ਜਾਣੋ ਕੌਣ ਸੀ ‘ਐਸਕੋਬਾਰ’ ਜਿਸ ਬਾਰੇ ਅੰਮ੍ਰਿਤ ਮਾਨ ਨੇ ਆਪਣੇ ਗੀਤ ਵਿਚ ਜਿਕਰ ਕੀਤਾ ??

Share

ਜਾਣੋ ਕੌਣ ਸੀ ‘ਐਸਕੋਬਾਰ’ ਜਿਸ ਬਾਰੇ ਅੰਮ੍ਰਿਤ ਮਾਨ ਨੇ ਆਪਣੇ ਗੀਤ ਵਿਚ ਜਿਕਰ ਕੀਤਾ ??

ਅੰਮ੍ਰਿਤ ਮਾਨ ਦੇ ਗਾਣੇ GORILLA WAR ਵਿੱਚ ਤੁਸੀਂ ਇਕ ਸ਼ਬਦ ਐਸਕੋਬਾਰ ਜ਼ਰੂਰ ਸੁਣਿਆ ਹੋਵੇਗਾ। ਐਸਕੋਬਾਰ ਇਕ ਵਿਅਕਤੀ ਸੀ ਜੋ ਕੋਲੰਬੀਆ ਦਾ ਵਸਨੀਕ ਸੀ। ਉਹ ਇਕ ਬਹੁਤ ਵੱਡਾ ਡਰੱਗ ਸਮਗਲਰ ਸੀ।

ਉਸ ਕੋਲ ਏਨਾ ਜ਼ਿਆਦਾ ਪੈਸਾ ਸੀ ਕਿ ਉਸ ਨੇ ਆਪਣੀ ਧੀ ਨੂੰ ਠੰਡ ਤੋਂ ਬਚਾਉਣ ਲਈ 2 ਮਿਲੀਅਨ ਡਾਲਰ ਨੂੰ ਅੱਗ ਲੈ ਦਿੱਤੀ ਸੀ। ਉਸ ਦੇ ਪੈਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ private ਜੈਟ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਕਰੀਬ ਦੋ ਦਸ਼ਕ ਪਹਿਲਾਂ ਦੁਨੀਆਭਰ ਵਿਚ ਡਰੱਗ ਲਾਰਡ ਪਾਬਲੋ ਐਮਿਲਿਓ ਐਸਕੋਬਾਰ ਗੈਵਿਰਿਆ ਦਾ ਨਾਮ ਚੱਲਦਾ ਸੀ। ਉਹ ਦੁਨੀਆ ਦਾ ਸਭ ਤੋਂ ਅਮੀਰ ਅਤੇ ਖੂੰਖਾਰ ਡਰੱਗ ਮਾਫੀਆ ਸੀ, ਜਿਸਨੂੰ ਐਨਕਾਉਂਟਰ ਵਿਚ ਮਾਰ ਦਿੱਤਾ ਗਿਆ।

ਉਸਦੇ ਬਾਰੇ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਉਸਦੇ ਕੋਲ ਇੰਨੀ ਦੌਲਤ ਸੀ ਕਿ ਹਰ ਸਾਲ ਉਸਦੇ ਅਰਬਾਂ ਰੁਪਏ ਤਾਂ ਚੂਹੇ ਖਾ ਜਾਂਦੇ ਸਨ।

ਪਾਬਲੋ ਐਮਿਲਿਓ ਐਸਕੋਬਾਰ ਗੈਵਿਰਿਆ ਇਕ ਕੋਲੰਬਿਆਈ ਡਰੱਗ ਮਾਫੀਆ ਸੀ, ਜੋ ਕੋਕੀਨ ਦਾ ਕਾਲ਼ਾ ਕੰਮ-ਕਾਜ ਕਰਦਾ ਸੀ। ਪਾਬਲੋ ਦੇ ਭਰਾ ਰਾਬਰਟੋ ਐਸਕੋਬਾਰ ਦੀ ਕਿਤਾਬ ਦ ਐਕਾਉਂਟਸ ਸਟੋਰੀ ਦੇ ਮੁਤਾਬਕ, ਉਹ ਕਈ ਵਾਰ ਇਕ ਦਿਨ ਵਿਚ 15 ਟਨ ਕੋਕੀਨ ਦੀ ਤਸਕਰੀ ਕਰਦਾ ਸੀ।

1989 ਵਿਚ ਫੋਰਬਸ ਮੈਗਜੀਨ ਨੇ ਐਸਕੋਬਾਰ ਨੂੰ ਦੁਨੀਆ ਦਾ 7ਵਾਂ ਸਭ ਤੋਂ ਅਮੀਰ ਸ਼ਖਸ ਦੱਸਿਆ ਸੀ। ਉਸਦੀ ਅਨੁਮਾਨਿਤ ਨਿੱਜੀ ਜਾਇਦਾਦ 30 ਬਿਲਿਅਨ ਡਾਲਰ ਯਾਨੀ 16 ਖਰਬ ਰੁਪਏ ਸੀ। ਉਸਦੇ ਕੋਲ ਕਈ ਲਗਜਰੀ

ਮਕਾਨ ਅਤੇ ਗੱਡੀਆਂ ਸਨ।ਬੇਸ਼ੱਕ ਕੋਲੰਬੀਆ ਅਤੇ ਅਮਰੀਕਾ ਦੀਆਂ ਸਰਕਾਰਾਂ ਉਸ ਨੂੰ ਮੁਜਰਮ ਮੰਨਦੀਆਂ ਹਨ ਪਰ ਪਾਬਲੋ ਕਈ ਗਰੀਬ ਲੋਕਾਂ ਲਈ ਨਾਇਕ ਵੀ ਸੀ।

ਪਾਬਲੋ ਉਮਰ ਭਰ ਖੇਡਾਂ ਦਾ ਪ੍ਰਸ਼ੰਸਕ ਰਿਹਾ।ਉਸ ਨੇ ਫੁੱਟਬਾਲ ਦੇ ਮੈਦਾਨ ਅਤੇ ਬਹੁਮੰਤਵੀ ਖੇਡ ਮੈਦਾਨ ਬਣਵਾਏ ਅਤੇ ਬੱਚਿਆਂ ਦੀਆਂ ਫੁੱਟਬਾਲ ਟੀਮਾਂ ਲਈ ਪੈਸਾ ਦਿੱਤਾ।

ਬੀਬੀਸੀ ਮੁੰਡੋ ਦੀ 2013 ਦੀ ਖ਼ਬਰ ਮੁਤਾਬਕ ਉਹ ਹਾਲੇ ਵੀ ਇੱਕ ਸਿਰਕੱਢ ਸ਼ਖ਼ਸੀਅਤ ਹੈ ਕਿਉਂਕਿ ਉਸ ਦੇ ਸਟੀਕਰ ਹਾਲੇ ਵੀ ਧੜੱਲੇ ਨਾਲ ਵਿਕਦੇ ਹਨ।

Share

Leave a Reply

Your email address will not be published. Required fields are marked *