ਜੇਕਰ ਤੁਹਾਡੇ ਕੋਲ ਹੈ ਇਹ ਸਿਮ ਤਾਂ ਜਲਦ ਹੀ ਕਰਵਾ ਲਓ ਪੋਰਟ….!!

News

Share

ਜੇਕਰ ਤੁਹਾਡੇ ਕੋਲ ਹੈ ਇਹ ਸਿਮ ਤਾਂ ਜਲਦ ਹੀ ਕਰਵਾ ਲਓ ਪੋਰਟ….!!

 

ਜੇਕਰ ਤੁਸੀਂ ਵੀ ਏਅਰਸੈੱਲ (Aircel) Simਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡਾ ਨੰਬਰ ਬੰਦ ਹੋ ਸਕਦਾ ਹੈ। ਦਰਅਸਲ ਏਅਰਸੈੱਲ ਕੰਪਨੀ ਦੀਵਾਲਿਆ ਹੋਣ ਦੀ ਕਗਾਰ ‘ਤੇ ਆ ਗਈ ਹੈ। ਜੇਕਰ ਕੰਪਨੀ ਬੰਦ ਹੁੰਦੀ ਹੈ ਤਾਂ ਇਸ ਦੇ ਸਾਰੇ ਸਰਕਲ ਦੀਆਂ ਸੇਵਾਵਾਂ ਵੀ ਬੰਦ ਹੋ ਜਾਣਗੀਆਂ। ਏਅਰਸੈੱਲ ਨੇ ਖੁਦ ਹੀ ਨੈਸ਼ਨਲ ਕੰਪਨੀ ਲਾ ਟਰੀਬਯੂਨਲ (NCLT) ਨੂੰ ਦਿਲਾਵੀਆ ਹੋਣ ਦੀ ਐਪਲੀਕੇਸ਼ਨ ਦਿੱਤੀ ਹੈ।ਬੁੱਧਵਾਰ ਨੂੰ ਏਅਰਸੈੱਲ ਦੇ 9 ਲੱਖ ਉਪਭੋਗਤਾਵਾਂ ਨੇ ਨੈੱਟਵਰਕ ‘ਚ ਆ ਰਹੀ ਦਿੱਕਤ ਅਤੇ ਏਅਰਸੈੱਲ ਦੇ ਵਿੱਤੀ ਪਰੇਸ਼ਾਨੀ ਦੀ ਵਜ੍ਹਾ ਨਾਲ ਆਪਣੇ ਨੰਬਰ ਨੂੰ ਪੋਰਟ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ। ਏਅਰਸੈੱਲ ਦੇ 9 ਲੱਖ ਕਸਟਮਰਸ ਨੇ ਫਰੀਕਵੈਂਟ ਕਾਲ ਡਰਾਪ ਅਤੇ ਕੰਪਨੀ ਦੇ ਫਾਇਨੈਂਸ਼ਿਅਲ ਪਰੇਸ਼ਾਨੀ ਕਾਰਨ ਨੰਬਰ ਪੋਰਟ ਦੀ ਐਪਲੀਕੇਸ਼ਨ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਕੇ. ਸਕੰਰ ਨਾਰਾਇਣ ਦਾ ਕਹਿਣਾ ਹੈ ਕਿ ਅਸੀਂ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੂਰਸੰਚਾਰ ਟਾਵਰ ਕੰਪਨੀਆਂ ਚੋਂ ਇਕ ਨਾਲ ਏਅਰਸੈੱਲ ਦਾ ਲੀਗਲ ਈਸ਼ੂ ਚੱਲ ਰਿਹਾ ਹੈ।ਇਸ ਦੀ ਵਜ੍ਹਾ ਨਾਲ ਨੈੱਟਵਰਕ ‘ਚ ਪਰੇਸ਼ਾਨੀ ਆ ਰਹੀ ਹੈ। ਇਹ ਵਜ੍ਹਾ ਹੈ ਕਿ ਦੇਸ਼ਭਰ ‘ਚ ਭਰਮ ਦੀ ਸਥਿਤੀ ਬਣੀ ਅਤੇ ਸਾਡੇ ਕਸਟਮਰਸ ਨੇ ਪੋਰਟ ਦੀ ਐਪਲੀਕੇਸ਼ਨ ਭਰ ਦਿੱਤੀ। ਨਾਰਾਇਣ ਦਾ ਕਹਿਣਾ ਹੈ ਕਿ ਅਸੀ ਕਸਟਮਰਸ ਨੂੰ ਦੂਜੇ ਨੈੱਟਵਰਕ ‘ਚ ਜਾਉਣ ਦੀ ਅਨੁਮਤਿ ਦੇ ਦਿੱਤੀ ਹੈ। ਕਿਉਂਕਿ ਏਅਰਸੈੱਲ ਦਾ ਇੰਫਰਾਸਟਰੈਕਚਰ ਇੰਨੀ ਜ਼ਿਆਦਾ ਪੋਰਟ ਦੀ ਰਿਕਵੈਸਟ ਨੂੰ ਹੈਂਡਲ ਨਹੀਂ ਕਰ ਸਕਦਾ ਹੈ ਅਤੇ ਸਾਨੂੰ ਸਾਰੀਆਂ ਰਿਕਵੈਸਟ ਨੂੰ ਪੂਰੀਆਂ ਕਰਨ ‘ਚ ਥੋੜਾ ਸਮਾਂ ਲੱਗੇਗਾ।ਮੀਡੀਆ ਰਿਪੋਰਟਸ ਮੁਤਾਬਕ ਏਅਰਸੈੱਲ ਨੇ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ‘ਚ ਦਵਾਲੀਆ ਐਲਾਨ ਕੀਤੇ ਜਾਣ ਨੂੰ ਲੈ ਕੇ ਅਰਜ਼ੀ ਦਿੱਤੀ ਹੈ। ਜੇਕਰ ਉਸ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਜਾਵੇਗਾ ਤਾਂ ਕੰਪਨੀ ਨੂੰ ਆਪਣੀਆਂ ਦੇਣਦਾਰੀਆਂ ਅਤੇ ਜ਼ਿੰਮੇਵਾਰੀਆਂ ਦੇ ਨਿਪਟਾਉਣ ‘ਚ ਸਹੂਲਤ ਹੋਵੇਗੀ। ਕੰਪਨੀ ‘ਤੇ ਲਗਭਗ 15,500 ਕਰੋੜ ਦੀ ਜ਼ਿੰਮੇਵਾਰੀ ਹੈ।

Share

Leave a Reply

Your email address will not be published. Required fields are marked *