ਜਦੋਂ ਰਾਹ ‘ਚ ਫਸੇ ਲੋਕਾਂ ਦੀ ਮਦਦ ਲਈ ਗੁਰਦੁਆਰਿਆਂ ਨੇ ਖੋਲੇ ਦਰਵਾਜ਼ੇ

Share

ਜਦੋਂ ਰਾਹ ‘ਚ ਫਸੇ ਲੋਕਾਂ ਦੀ ਮਦਦ ਲਈ ਗੁਰਦੁਆਰਿਆਂ ਨੇ ਖੋਲੇ ਦਰਵਾਜ਼ੇ

ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਭਾਈਚਾਰੇ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਰਸਤੇ ਵਿਚ ਫਸੇ ਰਾਹਗੀਰਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜਲੰਧਰ-ਕਪੂਰਥਲਾ ਰੋਡ ‘ਤੇ ਪਿੰਡ ਖੋਜੇਵਾਲ ਹਾਈਵੇ ‘ਤੇ ਭਾਰੀ ਜਾਮ ਲੱਗਾ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਰਸਤੇ ਵਿਚ ਹੀ ਫਸ ਗਏ।

ਰਾਹਗੀਰਾਂ ਦੀ ਮਦਦ ਲਈ ਖੋਜੇਵਾਲ ਸਥਿਤ ਗੁਰਦੁਆਰਾ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਜਿੱਥੇ ਰਾਹਗੀਰਾਂ ਨੂੰ ਨਾ ਸਿਰਫ ਆਸਰਾ ਦਿੱਤਾ ਜਾ ਰਿਹਾ ਹੈ ਸਗੋਂ ਪ੍ਰਸ਼ਾਦਾ ਛਕਾਇਆ ਜਾ ਰਿਹਾ ਹੈ।

ਇਸੇ ਸੂਬੇ ਭਰ ਵਿਚ ਜਾਮ ‘ਚ ਫਸੇ ਲੋਕਾਂ ਵਲੋਂ ਗੁਰਦੁਆਰਾ ਸਾਹਿਬਾਨਾਂ ਵਿਚ ਸ਼ਰਨ ਲਈ ਜਾ ਰਹੀ ਹੈ।ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਐੱਸ. ਸੀ.\ਐੱਸ. ਟੀ. ਐਕਟ ‘ਤੇ ਦਿੱਤੇ ਗਏ ਫੈਸਲੇ ਤੋਂ ਬਾਅਦ ਦਲਿਤ ਭਾਈਚਾਰੇ ਵਲੋਂ ਦੇਸ਼ ਭਰ ਵਿਚ ਸੋਮਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਇਸ ਬੰਦ ਦਾ ਸਭ ਤੋਂ ਵੱਧ ਅਸਰ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵਿਚ ਦਲਿਤ ਭਾਈਚਾਰੇ ਵਲੋਂ ਸ਼ਹਿਰ ਭਰ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Gurdwara Sahiban Sahibs opened the doors to help the stranded passers during the demonstration against the Supreme Court verdict. A large number of people got stuck on the Jalandhar-Kapurthala road due to heavy rains on village Khojewal highway.

Gurdwara Sahib’s gates were opened by the managing committee of Gurdwara Shaheedan located at Khojewala to help the passersby. Where the passersby are being provided not only the support, but the pressures are being supplied.

Share

Leave a Reply

Your email address will not be published. Required fields are marked *