ਜਸਟਿਨ ਟਰੂਡੋ ਦੀ ਪਤਨੀ ਨੇ ਔਰਤਾਂ ਦੇ ਹੱਕ ‘ਚ ਚੁੱਕੀ ਆਵਾਜ਼, ਦਿੱਤਾ ਇਹ ਸੱਦਾ.

Share

ਮੁੰਬਈ-ਭਾਰਤ ਦੇ ਦੌਰੇ ਉੱਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਗਰੈਗੋਇਰ ਟਰੂਡੋ ਨੇ ਲਿਗਿੰਕ ਵਿਤਕਰੇਬਾਜ਼ੀ ਨੂੰ ਦੂਰ ਕਰਨ ਦਾ ਸੱਦਾ ਦਿੱਤਾ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਦੱਖਣੀ ਮੁੰਬਈ ਵਿੱਚ ਸੋਫੀਆ ਕਾਲਜ (ਲੜਕੀਆਂ) ਵਿੱਚ ਸੰਬੋਧਨ ਕਰਦਿਆਂ ਕੀਤਾ।


ਉਨ੍ਹਾਂ 17 ਮਿੰਟ ਦੇ ਲੰਬੇ ਭਾਸ਼ਣ ਵਿੱਚ ਕਿਹਾ ਕਿ ਲੜਕੀਆਂ ਮੁੰਡਿਆਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ। ਲੜਕੀਆਂ ਪ੍ਰਤੀ ਗਲਤ ਧਾਰਨਾ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਲੜਕੀਆਂ ਦੀ ਗੈਰਬਰਾਬਰੀ ਖਤਮ ਕਰਨ ਲਈ ਸਿੱਖਿਆ ਵੱਡਾ ਰੋਲ ਅਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨਾਬਰਾਬਰੀ ਖ਼ਤਮ ਕਰਨ ਦੀ ਮੁੱਢਲੀ ਕੁੰਜੀ ਹੈ।


ਉਨ੍ਹਾਂ ਕਿਹਾ ਕਿ ਲਿਗਿੰਕ ਗੈਰਬਰਾਬਰੀ ਵਿਰੁੱਧ ਲੜਨ ਦਾ ਇਹ ਮਤਲਬ ਹਰਗਿਜ਼ ਨਹੀ ਹੈ ਕਿ ਅਸੀਂ ਇੱਕ ਧਿਰ ਨੂੰ ਦੂਜੀ ਦੇ ਵਿਰੁੱਧ ਵਰਤੀਏ। ਉਨ੍ਹਾਂ ਭਾਰਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਲਿਗਿੰਕ ਵਿਤਕਰੇਬਾਜ਼ੀ ਨੂੰ ਦੂਰ ਕਰਨ ਕਿਉਂਕਿ ਮਰਦ ਅਤੇ ਔਰਤ ਵਿਚਕਾਰ ਵਿਤਕਰੇਬਾਜ਼ੀ ਕਾਰਨ ਪਹਿਲਾਂ ਹੀ ਵਿਸ਼ਵ ਆਪਣਾ ਬਹੁਤ ਨੁਕਸਾਨ ਕਰਵਾ ਚੁੱਕਾ ਹੈ।

42 ਸਾਲਾਂ ਦੀ ਇਸ ਸਾਬਕਾ ਟੀਵੀ ਮੇਜ਼ਬਾਨ ਨੇ ਕਿਹਾ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਨਾਲ ਹੁੰਦੀ ਨਾਬਰਾਬਰੀ ਵਿਰੁੱਧ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇੱਕਜੁੱਟ ਰਹਿਣਾ ਚਾਹੀਦਾ ਅਤੇ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।.

Share

Leave a Reply

Your email address will not be published. Required fields are marked *