ਜਲ੍ਹਿਆਂਵਾਲਾ ਬਾਗ਼ ‘ਚ ਸਥਾਪਿਤ ਹੋਣ ਵਾਲੇ ਸ.ਊਧਮ ਸਿੰਘ ਦੇ ਬੁੱਤ ਤੇ ਵੀ ਲੱਗਾ GST !!

News

Share

ਜਲ੍ਹਿਆਂਵਾਲਾ ਬਾਗ਼ ‘ਚ ਸਥਾਪਿਤ ਹੋਣ ਵਾਲੇ ਸ.ਊਧਮ ਸਿੰਘ ਦੇ ਬੁੱਤ ਤੇ ਵੀ ਲੱਗਾ GST !!

ਹਜ਼ਾਰਾਂ ਪੰਜਾਬੀ ਬੇਦੋਸ਼ਿਆਂ ਦਾ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਕਤਲ ਕਰਨ ਵਾਲੇ ਉਸ ਵੇਲੇ ਦੀ ਹਕੂਮਤ ਅੰਗਰੇਜ ਸਰਕਾਰ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਉਸ ਦੇ ਹੀ ਦੇਸ਼ ‘ਚ ਜਾ ਕੇ ਸ਼ਰੇਆਮ ਮੌਤ ਦੇ ਘਾਟ ਉਤਾਰਨ ਵਾਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉਚਾ ਅਤੇ 4 ਫੁੱਟ ਚੋੜਾ ਬੁੱਤ ਕੱਲ 13 ਮਾਰਚ ਨੂੰ ਜਲ੍ਹਿਆਂਵਾਲਾ ਵਾਲਾ ਬਾਗ਼ ‘ਚ ਲਗਾਇਆ ਜਾ ਰਿਹਾ ਹੈ।

ਪਰ ਪਤਾ ਲੱਗਾ ਹੈ ਕਿ ਜਲ੍ਹਿਆਂ ਵਾਲੇ ਬਾਗ ਵਿਚ ਲੱਗਣ ਵਾਲੇ ਸਰਦਾਰ ਊਧਮ ਸਿੰਘ ਦੇ ਇਸ ਬੁੱਤ ਉਪਰ 52 ਹਜਾਰ ਰੁਪਏ ਜੀ.ਐਸ.ਟੀ.ਲਾਇਆ ਗਿਆ ਹੈ। ਜਿਸ ਮੁਲਕ ਵਿਚ ਐਹੋ ਜਿਹੇ ਕੁਰਬਾਨੀ ਵਾਲਿਆਂ ਪ੍ਰਤੀ ਐਨੀ ਮਾੜੀ ਬਿਰਤੀ ਹੋਵੇ,ਉਥੇ ਹੋਰ ਕੀ ਆਸ ਕੀਤੀ ਜਾ ਸਕਦੀ ਹੈ। ਇਸ ਕਰਤੂਤ ਕਰਕੇ ਇਸ ਮੁਲਕ ਦੇ ਲੋਕਾਂ ਲਈ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ। ਕੀ ਸ਼ਹੀਦਾਂ ਦਾ ਸਤਿਕਾਰ ਇਸ ਤਰਾਂ ਕੀਤਾ ਜਾਂਦਾ ਹੈ ??

ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਇਹ ਯਾਦਗਾਰੀ ਬੁੱਤ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਸੇਵੀ ਸੰਸਥਾ ਵਲੋਂ ਬਣਵਾਇਆ ਗਿਆ ਹੈ। ਇਹ ਬੁੱਤ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ‘ਚ ਬਣਾਇਆ ਗਿਆ ਹੈ।ਦੱਸਦੇ ਜਾਈਏ ਕਿ ਇਸ ਬੁੱਤ ਦੀ ਸੇਵਾ ਅਤੇ ਇਸ ਸਾਰੇ ਕਾਰਜ ਨੂੰ ਸਿਰੇ ਚੜਾਉਣ ਦੀ ਪੂਰੀ ਜਿੰਮੇਵਾਰੀ

ਅੰਤਰਾਸ਼ਟਰੀ ਸਰਵ ਕੰਬੋਜ ਸਮਾਜ ਸੇਵੀ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਸ਼ਹੀਦ ਊਧਮ ਸਿੰਘ ਨੂੰ ਭਾਵੇਂ ਯਾਦ ਕਰਨ ਲਈ ਕਿਸੇ ਬੁੱਤ ਜਾਂ ਮੀਨਾਰ ਦੀ ਜਰੂਰਤ ਨਹੀਂ ਹੈ ਪਰ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਜਲ੍ਹਿਆਂਵਾਲਾ ਬਾਗ ‘ਚ ਉਸਾਰਨਾ ਇੱਕ ਨਿਵੇਕਲੀ ਪਹਿਲ ਹੈ।

ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਕਿ ਜਦੋਂ ਸ਼ਹਿਰ ਦੇ ਹਾਲ ਦਰਵਾਜ਼ੇ ਦੇ ਬਾਹਰ ਪਹਿਲਾਂ ਤੋਂ ਮੌਜੂਦ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਸਾਲ ‘ਚ ਸਿਰਫ਼ ਸ਼ਹੀਦ ਦੇ ਜਨਮ ਤੇ ਸ਼ਹੀਦੀ ਦਿਹਾੜੇ ‘ਤੇ ਫੁੱਲਾਂ ਦੇ ਹਾਰ ਬਦਲੇ ਜਾਂਦੇ ਹਨ।

Share

Leave a Reply

Your email address will not be published. Required fields are marked *