ਚੋਰੀ ਕੀਤੀ ਚੋਰਾਂ ਨੇ ਤੇ ਸੰਮਨ ਆ ਗਏ ਪੁਲਿਸ ਨੂੰ !!

Share

ਚੋਰੀ ਕੀਤੀ ਚੋਰਾਂ ਨੇ ਤੇ ਸੰਮਨ ਆ ਗਏ ਪੁਲਿਸ ਨੂੰ !!

ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਅੱਜ ਦੇ ਸਮੇਂ ‘ਚ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਚੰਡੀਗੜ੍ਹ ਸ਼ਹਿਰ ਭਾਵੇਂ ਰਹਿਣ ਸਹਿਣ ਦੇ ਹਿਸਾਬ ਨਾਲ ਉਤਮ ਮੰਨਿਆ ਜਾਂਦਾ ਹੈ ਪਰ ਹੁਣ ਓਥੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ।

ਚੰਡੀਗੜ੍ਹ ਵਿਚ ਵਾਰਦਾਤਾਂ ਦੀ ਗਿਣਤੀ ਦਿਨ ਦਲਦੀਆਂ ਵਧਦੀ ਜਾਂਦੀ ਹੈ।ਨਿਤ ਬਲਾਤਕਾਰ, ਕਤਲ,ਅਗਵਾ ਅਤੇ ਮਾਰਕੁੱਟ ਸਮੇਤ ਕਬਜਿਆਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਚੰਡੀਗੜ੍ਹ ਵਾਸੀਆਂ ‘ਚ ਹੋਲੀ ਹੋਲੀ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਇੱਕ ਵਿਅਕਤੀ ਨੇ ਪੰਜਾਬ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ।

ਇਸ ਦਾਖਲ ਕੀਤੀ ਗਈ ਪਟੀਸ਼ਨ ਵਿਚ ਪਟੀਸ਼ਨਕਰਤਾ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਲੁੱਟ ਖੋਹ ਦੀ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਚੇਨ ਸਨੈਚਿੰਗ ਦੇ ਮਾਮਲਿਆਂ ‘ਚ ਲਗਾਤਾਰ ਗ੍ਰਾਫ ਉਪਰ ਵੱਲ ਨੂੰ ਜਾ ਰਿਹਾ ਹੈ। ਇਸੇ ਕਾਰਨ ਪਟੀਸ਼ਨਕਰਤਾ ਨੇ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਤਾਂ ਹਾਈ

ਕੋਰਟ ਨੇ ਸਿੱਧਾ ਹੀ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਹੀ ਸੰਮਨ ਜਾਰੀ ਕਰ ਦਿੱਤਾ। ਪੰਜਾਬ ਹਾਈ ਕੋਰਟ ਨੇ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹਨਾਂ ਹੁਕਮਾਂ ਨਾਲ ਜਿਥੇ ਪੁਲਿਸ ਵਿਭਾਗ ਦੀ ਤਾਂ ਨੀਂਦ ਟੁੱਟੀ ਹੀ ਹੈ

ਓਥੇ ਹੀ ਅਦਾਲਤ ਦਾ ਵੀ ਸਬਰ ਮੁਕਿਆ ਹੋਇਆ ਨਜ਼ਰ ਆਇਆ।ਇਸ ਤਰ੍ਹਾਂ ਐੱਸ.ਐੱਸ.ਪੀ ਚੰਡੀਗੜ੍ਹ ਪੁਲਿਸ ਨੂੰ ਸੰਮਨ ਭੇਜਣਾ ਇਸ ਗੱਲ ਦਾ ਅੰਦਾਜਾ ਹੈ ਕਿ ਸ਼ਹਿਰ ਵਾਸੀਆਂ ਦੇ ਨਾਲ ਨਾਲ ਅਦਾਲਤ ਵੀ ਹੁਣ ਸ਼ਹਿਰ ‘ਚ ਵੱਧ ਰਹੇ ਜੁਰਮ ਤੋਂ ਖਫ਼ਾ ਹੈ। ਇਹੀ ਨਹੀਂ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੇ ਵੀ ਅਦਾਲਤ ਅੱਗੇ ਮੰਨਿਆ ਹੈ

ਕਿ ਸ਼ਹਿਰ ਵਿਚ ਚੇਨ ਸਨੈਚਿੰਗ ਦੀ ਘਟਨਾਵਾਂ ਵਿਚ ਵਾਧਾ ਹੋਇਆ ਹੈ।ਓਹਨਾਂ ਨੇ ਅਦਾਲਤ ਵਿਚ ਕਿਹਾ ਹੈ ਕਿ ਉਹ ਆਪਣੀ ਪੁਲਿਸ ਫੋਰਸ ਨੂੰ ਹੋਰ ਚੁਸਤ ਅਤੇ ਤੇਜ ਹੋਣ ਲਈ ਕਾਰਵਾਈ ਕਰਨਗੇ ਅਤੇ ਓਹਨਾਂ ਨੇ ਅਦਾਲਤ ਨੂੰ ਅਰਜ ਕਰਦਿਆਂ ਕਿਹਾ ਹੈ ਕਿ ਉਹ ਚੇਨ ਸਨੈਚਿੰਗ ਮਾਮਲੇ ‘ਚ ਕੇਂਦਰ ਨੂੰ ਅਰਜੀ ਭੇਜ ਕੇ ਇਸ ਜੁਰਮ ਦੀ ਸਜ਼ਾ ‘ਚ ਇਜ਼ਾਫਾ ਕਰਨ ਦੀ ਗੱਲ ਕਰਨ ਕਿਓਂ

ਕਿ ਇਸ ਜੁਰਮ ਵਿਚ ਫੜ੍ਹੇ ਜਾਣ ਮਗਰੋਂ ਲੁਟੇਰੇ ਬੜੀ ਹੋ ਕੇ ਫਿਰ ਇਹਨਾਂ ਕੰਮਾਂ ਵਿਚ ਲੱਗ ਜਾਂਦੇ ਹਨ। ਅਦਾਲਤ ਨੇ ਕਿਹਾ ਕਿ ਸਜ਼ਾ ‘ਚ ਇਜ਼ਾਫਾ ਕਰਨਾ ਇੱਕ ਗੱਲ ਹੈ ਪਰ ਲੁਟੇਰਿਆਂ, ਚੋਰਾਂ ਨੂੰ ਫੜ੍ਹਨਾ ਦੂਜੀ ਗੱਲ।ਅਦਾਲਤ ਨੇ ਕਿਹਾ ਕਿ ਪੁਲਿਸ ਅਪਰਾਧੀਆਂ ਨੂੰ ਫੜ੍ਹਨ ਵਿਚ ਤੇਜੀ ਦਿਖਾਵੇ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ।

ਇਸ ਮਾਮਲੇ ‘ਚ ਅਦਾਲਤ ਨੇ ਅਗਲੀ ਮਿਤੀ 24 ਅਪ੍ਰੈਲ ਰੱਖੀ ਹੈ। ਦੇਖਣਾ ਹੋਵੇਗਾ ਕਿ ਅਦਾਲਤ ਅਤੇ ਚੰਡੀਗੜ੍ਹ ਪੁਲਿਸ ਇਸ ਮਸਲੇ ਦਾ ਕੀ ਹੱਲ ਕਢਣਗੇ।

Share

Leave a Reply

Your email address will not be published. Required fields are marked *