ਟਰੂਡੋ ਦੀ ਭਾਰਤ ਫੇਰੀ ਖਿਲਾਫ ਕਿਸ ਨੇ ਘੜੀ ਸਾਜ਼ਿਸ਼ ?

News

Share

ਟਰੂਡੋ ਦੀ ਭਾਰਤ ਫੇਰੀ ਖਿਲਾਫ ਕਿਸ ਨੇ ਘੜੀ ਸਾਜ਼ਿਸ਼ ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੂਰੇ ਵਿਸ਼ਵ ਵਿੱਚ ਚਰਚਾ ਦੀ ਵਿਸ਼ਾ ਰਹੀ ਹੈ। ਕੈਨੇਡੀਅਨ ਮੀਡੀਆ ਨੇ ਟਰੂਡੋ ਦੀ ਫੇਰੀ ਦੌਰਾਨ ਵਿਵਾਦਾਂ ਲਈ ਭਾਰਤੀ ਸਫ਼ਾਰਤੀ ਅਫ਼ਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਦੀ ਫੇਰੀ ਦਾ ਪ੍ਰਭਾਵ ਘਟਾਉਣ ਲਈ ਭਾਰਤ ਦੇ ਸਫ਼ਾਰਤੀ ਅਫ਼ਸਰਾਂ ਨੇ ਹੀ ਸਾਜਿਸ਼ ਘੜੀ ਸੀ।

ਕੈਨੇਡੀਅਨ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦੋ ਪੰਜਾਬੀ ਵਿਅਕਤੀਆਂ ਦੇ ਨਾਂ ਪ੍ਰਧਾਨ ਮੰਤਰੀ ਦੇ ਵਫ਼ਦ ਨਾਲ ਜੋੜਨੇ ਤੇ ਉਨ੍ਹਾਂ ਨੂੰ ਭਾਰਤ ਵਿਰੋਧੀ ਵਜੋਂ ਉਭਾਰਨਾ ਕਿਸੇ ਖ਼ਾਸ ਸਾਜ਼ਿਸ਼ ਦਾ ਹਿੱਸਾ ਹੈ।

ਮੀਡੀਆ ਨੇ ਇਸ ਗੱਲ ਨੂੰ ਵੀ ਸ਼ੱਕੀ ਮੰਨਿਆ ਕਿ ਪਹਿਲਾਂ ਜਸਪਾਲ ਅਟਵਾਲ ਵੱਲੋਂ ਟਰੂਡੋ ਦੀ ਪਤਨੀ ਨਾਲ ਫੋਟੋ ਖਿਚਵਾਉਣੀਆਂ ਤੇ ਫਿਰ ਉਹੀ ਫੋਟੋਆਂ ਭਾਰਤੀ ਮੀਡੀਆ ਨੂੰ ਜਾਰੀ ਕਰਕੇ ਗਿਣੀ ਮਿਥੀ ਸਾਜ਼ਿਸ਼ ਹੋ ਸਕਦੀ ਹੈ।

ਮੀਡੀਆ ਨੇ ਸ਼ੱਕ ਜ਼ਾਹਰ ਕੀਤਾ ਕਿ ਅਪਰਾਧਿਕ ਪਿਛੋਕੜ ਵਾਲੇ ਜਸਪਾਲ ਅਟਵਾਲ ਦਾ ਨਾਂ ਕਾਲੀ ਸੂਚੀ ’ਚੋਂ ਕੱਢਣਾ ਤੇ ਐਨ ਇਸ ਮੌਕੇ ਉਸ ਦੀ ਭਾਰਤ ਫੇਰੀ ਤੇ ਉਸ ਦਾ ਨਾਂ ਕੈਨੇਡੀਅਨ ਵਫ਼ਦ ਦੀਆਂ ਦਾਅਵਤਾਂ ’ਚ ਸ਼ਾਮਲ ਕਰਾਉਣਾ ਆਪਣੇ-ਆਪ ’ਚ ਸ਼ੱਕੀ ਹੈ।

Share

Leave a Reply

Your email address will not be published. Required fields are marked *