….ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕਹਿੰਦੇ ਹੋਏ ‘ਜਨੇਊ’ ਪਹਿਨਣੋਂ ਕਰ ਦਿੱਤਾ ਸੀ ਇਨਕਾਰ

Share

….ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕਹਿੰਦੇ ਹੋਏ ‘ਜਨੇਊ’ ਪਹਿਨਣੋਂ ਕਰ ਦਿੱਤਾ ਸੀ ਇਨਕਾਰ

ਸ੍ਰੀ ਗੁਰੂ ਨਾਨਕ ਦੇਵ ਜੀ ਉਹ ਯੁੱਗ ਪੁਰਸ਼ ਹੋਏ ਹਨ, ਜੋ ਕੇਵਲ ਸਿੱਖਾਂ ਦੇ ਹੀ ਨਹੀਂ ਬਲਕਿ ਪੂਰੀ ਲੋਕਾਈ ਲਈ ਮਸੀਹਾ ਬਣ ਕੇ ਆਏ। ਆਪ ਜੀ ਦਾ ਅਵਤਾਰ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਵਿਚ ਪੂਰੀ ਤਰ੍ਹਾਂ ਅੰਧਕਾਰ ਫੈਲਿਆ ਹੋਇਆ ਸੀ, ਭਾਵ ਜ਼ੁਲਮ ਇਸ ਕਦਰ ਵਧਿਆ ਹੋਇਆ ਸੀ ਕਿ ਗ਼ਰੀਬ-ਗੁਰਬਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ।ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਸਾਰੀਆਂ ਸਮਾਜਿਕ ਕੁਰੀਤੀਆਂ ਦਾ ਜਮ ਕੇ

ਵਿਰੋਧ ਕੀਤਾ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ’ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ,ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ।ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ‘ਚ ਰਾਏ ਭੋਇ ਦੀ ਤਲਵੰਡੀ ਵਿਖੇ ਪਿਤਾ ਮਹਿਤਾ ਕਾਲੂ ਦਾਸ ਜੀ ਦੇ ਘਰ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਆਪ ਜੀ

ਬਚਪਨ ਤੋਂ ਹੀ ਸੰਤਾਂ-ਮਹਾਪੁਰਸ਼ਾਂ ਦੀ ਸੋਹਬਤ ‘ਚ ਰਹਿੰਦੇ ਸਨ। 9 ਸਾਲ ਦੀ ਛੋਟੀ ਉਮਰ ‘ਚ ਜਦੋਂ ਆਪ ਜੀ ਦੇ ਪਰਿਵਾਰ ਵਾਲਿਆਂ ਨੇ ਆਪ ਜੀ ਨੂੰ ਜਨੇਊ ਪਾਉਣ ਨੂੰ ਕਿਹਾ ਤਾਂ ਆਪ ਜੀ ਨੇ ਪਵਿੱਤਰ ਜਨੇਊ ਨੂੰ ਇਹ ਕਹਿੰਦੇ ਹੋਏ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਅਜਿਹਾ ਜਨੇਊ ਪਾਇਆ ਜਾਵੇ ਜੋ ਕਦੀ ਵੀ ਟੁੱਟ ਨਾ ਸਕੇ ਅਤੇ ਨਾ ਹੀ ਸੜ ਸਕੇ। ਇਹ ਸਾਰੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਰਹਿ ਗਏ।

ਇਸ ਤੋਂ ਬਾਅਦ ਜਦੋਂ ਗੁਰੂ ਜੀ ਵੱਡੇ ਹੋਏ ਤਾਂ ਉਨ੍ਹਾਂ ਨੂੰ ਕਾਰੋਬਾਰ ਸਿਖਾਉਣ ਲਈ 20 ਰੁਪਏ ਦੇ ਕੇ ਕੁਝ ਸੌਦਾ ਖ਼ਰੀਦਣ ਲਈ ਭੇਜਿਆ ਗਿਆ ਪਰ ਗੁਰੂ ਜੀ ਕਾਫ਼ੀ ਦਿਆਲੂ ਸੁਭਾਅ ਦੇ ਮਾਲਕ ਸਨ, ਇਸ ਲਈ ਉਨ੍ਹਾਂ ਨੇ ਕਈ ਦਿਨਾਂ ਤੋਂ ਭੁੱਖੇ-ਪਿਆਸੇ ਬੈਠੇ ਸੰਤਾਂ-ਮਹਾਪੁਰਸ਼ਾਂ ਨੂੰ ਇਨ੍ਹਾਂ ਪੈਸਿਆਂ ਨਾਲ ਭੋਜਨ ਕਰਵਾ ਦਿੱਤਾ। ਜਦੋਂ ਗੁਰੂ ਜੀ ਘਰ ਪੁੱਜੇ ਤਾਂ ਉਨ੍ਹਾਂ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਪਰ ਗੁਰੂ ਜੀ ਦੀ ਭੈਣ ਬੀਬੀ ਨਾਨਕੀ ਜੀ ਨੇ ਆਪਣੇ ਪਿਤਾ ਜੀ ਨੂੰ ਸਮਝਾਇਆ ਕਿ ਮੇਰਾ ਭਰਾ


ਕੋਈ ਸਾਧਾਰਨ ਪੁਰਸ਼ ਨਹੀਂ, ਬਲਕਿ ਭਗਵਾਨ ਨੇ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਕਾਰਜ ਲਈ ਧਰਤੀ ‘ਤੇ ਭੇਜਿਆ ਹੈ।ਬੀਬੀ ਨਾਨਕੀ ਜੀ ਦੇ ਸਹੁਰੇ ਸੁਲਤਾਨਪੁਰ ਲੋਧੀ ‘ਚ ਸਨ। ਭੈਣ-ਭਰਾ ਦੇ ਵਿਚਕਾਰ ਕਾਫ਼ੀ ਜ਼ਿਆਦਾ ਪਿਆਰ ਸੀ, ਇਸ ਲਈ ਬੀਬੀ ਨਾਨਕੀ ਜੀ ਆਪਣੇ ਭਰਾ ਨੂੰ ਆਪਣੇ ਕੋਲ ਸੁਲਤਾਨਪੁਰ ਹੀ ਲੈ ਆਏ। ਇੱਥੇ ਗੁਰੂ ਜੀ ਨੂੰ ਮੋਦੀਖਾਨੇ ‘ਚ ਨੌਕਰੀ ਮਿਲ ਗਈ ਪਰ ਗੁਰੂ ਜੀ ਦਾ ਧਿਆਨ ਇੱਥੇ ਵੀ ਭਗਵਾਨ ਦੀ ਭਗਤੀ ‘ਚ ਲੱਗਿਆ ਰਿਹਾ। ਜੋ ਵੀ ਲੋੜਵੰਦ ਉਨ੍ਹਾਂ ਕੋਲ ਆਉਂਦਾ, ਉਹ ਉਨ੍ਹਾਂ ਨੂੰ ਭੋਜਨ ਅਤੇ ਰਾਸ਼ਨ ਦੇ ਦਿੰਦੇ।ਗੁਰੂ ਨਾਨਕ ਦੇਵ ਜੀ ਨੇ ਇਸ

ਦੁਨੀਆਂ ‘ਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ। ਗੁਰੂ ਸਾਹਿਬ ਆਪਣੇ ਇਸ ਉਦੇਸ਼ ਨੂੰ ਦੇਸ਼-ਵਿਦੇਸ਼ ਦਾ ਦੌਰਾ ਕਰ ਕੇ ਹੀ ਪੂਰਾ ਕਰ ਸਕਦੇ ਸੀ। ਇਸ ਉਮੀਦ ਨੂੰ ਲੈ ਕੇ ਗੁਰੂ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਦੇ ਨੇੜੇ ਵਹਿੰਦੀ ਬੇਈ ਨਦੀ ‘ਚ ਇਸ਼ਨਾਨ ਕਰਨ ਲਈ ਗਏ ਅਤੇ ਤਿੰਨ ਦਿਨ ਤੱਕ ਬਾਹਰ ਨਹੀਂ ਆਏ। ਲੋਕਾਂ ਨੇ ਸੋਚਿਆਂ ਕਿ ਗੁਰੂ ਜੀ ਨਦੀਂ ‘ਚ ਡੁੱਬ ਗਏ ਹਨ ਪਰ ਤੀਜੇ ਦਿਨ ਜਦੋਂ ਗੁਰੂ ਜੀ ਨਦੀ ਤੋਂ ਨਿਕਲੇ ਤਾਂ ਉਨ੍ਹਾਂ ਨੇ ਕਿਹਾ, ”ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ।” ਇਸ ‘ਤੇ ਵਿਵਾਦ ਖੜ੍ਹਾ ਹੋ ਗਿਆ ਪਰ ਗੁਰੂ ਜੀ ਨੇ ਸਾਰਿਆਂ ਨੂੰ ਸਮਝਾਇਆ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ।

Share

Leave a Reply

Your email address will not be published. Required fields are marked *