ਜਥੇਦਾਰ ਹਵਾਰੇ ਵਰਗੇ ਯੋਧਿਅਾਂ ਦਾ ਪੰਜਾਬ ਪੁਲਿਸ ਦੇ ਸਿੱਖ Officers ਵੀ ਦਿਲੋਂ ਸਨਮਾਨ ਕਰਦੇ ਸਨ

News

Share

ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੇ 15 ਸਾਲਾਂ ਦੀ ੳੁਮਰ ਵਿੱਚ ਹੱਥਿਅਾਰਬੰਦ ਸੰਘਰਸ਼ ਵਿੱਚ ਕੁੱਦ ਕੇ ਚੋਟੀ ਦੇ ਜੁਝਾਰੂ ਸਿੰਘਾਂ ਦੇ ਮੋਢੇ ਨਾਲੇ ਮੋਢਾ ਜੋੜ ਕੇ ਸੰਘਰਸ਼ ਲੜਿਆ ਹੈ। ਜਥੇਦਾਰ ਹਵਾਰੇ ਦੇ ਸੁਭਾਅ ਵਿੱਚ ੲਿਹ ਗੱਲ ਵੀ ਖਾਸ ਰਹੀ ਹੈ ਕਿ ਉਸ ਨੇ ਆਪਣੇ ਲੰਬੇ ਸ਼ੰਘਰਸ਼ਸੀਲ ਜੀਵਨ ਅਤੇ ਲੰਬੀ ਜੇਲ ਯਾਤਰਾ ਦੋਰਾਨ ਕਦੇ ਵੀ ਭਰਾ-ਮਾਰੂ ਜੰਗ ਅਤੇ ਆਪਸੀ ਵਿਰੋਧਤਾ ਵਿੱਚ ਪੈਣ ਦੀ ਵਜਾਏ ਕੌਮੀ ਮੰਜਲ ਵੱਲ ਵੱਧਣ ਨੂੰ ਹੀ ਆਪਣੇ ਨਿਸ਼ਾਨੇ ਤੇ ਰੱਖਿਅਾ ਹੈ।

ਉਸ ਨੇ ਹਮੇਸ਼ਾਂ ਹੀ ਨਿਰਦੋਸ਼ਾਂ ਦੇ ਕਤਲਾਂ ਦੀ ਵਿਰੋਧਤਾ ਕੀਤੀ ਹੈ। ਜਿਸ ਕਰਕੇ ਪੂਰੀ ਸਿੱਖ ਕੌਮ ਦੇ ਨਾਲ-ਨਾਲ ਪੰਜਾਬ ਪੁਲਿੱਸ ਦੇ ਸਿੱਖ ਔਫੀਸਰ ਵੀ ਜਥੇਦਾਰ ਹਵਾਰੇ ਦਾ ਬਹੁਤ ਸਤਿਕਾਰ ਕਰਦੇ ਹਨ।ਜਦੋ ਜਥੇਦਾਰ ਹਵਾਰੇ ਦੀ ਗ੍ਰਿਫਤਾਰੀ ਹੋਈ ਤਾਂ ਰੋਪੜ ਜਿਲੇ ਦੇ ਐਸ.ਐਸ.ਪੀ ਜੋ ਬੱਬਰਾਂ ਨਾਲ ਹੋਏ ਮੁਕਾਬਲੇ ਵਿੱਚੋ ਬਚ ਜਾਣ ਤੋਂ ਬਾਅਦ ਜਥੇਦਾਰ ਹਵਾਰੇ ਤੇ ਅੰਨਾ ਤਸ਼ੱਦਦ ਕਰਦਿਅਾਂ ਉੱਚੀ-ਉੱਚੀ ਕਹਿੰਦਾ ਸੀ ਕਿ ਤੈਨੂੰ ਮੈ ਦੱਸਦਾ “ਰਾਕਟ ਲਾਂਚਰ” ਕਿੱਦਾਂ ਚਲਾਈ ਦੇ ਅਾ !!”

ਤੇ ੲਿੱਕ ਉਹ ਵੀ ਖੰਨੇ ਦਾ ਡੀ.ਐਸ.ਪੀ ਸੀ ਜੋ ਜਥੇਦਾਰ ਹਵਾਰੇ ਨੂੰ ਤਸ਼ੱਦਦ ਵਾਲੇ ਕਮਰੇ ਦੇ ਖੂੰਜੇ ਵਿੱਚ ਫੱਰਸ਼ ਤੇ ਬੈਠੇ ਦੇਖਦਿਅਾਂ ਆਪ ਵੀ ਥੱਲੇ ਬੈਠ ਕੇ ਹਵਾਰੇ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਹਵਾਰੇ ਵੈਸੇ ਤੁਹਾਡਾ ਅਗਲਾ ਪ੍ਰੋਗਰਾਮ ਕੀ ਸੀ ?? ਹਵਾਰਾ ਥੋੜਾ ਚਿਰ ਚੁੱਪ ਹੋਣ ਤੋ ਬਾਅਦ ਕਹਿੰਦਾ ਜਨਾਬ ਹੁਣ ਤਾਂ ਮੈ ਫੜਿਅਾ ਗਿਅਾ ਹਾਂ,ਮਤਲਬ ਤੁਹਾਡੇ ਵੱਸ ਪੈ ਗਿਅਾ ਹਾਂ,ਹੁਣ ਅਗਲਾ ਪ੍ਰੋਗਰਾਮ ਕਾਹਦਾ ਰਹਿ ਗਿਅਾ ??

ਉਸ ਡੀ.ਐਸ.ਪੀ ਨੇ ੲਿੱਕ-ਦਮ ਜਥੇਦਾਰ ਹਵਾਰੇ ਦੇ ਮੂੰਹ ਤੇ ਹੱਥ ਰੱਖ ਕੇ ਅਾਪਣੇ ਹੰਝੂ ਕੇਰਦਾ ਕਹਿੰਦਾ “ਹਵਾਰੇ ਯਾਰ ੲਿਹ ਗੱਲ ਨਾਂ ਕਹਿ….ਤੇ ਆਪਣੀਅਾਂ ਅੱਖਾਂ ਚੌਂ ਹੰਝੂ ਸਾਫ ਕਰਦਾ ਕਹਿੰਦਾ ਜੇ ਮੇਰੇ ਵੱਸ ਵਿੱਚ ਹੋਵੈ ਮੈਂ ਤੈਨੂੰ ਹੁਣੇ ਹੀ ਭਜਾ ਦੇਵਾਂ। ਪੰਥ ਦਾ ਦਰਦ ਰੱਖਣ ਵਾਲੇ ੲਿਹੋ ਜਹੇ ਬਹੁਤ ਮੁਲਾਜ਼ਮ ਤੇ ਪੁਲਿਸ ਔਫੀਸਰ ਸਨ ਜੋ ਸਿੱਖ ਸ਼ੰਘਰਸ਼ ਤੇ ਜੁਝਾਰੂ ਸਿੰਘਾ ਦਾ ਦਿਲੋ ਸਤਿਕਾਰ ਤੇ ਸਨਮਾਨ ਕਰਦੇ ਹਨ।

Share

Leave a Reply

Your email address will not be published. Required fields are marked *