ਜਦੋਂ ਅਫਰੀਦੀ ਨੂੰ ਤਿਰੰਗਾ ਫੜੇ ਹੋਏ ਇੱਕ ਭਾਰਤੀ ਕੁੜੀ ਮਿਲੀ..ਅੱਗੇ ਦੇਖੋ ਕੀ ਹੋਇਆ

News Videos

Share

ਜਦੋਂ ਅਫਰੀਦੀ ਨੂੰ ਤਿਰੰਗਾ ਫੜੇ ਹੋਏ ਇੱਕ ਭਾਰਤੀ ਕੁੜੀ ਮਿਲੀ..ਅੱਗੇ ਦੇਖੋ ਕੀ ਹੋਇਆ

ਸ਼ਾਹਿਦ ਅਫਰੀਦੀ ਜਿਸਦੇ ਭਾਰਤ ਤੇ ਪਾਕਿਸਤਾਨ ਸਣੇ ਦੁਨੀਆ ਭਰ ਵਿਚ ਕਰੋੜਾਂ ਹੀ ਫੈਨ ਹਨ। ਆਪਣੀ ਤੂਫ਼ਾਨੀ ਖੇਡ ਨਾਲ ਸਭ ਦਾ ਦਿਲ ਜਿੱਤਣ ਵਾਲਾ ਲਹਿੰਦੇ ਪੰਜਾਬ ਦਾ ਗੱਭਰੂ ਅਫਰੀਦੀ ਇਹਨੀਂ ਦਿਨੀ ਇੱਕ ਵਾਰੀ ਫਿਰ ਸੁਰਖੀਆਂ ਚ ਚਲ ਰਿਹਾ ਹੈ। ਇੱਕ ਚੰਗਾ ਖਿਡਾਰੀ ਕਿਹੋ ਜਿਹਾ ਹੋਣਾ ਚਾਹੀਦਾ ਇਹ ਉਸਨੇ ਸਾਬਿਤ ਕੀਤਾ ਇੱਕ ਮੈਚ ਤੋਂ ਬਾਅਦ ਜਦੋਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਕਰਵਾ ਰਿਹਾ ਸੀ।ਅਫਰੀਦੀ ਅੱਜਕਲ ਸਵਿਟਜਰਲੈਂਡ ਦੇ ਸੈਂਟ ਮਾਰਿਟੀਜ਼ ਵਿਚ ਹੈ ਜਿਥੇ ਆਈਸ ਕ੍ਰਿਕੇਟ (ਬਰਫ ਤੇ ਕ੍ਰਿਕਟ) ਦੇ ਮੈਚ ਚਲ ਰਹੇ ਹਨ। ਖੇਡ ਰਹੀਆਂ ਸੀ ਦੋ ਟੀਮਾਂ ਡਾਇਮੰਡ ਇਲੈਵਨ ਅਤੇ ਰਾਇਲਸ ਇਲੈਵਨ। ਡਾਇਮੰਡ ਇਲੈਵਨ ਟੀਮ ਦੀ ਕਪਤਾਨੀ ਕਰ ਰਿਹਾ ਵੀਰੇਂਦਰ ਸਹਿਵਾਗ ਅਤੇ ਦੂਜੇ ਪਾਸੇ ਰਾਇਲਸ ਇਲੈਵਨ ਦੀ ਕਪਤਾਨੀ ਸ਼ਾਹਿਦ ਅਫਰੀਦੀ ਕਰ ਰਿਹਾ। ਜਿਸ ਚ ਅਫਰੀਦੀ ਵਾਲੀ ਰਾਇਲਸ ਇਲੈਵਨ ਨੇ ਦੋਵੇਂ ਮੈਚ ਜਿੱਤ ਲਏ।

ਮੈਚ ਜਿੱਤਣ ਤੋਂ ਬਾਅਦ ਖਿਡਾਰੀਆਂ ਦੀ ਆਪਣੇ ਫੈਨਸ ਦੇ ਨਾਲ ਮੁਲਾਕਾਤ ਤਾਂ ਹੋਣੀ ਹੀ ਸੀ। ਅਫਰੀਦੀ ਵੀ ਆਪਣੇ ਫੈਨਸ ਦੇ ਨਾਲ ਤਸਵੀਰਾਂ ਖਿਚਵਾ ਰਹੇ ਸਨ। ਉਹਨਾਂ ਫੈਨਸ ਵਿਚ ਇੱਕ ਭਾਰਤੀ ਕੁੜੀ ਵੀ ਸੀ ਜਿਸਦੇ ਹੱਥ ਚ ਤਿਰੰਗਾ ਝੰਡਾ ਫੜਿਆ ਸੀ। ਉਹ ਵੀ ਅਫਰੀਦੀ ਨਾਲ ਫੋਟੋ ਕਰਵਾਉਣਾ ਚਾਹੁੰਦੀ ਸੀ। ਵੈਸੇ ਜਿਵੇਂ ਭਾਰਤ ਵਿਚ ਪਾਕਿਸਤਾਨੀ ਖਿਡਾਰੀਆਂ ਬਾਰੇ ਗਲਤ ਗੱਲਾਂ ਕੀਤੀਆਂ ਜਾਂਦੀਆਂ ਹਨ ਓਸੇ ਤਰਾਂ ਸ਼ਾਇਦ ਅਫਰੀਦੀ ਵੀ ਉਸ ਕੁੜੀ ਵਲ ਦੇਖਕੇ ਅੱਗੇ ਲੰਘ ਜਾਂਦਾ ਪਰ ਅਜਿਹਾ ਨਹੀਂ ਹੋਇਆ।ਹੋਇਆ ਇਸ ਤਰਾਂ ਕਿ ਜਦੋਂ ਅਫਰੀਦੀ

ਕੁੜੀ ਨਾਲ ਫੋਟੋ ਕਰਵਾਉਣ ਲੱਗਾ ਤਾਂ ਕੁੜੀ ਨੇ ਤਿਰੰਗਾ ਇਕੱਠਾ (ਫੋਲਡ ਕਰਕੇ) ਫੜਿਆ ਹੋਇਆ ਸੀ। ਅਫਰੀਦੀ ਨੇ ਕੁੜੀ ਨੂੰ ਕਿਹਾ ਕਿ ‘ਤਿਰੰਗਾ ਸਿੱਧਾ ਕਰੋ ਆਪਣਾ’। ਕੁੜੀ ਨੇ ਤਿਰੰਗਾ ਸਿੱਧਾ ਕਰ ਲਿਆ ਤੇ ਅਫਿਰਿਦੀ ਨੇ ਹੱਸਦੇ ਹੋਏ ਕੁੜੀ ਨਾਲ ਤਸਵੀਰ ਕਰਵਾ ਲਈ। ਦੇਖਿਆ ਜਾਵੇ ਤਾਂ ਅਫਰੀਦੀ ਨੇ ਅਜਿਹਾ ਕਰਕੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ। ਨਾਲ ਹੀ ਰਾਜਨੀਤਿਕ ਲੋਕਾਂ ਨੂੰ ਨਸੀਹਤ ਵੀ ਦਿੱਤੀ ਕਿ ਖੇਡ ਤੇ ਰਾਜਨੀਤੀ ਵੇਖੋ-ਵੱਖ ਗੱਲਾਂ ਨੇ ਇਹਨਾਂ ਨੂੰ ਆਪਸ ਚ ਨਾ ਮਿਲਾਓ। ਕਿਉਂਕਿ ਭਾਰਤ ਵਾਲੇ ਕੁਝ ਹਿੰਦੂਤਵੀ ਲੀਡਰ ਭਾਰਤ-ਪਾਕਿ ਕ੍ਰਿਕਟ ਮੈਚਾਂ ਤੇ ਪਬੰਦੀਆਂ ਲਗਾਉਣ ਦੀਆਂ ਗੱਲਾਂ ਅਕਸਰ ਹੀ ਕਰਦੇ ਰਹਿੰਦੇ ਹਨ।

Share

Leave a Reply

Your email address will not be published. Required fields are marked *