ਚੰਡੀਗੜ ਬਣੇਗਾ ਦੇਸ਼ ਦਾ ਪਹਿਲਾ ‘Horn Free’ ਸ਼ਹਿਰ

Share

ਚੰਡੀਗੜ ਬਣੇਗਾ ਦੇਸ਼ ਦਾ ਪਹਿਲਾ ‘Horn Free’ ਸ਼ਹਿਰ

ਚੰਡੀਗੜ੍ਹ ਸ਼ਹਿਰ ਵਿਚ ਜਿਸ ਤਰੀਕੇ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸੇ ਤਰ੍ਹਾਂ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵੀ ਵਧ ਰਿਹਾ ਹੈ। ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪਹਿਲ ਸ਼ੁਰੂ ਕੀਤੀ ਹੈ। ਜਿਸ ਨਾਲ ਹੁਣ ਬਿਨਾ ਮਤਲਬ ਹਾਰਨ ਵਜਾਉਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।ਫਿਲਹਾਲ ਪੁਲਿਸ ਲੋਕਾਂ ਨੂੰ ਹਾਰਨ ਨਾ ਵਜਾਉਣ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ ਅਤੇ ਇਸ ਲਈ ਬਕਾਇਦਾ ਸੜਕਾਂ ਤੇ ਕਾਰ ਚਾਲਕਾਂ ਨੂੰ ਸਟਿਕਰ ਵੰਡੇ ਜਾ ਰਹੇ ਹਨ, ਜੋ ਕਿ ਕਾਰ ਦੇ ਸਟੇਰਿੰਗ ਤੇ ਲਗਾਏ ਜਾ ਰਹੇ ਹਨ। ਸਟਿਕਰ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਬਣਵਾਏ ਗਏ ਹਨ। ਜਿਸ ਤੇ ‘ਮੈਂ ਹਾਰਨ ਨਹੀਂ ਵਜਾਵਾਂਗਾ’ ਲਿਖਿਆ ਗਿਆ ਹੈ।

ਸਟੇਰਿੰਗ ਦੇ ਸਟਿਕਰ ਲਗਾਉਣ ਦਾ ਕਾਰਨ ਇਹ ਹੈ ਕਿ ਜਦੋ ਵੀ ਚਾਲਕ ਬਿਨਾਂ ਮਤਲਬ ਹਾਰਨ ਵਜਾਉਣ ਦੀ ਕੋਸ਼ਿਸ਼ ਕਰੇਗਾ ਤਾਂ ਸਟਿਕਰ ਵੇਖ ਕੇ ਰੁਕ ਜਾਵੇਗਾ।ਚੰਡੀਗੜ੍ਹ ਨੂੰ ਹਾਰਨ ਫ਼੍ਰੀ ਸਿਟੀ ਬਣਾਉਣ ਲਈ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦਾ ਇਹ ਚੰਗਾ ਉਰਾਲਾ ਹੈ। ਸੋਮਵਾਰ ਸੈਕਟਰ 34 ਵਿਚ ਵੀ ਟ੍ਰੈਫ਼ਿਕ ਪੁਲਿਸ ਨੇ ਇੰਸਪੈਕਟਰ ਰਾਮਰਤਨ ਸ਼ਰਮਾ ਦੀ ਅਗੁਵਾਈ ਵਿਚ ਕਾਰ ਚਾਲਕਾਂ ਦੇ ਸਟੇਰਿੰਗ ਤੇ ਇਹ ਸਟਿਕਰ ਚਿਪਕਾਏ ਅਤੇ ਉਨ੍ਹਾ ਨੂੰ ਹਾਰਨ ਦੀ ਵਰਤੋ ਨਾ ਕਰਨ ਲਈ ਜਾਗਰੂਕ ਕੀਤਾ। ਇੰਸਪੈਕਟਰ ਰਾਮਰਤਨ ਨੇ ਦੱਸਿਆ ਕਿ ਫਿਲਹਾਲ ਪੁਲਿਸ ਲੋਕਾਂ ਨੂੰ ਹਾਰਨ ਨਾ ਵਜਾਉਣ ਦੇ ਲਈ ਜਾਗਰੂਕ ਕਰ ਰਹੀ ਹੈ।

ਇਸਦੇ ਬਾਅਦ ਹਾਰਨ ਵਜਾਉਣ ਵਾਲਿਆਂ ਦੇ ਚਲਾਨ ਵੀ ਕੱਟੇ ਜਾਣਗੇ।ਇਹ ਦੱਸਣਯੋਗ ਹੈ ਕਿ ਐਸ ਐਸ ਪੀ ਟਰੈਫ਼ਿਕ ਸੁਸ਼ਾਤ ਅੰਨਦ ਖੁਦ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿਚ ਦਿਲਚਸਪੀ ਲੈ ਰਹੇ ਹਨ। ਉਨ੍ਹਾ ਲੋਕਾਂ ਨੂੰ ਜਾਗਰੂਕ ਕਰਨ ਲਈ ਅਪਣੀ ਵਟਸਐਪ ਪਿਕਚਰ ਤੇ ਵੀ ਇਹੋ ਸਟੀਕਰ ਲਗਾਇਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਚੰਡੀਗੜ੍ਹ ਟਰੈਫ਼ਿਕ ਪੁਲਿਸ ਸ਼ਹਿਰ ਨੂੰ ਹਾਰਨ ਫ਼੍ਰੀ ਬਣਾਉਣ ਲਈ ਕਿਨੀ ਗੰਭੀਰ ਹੈ। ਪੁਲਿਸ ਦੀ ਇਹ ਮੁਹਿੰਮ ਜੇਕਰ ਕਾਮਯਾਬ ਹੋ ਗਈ ਤਾਂ ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਹਾਰਨ ਵਾਜਾਉਣ ਤੇ

ਰੋਕ ਲੱਗੀ ਹੋਵੇਗੀ।ਟ੍ਰੈਫ਼ਿਕ ਪੁਲਿਸ ਦਾ ਕਹਿਣਾ ਹੈ ਕਿ ਚੰਡੀਗੜ੍ਹ ਇਸ ਮੁਹਿੰਮ ਨੂੰ ਗੰਭੀਰਤਾ ਨਾਲ ਚਲਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਚਲਾਨ ਵੀ ਕੱਟੇ ਜਾਣਗੇ। ਤਾਂਕਿ ਦੂਜੇ ਰਾਜਾਂ ਵਿਚ ਵੀ ਇਸਦੀ ਸ਼ੁਰੂਆਤ ਹੋ ਸਕੇ। ਪੁਲਿਸ ਆਉਣ ਵਾਲੇ ਸਮੇਂ ਵਿਚ ਸਕੂਲ, ਕਾਲਜ਼ ਅਤੇ ਹਸਪਤਾਲ ਨੇੜੇ ਹਾਰਨ ਵਜਾਉਣ ਵਾਲਿਆਂ ਵਿਰੁਧ ਕਾਰਵਾਈ ਸ਼ੁਰੂ ਕਰੇਗੀ। ਇਨ੍ਹਾ ਥਾਵਾਂ ਤੇ ਹਾਰਨ ਵਜਾਉਣ ਵਾਲਿਆਂ ਦਾ ਇਕ ਹਜ਼ਾਰ ਰੁਪਏ ਤਕ ਦਾ ਚਲਾਨ ਹੋ ਸਕੇਗਾ।ਟਰੈਫ਼ਿਕ ਪੁਲਿਸ ਦੇ

ਅਧਿਕਾਰੀਆਂ ਮੁਤਾਬਕ ਜੇਕਰ ਆਮ ਲੋਕ ਵੀ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਨ ਤਾਂ ਸੈਕਟਰ 23 ਦੇ ਟ੍ਰੈਫ਼ਿਕ ਚਿਲਡਰਨ ਪਾਰਕ ਤੋਂ ਸਟਿਕਰ ਲੈ ਸਕਦੇ ਹਨ ਅਤੇ ਅਪਣੇ ਜਾਣਕਾਰਾਂ ਨੂੰ ਵੰਡ ਸਕਦੇ ਹਨ। ਇਹ ਸਟਿਕਰ ਮੁਫ਼ਤ ਵਿਚ ਇਥੇ ਉਪਲਬਧ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈਂ ਵਾਰ ਲੋਕ ਬਿਨਾ ਮਤਲਬ ਹਾਰਨ ਵਜਾਉਂਦੇ ਹਨ ਤਾਂਕਿ ਛੇਤੀ ਜਾਮ ਤੋਂ ਨਿਕਲ ਸਕਣ, ਪਰ ਹੁੰਦਾ ਇਹ ਹੈ ਕਿ ਹਾਰਨ ਵਜਾਉਣ ਦਾ ਕੋਈ ਫ਼ਾਇਦਾ ਨਹੀ ਹੁੰਦਾ ਹੈ। ਜਾਮ ਦੇ ਵਿਚ ਵਾਹਨ ਅਪਣੀ ਗਤੀ ਨਾਲ ਹੀ ਚਲਦੇ ਹਨ। ਟ੍ਰੈਫ਼ਿਕ ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਂਦੇ ਸਮੇਂ ਹਾਰਨ ਦੀ ਵਰਤੋਂ ਨਾ ਕਰਨ ਤਾਂ ਕਿ ਆਵਾਜ਼ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ।

Share

Leave a Reply

Your email address will not be published. Required fields are marked *