ਜੂਏ ਵਿਚ ਹਾਰਨ ਤੋਂ ਬਾਅਦ ਬੰਦੇ ਨੇ ਆਪਣੀ ਘਰਵਾਲੀ ਜੁਆਰੀਆਂ ਦੇ ਹਵਾਲੇ ਕੀਤੀ !!

Share

ਜੂਏ ਵਿਚ ਹਾਰਨ ਤੋਂ ਬਾਅਦ ਬੰਦੇ ਨੇ ਆਪਣੀ ਘਰਵਾਲੀ ਜੁਆਰੀਆਂ ਦੇ ਹਵਾਲੇ ਕੀਤੀ !!

ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਪੰਨਿਆ ‘ਚ ਦਰਜ ਦ੍ਰੋਪਦੀ ਦਾ ਚਰਿੱਤਰ ਇਕ ਵਾਰ ਫਿਰ ਉਸ ਸਮੇਂ ਸਜੀਵ ਹੋ ਗਿਆ ਜਦੋਂ ਇਕ ਪਤੀ ਨੇ ਆਪਣੇ 2 ਬੱਚਿਆਂ ਦੀ ਮਾਂ(ਪਤਨੀ) ਨੂੰ ਜੂਏ ਵਿਚ ਹਾਰਨ ਤੋਂ ਬਾਅਦ ਜੁਆਰੀਆਂ ਦੇ ਹਵਾਲੇ ਕਰ ਦਿੱਤਾ। ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ।

ਨਿਆਂ ਲਈ ਦਰ-ਦਰ ਭਟਕਦੀ ਪੀੜਤਾ ਨੇ ਵੀਰਵਾਰ ਨੂੰ ਮੇਵਾਤ ਦੇ ਐੱਸ.ਪੀ. ਨੂੰ ਸ਼ਿਕਾਇਤ ਦਿੱਤੀ।ਪੀੜਤਾ ਨੇ ਪਤੀ, ਸੱਸ-ਸਹੁਰਾ, ਜੇਠ ਅਤੇ ਨਾਂਗਲ ਦੇ ਇਕ ਰਿਸ਼ਤੇਦਾਰ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ.ਪੀ. ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਚਿਤ ਕਦਮ ਚੁੱਕਣ ਲਈ ਕਿਹਾ ਹੈ। ਪੁਲਸ ਸੁਪਰਡੈਂਟ ਨੂੰ ਦਿੱਤੀ ਸ਼ਿਕਾਇਤ ‘ਚ ਮਹਿਲਾ ਦੇ ਮਾਮਾ ਸਾਬਿਰ ਨੇ ਦੱਸਿਆ ਕਿ ਤਿੰਨ ਤਲਾਕ ਨਾਲ ਪੀੜਤ ਭਾਂਜੀ ਬਚਪਨ ‘ਚ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਤੋਂ ਹੀ ਮੇਰੇ ਕੋਲ ਰਹਿ ਰਹੀ ਸੀ।

ਚਾਰ ਸਾਲ ਪਹਿਲਾਂ ਭਾਂਜੀ ਸ਼ਕੀਰਾ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਨਿਵਾਸੀ ਇਮਰਾਨ ਨਾਲ ਦਾਨ,ਦਾਜ ਨਾਲ ਕੀਤਾ ਸੀ।ਸ਼ਕੀਰਾ ਪਿਛਲੇ ਕਈ ਸਾਲਾਂ ਤੋਂ ਪਤੀ ਅਤੇ ਸਹੁਰਾ ਪੱਖ ਦੇ ਲੋਕਾਂ ਕੋਲੋਂ ਕੁੱਟਮਾਰ ਦੀ ਸ਼ਿਕਾਰ ਸੀ। ਸ਼ਕੀਰਾ ਸਾਰੇ ਜ਼ੁਲਮ ਸਹਿਣ ਤੋਂ ਬਾਅਦ ਵੀ ਆਪਣੇ ਪਤੀ ਇਮਰਾਨ ਨਾਲ ਹੀ ਰਹਿਣਾ ਚਾਹੁੰਦੀ ਸੀ। ਪਰ ਇਮਰਾਨ ਰੋਜ਼ ਜੂਆ ਖੇਡ ਕੇ ਆਉਂਦਾ ਅਤੇ ਆਪਣੇ ਪਰਿਵਾਰ ਦੇ ਇਸ਼ਾਰਿਆਂ ‘ਤੇ ਸ਼ਕੀਰਾ ਨਾਲ ਕੁੱਟਮਾਰ ਕਰਦਾ ਸੀ।

ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਕ ਦਿਨ ਇਮਰਾਨ ਆਪਣੀ ਪਤਨੀ ਨੂੰ ਜੂਏ ‘ਚ ਹਾਰ ਗਿਆ। ਇਮਰਾਨ ਘਰ ਆਇਆ ਅਤੇ ਪਤਨੀ ਸ਼ਕੀਰਾ ਨੂੰ ਆਪਣੇ ਜੂਆਰੀ ਸਾਥੀਆਂ ਦੇ ਹਵਾਲੇ ਕਰ ਦਿੱਤਾ। ਸ਼ਕੀਰਾ ਨੇ ਵਿਰੋਧ ਕੀਤਾ ਤਾਂ ਤੁਰੰਤ ਇਮਰਾਨ ਨੇ ਤਿੰਨ ਤਲਾਕ ਦੇ ਕੇ ਆਪਣਾ ਰਿਸ਼ਤਾ ਤੋੜ ਲਿਆ।ਇਸ ਤੋਂ ਬਾਅਦ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਮਰਾਨ ਨੂੰ ਸਮਝਾਉਣ ਲਈ ਕਿਹਾ।

ਮਗਰ ਨਤੀਜਾ ਕੁਝ ਨਾ ਨਿਕਲਿਆ। ਮਜ਼ਬੂਰ ਹੋ ਕੇ ਹੁਣ ਉਸ ਨੇ ਐੱਸ.ਪੀ. ਨਾਜ਼ਨੀਨ ਭਸੀਨ ਦੇ ਕੋਲ ਅਰਜ਼ੀ ਲਗਾਈ ਹੈ। ਡੀ.ਐੱਸ.ਪੀ. ਵੀਰੇਂਦਰ ਸਿੰਘ ਨੇ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਤਿੰਨ ਤਲਾਕ ਦਾ ਮਾਮਲਾ ਬਹੁਤ ਹੀ ਗੰਭੀਰ ਹੈ।ਪੁਲਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇਗੀ।

ਸ਼ਕੀਰਾ ਨੇ ਕਿਹਾ ਕਿ ‘ਤਲਾਕ ਤੋਂ ਬਾਅਦ ਮੈਂ ਅਤੇ ਮੇਰੇ ਮਾਮਾ ਬਿਰਾਦਰੀ ਦੀ ਪੰਚਾਇਤ ਵਿਚ ਸਹਾਇਤਾ ਲਈ ਗੁਹਾਰ ਲਗਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਪਿਤਾ ਨਾਲ ਰਹਿਣ ਨੂੰ ਮਿਲ ਜਾਏ। ਹਰ ਬਿਰਾਦਰੀ ਪੰਚਾਇਤ ਉਮੀਦ ਨਾਲ ਸ਼ੁਰੂ ਹੁੰਦੀ ਹੈ ਅਤੇ ਨਿਰਾਸ਼ਾ ਨਾਲ ਖਤਮ ਹੋ ਜਾਂਦੀ ਹੈ।’

ਜੂਏ ਵਿਚ ਹਾਰਨ ਤੋਂ ਬਾਅਦ ਬੰਦੇ ਨੇ ਆਪਣੀ ਘਰਵਾਲੀ ਜੁਆਰੀਆਂ ਦੇ ਹਵਾਲੇ ਕੀਤੀ !!
ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਪੰਨਿਆ ‘ਚ ਦਰਜ ਦ੍ਰੋਪਦੀ ਦਾ ਚਰਿੱਤਰ ਇਕ ਵਾਰ ਫਿਰ ਉਸ ਸਮੇਂ ਸਜੀਵ ਹੋ ਗਿਆ ਜਦੋਂ ਇਕ ਪਤੀ ਨੇ ਆਪਣੇ 2 ਬੱਚਿਆਂ ਦੀ ਮਾਂ(ਪਤਨੀ) ਨੂੰ ਜੂਏ ਵਿਚ ਹਾਰਨ ਤੋਂ ਬਾਅਦ ਜੁਆਰੀਆਂ ਦੇ ਹਵਾਲੇ ਕਰ ਦਿੱਤਾ।

ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਨਿਆਂ ਲਈ ਦਰ-ਦਰ ਭਟਕਦੀ ਪੀੜਤਾ ਨੇ ਵੀਰਵਾਰ ਨੂੰ ਮੇਵਾਤ ਦੇ ਐੱਸ.ਪੀ. ਨੂੰ ਸ਼ਿਕਾਇਤ ਦਿੱਤੀ।ਪੀੜਤਾ ਨੇ ਪਤੀ, ਸੱਸ-ਸਹੁਰਾ, ਜੇਠ ਅਤੇ ਨਾਂਗਲ ਦੇ ਇਕ ਰਿਸ਼ਤੇਦਾਰ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ.ਪੀ. ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਚਿਤ ਕਦਮ ਚੁੱਕਣ ਲਈ ਕਿਹਾ ਹੈ। ਪੁਲਸ ਸੁਪਰਡੈਂਟ ਨੂੰ ਦਿੱਤੀ ਸ਼ਿਕਾਇਤ ‘ਚ ਮਹਿਲਾ ਦੇ ਮਾਮਾ ਸਾਬਿਰ ਨੇ ਦੱਸਿਆ

ਕਿ ਤਿੰਨ ਤਲਾਕ ਨਾਲ ਪੀੜਤ ਭਾਂਜੀ ਬਚਪਨ ‘ਚ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਤੋਂ ਹੀ ਮੇਰੇ ਕੋਲ ਰਹਿ ਰਹੀ ਸੀ। ਚਾਰ ਸਾਲ ਪਹਿਲਾਂ ਭਾਂਜੀ ਸ਼ਕੀਰਾ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਨਿਵਾਸੀ ਇਮਰਾਨ ਨਾਲ ਦਾਨ,ਦਾਜ ਨਾਲ ਕੀਤਾ ਸੀ।ਸ਼ਕੀਰਾ ਪਿਛਲੇ ਕਈ ਸਾਲਾਂ ਤੋਂ ਪਤੀ ਅਤੇ ਸਹੁਰਾ ਪੱਖ ਦੇ ਲੋਕਾਂ ਕੋਲੋਂ ਕੁੱਟਮਾਰ ਦੀ ਸ਼ਿਕਾਰ ਸੀ। ਸ਼ਕੀਰਾ ਸਾਰੇ ਜ਼ੁਲਮ ਸਹਿਣ ਤੋਂ ਬਾਅਦ ਵੀ ਆਪਣੇ ਪਤੀ ਇਮਰਾਨ ਨਾਲ ਹੀ ਰਹਿਣਾ ਚਾਹੁੰਦੀ ਸੀ। ਪਰ ਇਮਰਾਨ ਰੋਜ਼ ਜੂਆ ਖੇਡ ਕੇ ਆਉਂਦਾ ਅਤੇ ਆਪਣੇ ਪਰਿਵਾਰ ਦੇ ਇਸ਼ਾਰਿਆਂ ‘ਤੇ ਸ਼ਕੀਰਾ ਨਾਲ ਕੁੱਟਮਾਰ ਕਰਦਾ ਸੀ।

ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਕ ਦਿਨ ਇਮਰਾਨ ਆਪਣੀ ਪਤਨੀ ਨੂੰ ਜੂਏ ‘ਚ ਹਾਰ ਗਿਆ। ਇਮਰਾਨ ਘਰ ਆਇਆ ਅਤੇ ਪਤਨੀ ਸ਼ਕੀਰਾ ਨੂੰ ਆਪਣੇ ਜੂਆਰੀ ਸਾਥੀਆਂ ਦੇ ਹਵਾਲੇ ਕਰ ਦਿੱਤਾ। ਸ਼ਕੀਰਾ ਨੇ ਵਿਰੋਧ ਕੀਤਾ ਤਾਂ ਤੁਰੰਤ ਇਮਰਾਨ ਨੇ ਤਿੰਨ ਤਲਾਕ ਦੇ ਕੇ ਆਪਣਾ ਰਿਸ਼ਤਾ ਤੋੜ ਲਿਆ।ਇਸ ਤੋਂ ਬਾਅਦ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਮਰਾਨ ਨੂੰ ਸਮਝਾਉਣ ਲਈ ਕਿਹਾ।

ਮਗਰ ਨਤੀਜਾ ਕੁਝ ਨਾ ਨਿਕਲਿਆ। ਮਜ਼ਬੂਰ ਹੋ ਕੇ ਹੁਣ ਉਸ ਨੇ ਐੱਸ.ਪੀ. ਨਾਜ਼ਨੀਨ ਭਸੀਨ ਦੇ ਕੋਲ ਅਰਜ਼ੀ ਲਗਾਈ ਹੈ। ਡੀ.ਐੱਸ.ਪੀ. ਵੀਰੇਂਦਰ ਸਿੰਘ ਨੇ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਤਿੰਨ ਤਲਾਕ ਦਾ ਮਾਮਲਾ ਬਹੁਤ ਹੀ ਗੰਭੀਰ ਹੈ।ਪੁਲਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇਗੀ। ਸ਼ਕੀਰਾ ਨੇ ਕਿਹਾ ਕਿ ‘ਤਲਾਕ ਤੋਂ ਬਾਅਦ ਮੈਂ ਅਤੇ ਮੇਰੇ ਮਾਮਾ ਬਿਰਾਦਰੀ ਦੀ ਪੰਚਾਇਤ ਵਿਚ ਸਹਾਇਤਾ ਲਈ ਗੁਹਾਰ ਲਗਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਪਿਤਾ ਨਾਲ ਰਹਿਣ ਨੂੰ ਮਿਲ ਜਾਏ।

ਹਰ ਬਿਰਾਦਰੀ ਪੰਚਾਇਤ ਉਮੀਦ ਨਾਲ ਸ਼ੁਰੂ ਹੁੰਦੀ ਹੈ ਅਤੇ ਨਿਰਾਸ਼ਾ ਨਾਲ ਖਤਮ ਹੋ ਜਾਂਦੀ ਹੈ।’

Share

Leave a Reply

Your email address will not be published. Required fields are marked *