ਜੇ ਮੱਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਕਰ ਦਿਉ ‘ਮਾਸੂਮ ਆਸਿਫਾ ਘਰ ਉਜਾੜ ਬਣਾਤਾ ਇਹਨਾਂ ਕੁੱਤਿਆਂ ਨੇ, ਹੁਣ ਇਹ ਹਾਲ ਦੇਖਕੇ ਰੌਣਾ ਆਉਦਾ !…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲ ਦੀ ਅਸਿਫਾ ਨਾਲ ਹੋਏ ਗੈਂਗਰੇਪ ਤੇ ਕਤਲ ਨਾਲ ਦੇਸ਼ ਗੁੱਸੇ ‘ਚ ਹੈ। ਹੁਣ ਇਸ ਘਟਨਾ ਤੋਂ ਬਾਅਦ ਕਠੂਆ ਦੇ ਰਸਾਨਾ ਪਿੰਡ ‘ਚ ਰਹਿਣ ਵਾਲਾ ਅਸਿਫਾ ਦਾ ਪਰਿਵਾਰ ਕਿਤੇ ਚਲਾ ਗਿਆ ਹੈ। ਉਸਦੇ ਘਰ ‘ਚ ਤਾਲਾ ਲੱਗਿਆ ਹੋਇਆ ਹੈ। ਕਿਸੇ ਨੂੰ ਨਹੀਂ ਪਤਾ ਕਿ ਆਖਿਰ ਆਸਿਫਾ ਦਾ ਪਰਿਵਾਰ ਕਿੱਥੇ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਰਸਾਨਾ ਦਾ ਪਿੰਡ ‘ਚ ਜੰਗਲ ਵਿੱਚ ਇਕਲੌਤਾ ਪੱਕਾ ਘਰ ਹੈ। ਜਿੱਥੇ ਆਸਿਫਾ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ।

ਆਸਿਫਾ ਦੇ ਘਰ ਤੋਂ ਕੁੱਝ ਕਿਮੀ ਦੂਰ ‘ਤੇ ਆਸਿਫਾ ਦੇ ਚਾਚਾ ਮੁਹੰਮਦ ਜਾਨ ਰਹਿੰਦੇ ਹਨ। ਮੀਡੀਆ ਰਿਪੋਰਟ ਦੇ ਅਨੁਸਾਰ ਉਹਨਾ ਨੇ ਦੱਸਿਆ ਕਿ ਰਸਾਨਾ ਪਿੰਡ ‘ਚ ਹਿੰਦੂਆਂ ਦੀ ਅਬਾਦੀ ਜਿਆਦਾ ਹੈ। ਸਾਡੇ ਇੱਥੇ ਕੁਝ ਜ਼ਮੀਨ ਹੈ। ਜਿੱਥੇ ਪੰਜ ਸੋ ਸੱਤ ਕਬਰਾਂ ਹਨ। ਅਸੀਂ ਕਿਹਾ ਸੀ ਕਿ ਅਸੀਂ ਆਸੀਫਾ ਨੂੰ ਵੀ ਇੱਥੇ ਦਫਨਾਵਾਂਗੇ

ਪਰ ਪਿੰਡ ਵਾਲਿਆਂ ਨੇ ਮਨ੍ਹਾਂ ਕਰ ਦਿੱਤਾ ਸੀ। ਉਹਨਾ ਦਾ ਕਹਿਣਾ ਸੀ ਕਿ ਇਸ ਜ਼ਮੀਨ ‘ਤੇ ਆਸਿਫਾ ਨੂੰ ਦਫਨਾਉਣਾ ਸੀ। ਪਰ ਪਿੰਡ ਵਾਲਿਆਂ ਨੇ ਮਨ੍ਹਾਂ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਇਸ ਜ਼ਮੀਨ ‘ਤੇ ਆਸੀਫਾ ਨੂੰ ਨਹੀਂ ਦਫਨਾਉਣਾ। ਉਹਨਾਂ ਨੇ ਕਿਹਾ ਕਿ ਆਸੀਫਾ ਦੇ ਨਾਲ ਜੋ ਵੀ ਹੋਇਆ ਉਸ ਨਾਲ ਪਰਿਵਾਰ ਬਹੁਤ ਡਰਿਆ ਹੋਇਆ ਹੈ।

ਰਸਾਨਾ ਪਿੰਡ ‘ਚ ਹਿੰਦੂਆਂ ਦੀ ਸੰਖਿਆ ਜਿਆਦਾ ਹੈ। ਇੱਥੇ ਬਕਰਵਾਲ ਸਮੂਹ ਦੇ ਲੋਕ ਵੀ ਰਹਿੰਦੇ ਹਨ। ਜੋ ਮੂਲ ਰੂਪ ‘ਚ ਖਾਨਾਬਦੋਸ਼ ਹੈ ਤੇ ਭੇੜ-ਬੱਕਰੀਆਂ ਨੂੰ ਚਰਾਉਣ ਦਾ ਕੰਮ ਕਰਦੇ ਹਨ। ਉਹ ਪਿੰਡ ‘ਚ ਆਉਂਦੇ ਜਾਂਦੇ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਸਮੂਹ ਦੇ ਕੁਝ ਲੋਕਾਂ ਨੇ ਇਥੇ ਜ਼ਮੀਨ ਖਰੀਦ ਲਈ ਸੀ ਤੇ ਪੱਕੇ ਮਕਾਨ ਬਣਾ ਲਏ ਸਨ। ਆਸਿਫਾ ਦਾ ਵੀ ਪੱਕਾ ਮਕਾਨ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਦੂਸਰੇ ਸਮੂਹਾਂ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਉਹ ਲਗਾਤਾਰ ਬਕਰਵਾਲ ਸਮੂਹ ਦਾ ਵਿਰੋਧ ਕਰਦੇ ਰਹੇ ਹਨ।

ਬੀਤੇ ਦਿਨ ਜੰਮੂ ਦੇ ਕਠੂਆ ‘ਚ ਅੱਠ ਸਾਲ ਦੀ ਬੱਚੀ ਆਸਿਫਾ ਦੇ ਨਾਲ ਗੈਂਗਰੇਪ ਤੇ ਕਤਲ ਦੀ ਵਾਰਦਾਤ, ਦੋ ਸਮੂਹਾਂ ਦੇ ਵਿੱਚ ਦਰਾਰ ਪੈਦਾ ਕਰਨ ਦੀ ਸਾਜ਼ਿਸ਼ ਸੀ, ਇਸ ਗੱਲ ਨੂੰ ਲੈ ਸਵਾਲ ਖੜੇ ਹੋ ਗਏ ਹਨ। ਇਸ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਅੱਠ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਿੱਤੀ ਹੈ। ਇਸ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਸਨਾ ਪਿੰਡ ‘ਚ ਦੇਵੀਸਥਾਨ ਦੇ ਸੇਵਾਦਾਰ ਸਾਂਝੀ ਰਾਮ ਨੇ ਬਕਰਵਾਲ ਸਮੂਹ ਨੂੰ ਇਲਾਕੇ ‘ਤੋਂ ਹਟਾਉਣ ਦੇ ਲਈ ਮਾਸੂਮ ਆਸਿਫਾ ਨਾਲ ਗੈਂਗਰੇਪ ਦੀ ਸਾਜ਼ਿਸ਼ ਰਚੀ।

ਇਸ ਘਟਨਾ ਦੇ ਮਾਸਟਰਮਾਈਂਡ ਸਾਂਝੀ ਰਾਮ ਨੂੰ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਦੇ ਨਾਲ ਕੁੱਲ ਅੱਠ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ‘ਚ ਕੁਝ ਮੁਲਜ਼ਮ ਹਿੰਦੂ ਏਕਤਾ ਮੰਚ ਨਾਲ ਵੀ ਜੁੜੇ ਹਨ। ਉਥੇ ਹੀ ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਘੱਟ ਗਿਣਤੀ ਵਾਲੇ ਡੋਗਰਾ ਸਮੂਹ ਨੂੰ ਫਸਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਜੰਮੂ ਹਾਈਕੋਰਟ ਵਾਰ ਐਸੋਸ਼ੀਏਸ਼ਨ ਨੇ ਬੁੱਧਵਾਰ ਨੂੰ ਜੰਮੂ ਬੰਦ ਰੱਖਿਆ। ਇਹ ਲੋਕ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ।

ਇਹੀ ਨਹੀਂ, ਰਾਜ ਸਰਕਾਰ ‘ਚ ਭਾਜਪਾਈ ਮੰਤਰੀ ਲਾਲ ਸਿੰਘ ਤੇ ਚੰਦਰ ਪ੍ਰਕਾਸ਼ ਗੰਗਾ ਵੀ ਸੀਬੀਆਈ ਜਾਂਚ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ ਭਾਜਪਾ ਪਾਰਟੀ ਇਸ ਮਾਮਲੇ ਤੋਂ ਦੂਰੀ ਦਿਖਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨੋਮਾਦ ਬਕਰਵਾਲ ਤੇ ਡੋਗਰਾ ਸਮੂਹ ਦੇ ਵਿੱਚ ਇਸ ਇਲਾਕੇ ‘ਚ ਹਕੂਮਤ ਨੂੰ ਲੈ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਹੈ, ਪਿਛਲੇ ਕਈ ਸਾਲਾਂ ਤੋਂ ਦੋਹਾਂ ਸਮੂਹਾਂ ‘ਚ ਤਣਾਅ ਹੈ।

Aasifa Justice ਦੱਸ ਦਈਏ ਕਿ ਅੱਠ ਸਾਲ ਦੀ ਆਸਿਫਾ ਨੋਮਦ ਬਕਰਵਾਲ ਸਮੂਹ ਤੋਂ ਆਉਂਦੀ ਹੈ। ਉਹ ਘੋੜੇ ਚਰਾਉਣ ਜੰਗਲ ਗਈ ਸੀ ਜਦ ਉਸ ਥਾਂ ਤੋਂ ਲਾਪਤਾ ਹੋ ਗਈ ਫਿਰ ਜਨਵਰੀ ਨੂੰ ਉਸਦੀ ਲਾਸ਼ ਮਿਲੀ ਸੀ। ਚਾਰਜਸ਼ੀਟ ‘ਚ ਇਹ ਖੁਲਾਸਾ ਹੋਇਆ ਹੈ ਕਿ ਬੱਚੀ ਨੂੰ ਭੁੱਖਾ ਪਿਆਸਾ ਮੰਦਿਰ ‘ਚ ਬੰਦ ਰੱਖਿਆ ਗਿਆ ਸੀ। ਬੱਚੀ ਨੂੰ ਖਾਲੀ ਢਿੱਠ ਨਸ਼ੀਲੀ ਚੀਜ਼ ਤੇ ਬਲਾਤਕਾਰ ਕਰਵਾਉਣ ਦਾ ਕੰਮ ਇਸ ਵਾਰਦਾਤ ਦੇ ਮਾਸਟਰਮਾਈਡਂ ਸਾਂਝੀ ਰਾਮ ਰੇਖਦਾ ਸੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *