵੀਕਾਂਤ ਨੇ ਸਾਰਾ ਸੱਚ ਦੱਸ ਦਿੱਤਾ ।

ਦੱਸਿਆ ਜਾ ਰਿਹਾ ਹੈ ਕਿ ਰਵੀਕਾਂਤ ਬਹੁਤ ਹੀ ਲਾਲਚੀ ਕਿਸਮ ਦਾ ਇਨਸਾਨ ਹੈ ਅਤੇ ਉਹ ਆਪਣੀ ਇਸ ਪਤਨੀ ਪਿੰਕੀ ਨੂੰ ਮਾਰ ਕੇ ਦੂਸਰਾ ਵਿਆਹ ਕਰਵਾਉਣ ਬਾਰੇ ਸੋਚ ਰਿਹਾ ਸੀ ਤਾਂ ਜੋ ਉਹ ਦੂਸਰੇ ਵਿਆਹ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਦਾਜ ਲੈ ਕੇ ਹੋਰ ਪੈਸਾ ਇਕੱਠਾ ਕਰੇ । ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾਂ ਦੇ ਪਤੀ ਰਵੀ ਕਾਂਤ ਅਤੇ ਉਸਦੇ ਘਰ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Share

Leave a Reply

Your email address will not be published. Required fields are marked *