ਟਰੂਡੋ ਨੇ ਤਾਂ ਕੈਪਟਨ ਵਾਲੀ ਲਿਸਟ ਚੁੱਕ ਕੇ ਕੂੜੇ ਚ ਮਾਰਨੀ ਆ !!

Share

ਟਰੂਡੋ ਨੇ ਤਾਂ ਕੈਪਟਨ ਵਾਲੀ ਲਿਸਟ ਚੁੱਕ ਕੇ ਕੂੜੇ ਚ ਮਾਰਨੀ ਆ !!

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੋ ਸੂਚੀਆਂ ਸੌਂਪੀਆਂ ਸਨ। ਇਕ ਸੂਚੀ ਵਿੱਚ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਅਤੇ ਦੂਜੀ ਸੂਚੀ ਖਾਲਿਸਤਾਨ ਸਮਰਥਕ ਸਿੰਘਾਂ ਨਾਲ ਸਬੰਧਤ ਸੀ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਹੈ ਕਿ ਟਰੂਡੋ ਤਾਂ ਕੈਪਟਨ ਦੀਆਂ ਇਹ ਸੂਚੀਆਂ ਕੂੜੇਦਾਨ ਚ ਸੁੱਟ ਦੇਵੇਗਾ।

ਵਰਨਣਯੋਗ ਹੈ ਕਿ ਦੋਵੇਂ ਆਗੂਆਂ ਵਿਚਾਲੇ 40 ਮਿੰਟ ਦੀ ਬੈਠਕ ਦੌਰਾਨ ਮੁੱਖ ਮੰਤਰੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ ਨਾਲ ਜੁੜੇ ਕੈਨੇਡਾ ਵਿਚਲੇ 11 ਵਿਅਕਤੀਆਂ ਦੀ ਸੂਚੀ ਟਰੂਡੋ ਨੂੰ ਸੌਂਪੀ ਜਿਸ ਵਿੱਚ ਇਕ ਔਰਤ ਦਾ ਨਾਂ ਵੀ ਸ਼ਾਮਲ ਹੈ। ਪੰਜਾਬ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੋਵੇਂ
ਸੂਚੀਆਂ ’ਚ ਸ਼ਾਮਲ ਨਾਮ ਇਹ ਕਹਿ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਨਾਂ ਬਹੁਤ ਹੀ ਖੁਫੀਆ ਰੱਖੇ ਗਏ ਹਨ ਅਤੇ ਕੇਵਲ ਦੋਵੇਂ ਦੇਸ਼ਾਂ ਦੇ ਡਿਪਲੋਮੈਟਿਕ

ਚੈਨਲਾਂ ਤਕ ਹੀ ਸੀਮਤ ਹਨ। ਉਂਜ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਅਕਤੂਬਰ ਵਿੱਚ ਕੇਂਦਰ ਸਰਕਾਰ ਨੂੰ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜੇ 10 ਪਰਵਾਸੀ ਭਾਰਤੀਆਂ ਦੀ ਸੂਚੀ ਸੌਂਪੀ ਸੀ ਅਤੇ ਉਨ੍ਹਾਂ ਨੂੰ ਭਾਰਤ ਲਿਆਉਣ ’ਤੇ ਜ਼ੋਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਦਿੱਤੇ ਪੱਤਰ ਵਿੱਚ ਸਰਬਜੀਤ ਸਿੰਘ ਸੰਧਰ ਉਰਫ਼ ਨਿੱਕ, ਰਣਜੀਤ ਸਿੰਘ ਔਜਲਾ, ਨਿਰੰਕਾਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ, ਅਮਰਜੀਤ ਸਿੰਘ ਕੂਨਰ, ਲਾਮਰ ਸਿੰਘ ਦਲੇਹ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਦਿਓ, ਰਣਜੀਤ ਕੌਰ ਕਾਹਲੋਂ ਆਦਿ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਉਹੀ ਨਾਮ ਹਨ ਜਿਹੜੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ।

ਟਰੂਡੋ ਨੇ ਤਾਂ ਕੈਪਟਨ ਵਾਲੀ ਲਿਸਟ ਚੁੱਕ ਕੇ ਕੂੜੇ ਚ ਮਾਰਨੀ ਆ !!

Share

Leave a Reply

Your email address will not be published. Required fields are marked *