ਜਦੋਂ ਪੁਲਿਸ ਨੂੰ ਖੁਰਲੀਆਂ ਪਿੱਛੇ-ਮੰਜੀਆਂ ਥੱਲੇ ਲੁਕ ਕੇ ਸਿੰਘਾਂ ਕੋਲੋਂ ਜਾਨ ਬਚਾਉਣੀ ਪਈ…

Videos

Share

ਜਦੋਂ ਪੁਲਿਸ ਨੂੰ ਖੁਰਲੀਆਂ ਪਿੱਛੇ-ਮੰਜੀਆਂ ਥੱਲੇ ਲੁਕ ਕੇ ਸਿੰਘਾਂ ਕੋਲੋਂ ਜਾਨ ਬਚਾਉਣੀ ਪਈ…

ਪੱਤਰਕਾਰੀ, ਇਤਿਹਾਸ ਲਿਖਣ ਅਤੇ ਸਾਹਿਤ ਸਿਰਜਣ ਦੇ ਕੰਮ ਏਨੇਂ ਜ਼ਿੰਮੇਵਾਰੀ ਦੇ ਹਨ ਕਿ ਜ਼ਰਾ ਜਿੰਨੀ ਅਣਗਹਿਲੀ ਸਦੀਆਂ ਦਾ ਮੁਹਾਂਦਰਾ ਵਿਗਾੜਨ ਦਾ ਕਾਰਣ ਬਣ ਸਕਦੀ ਹੈ। ਇਤਿਹਾਸ ਲਿਖਣ ਦੀ ਪ੍ਰਕਿਰਿਆ ਏਨੀਂ ਇਮਾਨਦਾਰੀ ਅਤੇ ਨਿਰਪੱਖਤਾ ਦੀ ਮੰਗ ਕਰਦੀ ਹੈ ਜਿੰਨੀ ਕੁ ਕਦੇ-ਕਦੇ ਵੱਡੇ ਸਤਵਾਦੀ ਰਿਸ਼ੀਆਂ-ਮੁਨੀਆਂ ਵਿੱਚ ਵੀ ਨਹੀਂ ਲੱਭਦੀ।

ਏਸ ਤੱਥ ਨੂੰ ਜਾਣ ਕੇ, ਜੋ ਪੂਰੀ ਸਾਧਨਾ ਨਾਲ ਆਪਣੇ-ਆਪ ਉੱਤੇ ਅੰਕੁਸ਼ ਲਗਾ ਕੇ, ਸੱਚ ਦੇ ਨੇੜੇ-ਤੇੜੇ ਪਹੁੰਚਣ ਦੀ ਤੀਬਰ ਚਾਹ ਲੈ ਕੇ ਇਤਿਹਾਸ ਲਿਖਦਾ ਹੈ, ਉਹੀ ”ਮਨੁ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲਿ” ਗੁਰਵਾਕ ਦੀ ਪੈਰਵੀ ਕਰਦਾ ਪ੍ਰਤੀਤ ਹੋ ਸਕਦਾ ਹੈ।ਮੌਜ਼ੂਦਾ ਸਿੱਖ ਸ਼ੰਘਰਸ਼ ਦਾ ਇਹ ਪਹਿਲਾ ਜ਼ਬਰਦੱਸਤ ਪੁਲਿਸ ਮੁਕਾਬਲਾ ਦਹੇੜੂ ਦਾ ਮੁਕਾਬਲਾ ਸੀ।

ਜਿਸ ਵਿਚ ਭਾਈ ਅਮਰਜੀਤ ਸਿੰਘ ਖੇਮਕਰਨ ਤੇ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਵਾਲੇ ਬੱਬਰ ਸੂਰਮਿਆ ਨੇ ਪੁਲਿਸ ਨਾਲ ਡੱਟ ਕੇ ਮੁਕਾਬਲਾ ਕੀਤਾ ਸੀ। ਜਿਸ ਵਿਚ ਭਾਈ ਅਮਰਜੀਤ ਸਿੰਘ ਦੀ ਛਾਤੀ ਵਿਚ ਗੌਲੀ ਵੱਜੀ ਪਰ ਬੁੱਲਟ ਪਰੂਫ ਜੈਕਟ ਪਾਉਣ ਕਰਕੇ ਬਚ ਗਏ।ਸੂਰਮਿਆ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਜਿਸ ਵਿਚ ਪੁਲਿਸ ਵਾਲਾ ਬਾਜਵਾ ਮਾਰਿਆ ਗਿਆ ਸੀ ਤੇ 2-3 ਪੁਲਿਸ ਵਾਲੇ ਫੱਟੜ ਹੌ ਗਏ ਸਨ। ਇਸ ਮੁਕਾਬਲੇ ਵਿਚੋਂ ਬੱਬਰ ਸੂਰਮੇ ਵਾਲ-ਵਾਲ ਬੱਚ ਗਏ ਸਨ।

ਹੁਣ ਵੀ ਬਠਿੰਡੇ ਪੜ੍ਹੇ ਲਿਖੇ ਨਿਰਦੋਸ਼ ਮੁੰਡਿਆਂ ਨੂੰ ਗੈਂਗਸਟਰ ਦੱਸਕੇ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ।ਲੋਕਾਂ ਸਾਹਮਣੇ ਕਹਾਣੀ ਘੜੀ ਗਈ ਹੈ।ਜ਼ਖਮੀ ਹੋਇਆ ਮੁੰਡਾ ਜਿਸ ਹਿਸਾਬ ਨਾਲ ਸਭ ਕੁਛ ਬੋਲ ਰਿਹਾ ਆ ਓਥੋਂ ਸਾਫ਼ ਪਤਾ ਲੱਗਦਾ ਆ ਕਿ ਉਹ ਵਿਚਾਰਾ ਆਪਣੀਂ ਜਾਨ ਬਚਾਉਣ ਲਈ ਉਹ ਸਭ ਕੁਛ ਮੰਨ ਰਿਹਾ ਆ ਜੋ ਪੁਲਿਸ ਵਾਲੇ ਮਨਵਾਉਣਾਂ ਚਾਹੁੰਦੇ ਹਨ।ਗੁਰਮੀਤ ਸਿੰਘ ਪਿੰਕੀ ਜੋ ਲੰਮਾ ਸਮਾਂ ਲੁਧਿਆਣਾ ਜ਼ਿਲ੍ਹੇ ਵਿਚ ਤਾਇਨਾਤ ਰਿਹਾ ਹੈ,

ਨੇ ਜ਼ਿਲ੍ਹੇ ਵਿਚ ਸਿੱਖ ਨੌਜਵਾਨਾਂ ਨੂੰ CIA ਸਟਾਫ ਅੰਦਰ ਕਿਸ ਤਰ੍ਹਾਂ ਤਸੀਹੇ ਦੇ ਕੇ ਮਾਰਿਆ ਗਿਆ, ਬਾਰੇ ਵਿਸਥਾਰਪੂਰਵਕ ਦੱਸਿਆ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਈ ਵਿਅਕਤੀਆਂ ਦੇ ਮੂੰਹ ਵਿਚ ਪਹਿਲਾਂ ਸਾਈਨਾਈਡ ਦੇ ਕੈਪਸੂਲ ਤੇ ਕੀਟਨਾਸ਼ਕ ਦਵਾਈਆਂ ਤੱਕ ਪਾਈਆਂ ਗਈਆਂ, ਜਦੋਂ ਫਿਰ ਵੀ ਮੌਤ ਨਾ ਆਈ ਤਾਂ ਗੋਲੀ ਮਾਰ ਦਿੱਤੀ ਗਈ।

Share

Leave a Reply

Your email address will not be published. Required fields are marked *