ਦਿਲਜੀਤ ਦੀ ਬਾਲੀਵੁੱਡ ‘ਚ ਵਧੀ ਮੰਗ, ਕਈ ਫ਼ਿਲਮਾਂ ਤਿਆਰ

Videos

Share

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ ਬਣ ਗਏ ਹਨ। ਦਿਲਜੀਤ ਵਧੀਆ ਫ਼ਿਲਮਾਂ ਕਰ ਕੇ ਬਾਲੀਵੁੱਡ ਵਿੱਚ ਸਥਾਪਤ ਹੋਣਾ ਚਾਹੁੰਦੇ ਹਨ।

ਉੜਤਾ ਪੰਜਾਬ ਨਾਲ ਦੋਸਾਂਝ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਹੁਣ ਉਹ ਹੋਰ ਵਧੀਆ ਪ੍ਰਾਜੈਕਟਾਂ ਨਾਲ ਜੁੜਣਾ ਚਾਹੁੰਦੇ ਹਨ।
ਦਿਲਜੀਤ ਦੀ ਅਗਲੀ ਫ਼ਿਲਮ ਸੂਰਮਾ ਹੈ ਜੋ ਕਿ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ|

ਇਸ ਤੋਂ ਬਾਅਦ ਉਨਾਂ ਦੀ ਫ਼ਿਲਮ ‘ਵੈਲਕਮ ਟੂ ਨਿਊਯਾਰਕ’ ਆਵੇਗੀ। ਇਸ ਵਿੱਚ ਉਨਾਂ ਨਾਲ ਸੋਨਾਕਸ਼ੀ ਸਿਨਹਾ ਹਨ।

ਇਸ ਦਾ ਨਵਾਂ ਪੋਸਟਰ ਕੱਲ੍ਹ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ।

ਦਿਲਜੀਤ ਨੇ ਕਿਹਾ- ਬਾਲੀਵੁੱਡ ਵਿੱਚ ਮੈਂ ਬਹੁਤ ਜ਼ਿਆਦਾ ਪੈਸਾ ਨਹੀਂ ਕਮਾ ਰਿਹਾ। ਹਿੰਦੀ ਫ਼ਿਲਮਾਂ ਮੁਕਾਬਲੇ ਪੰਜਾਬੀ ਫ਼ਿਲਮਾਂ ਅਤੇ ਸ਼ੋਅ ਕਰ ਕੇ ਮੈਂ ਜ਼ਿਆਦਾ ਪੈਸਾ ਕਮਾ ਸਕਦਾ ਹਾਂ। ਮੈਂ ਫਿਲਮਾਂ ਰਾਹੀਂ ਐਕਸਪੈਰੀਮੈਂਟ ਕਰਨਾ ਚਾਹੁੰਦਾ ਹਾਂ।

ਦਿਲਜੀਤ ਨੇ ਕਿਹਾ- ਬਾਲੀਵੁੱਡ ਵਿੱਚ ਮੈਂ ਬਹੁਤ ਜ਼ਿਆਦਾ ਪੈਸਾ ਨਹੀਂ ਕਮਾ ਰਿਹਾ। ਹਿੰਦੀ ਫ਼ਿਲਮਾਂ ਮੁਕਾਬਲੇ ਪੰਜਾਬੀ ਫ਼ਿਲਮਾਂ ਅਤੇ ਸ਼ੋਅ ਕਰ ਕੇ ਮੈਂ ਜ਼ਿਆਦਾ ਪੈਸਾ ਕਮਾ ਸਕਦਾ ਹਾਂ। ਮੈਂ ਫਿਲਮਾਂ ਰਾਹੀਂ ਐਕਸਪੈਰੀਮੈਂਟ ਕਰਨਾ ਚਾਹੁੰਦਾ ਹਾਂ।

ਮੈਂ ਬਹੁਤ ਸਾਰੇ ਆਫਰ ਮਿਲ ਰਹੇ ਹਨ ਪਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜਿਹੜਾ ਕੀ ਅਲੱਗ ਹੋਵੇ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੈਂ ਬਹੁਤ ਸਾਰੀਆਂ ਫ਼ਿਲਮਾਂ ਨੂੰ ਨਾਂਹ ਕੀਤੀ। ਉਹ ਫ਼ਿਲਮਾਂ ਤਾਂ ਚੰਗੀਆਂ ਸਨ ਪਰ ਮੈਨੂੰ ਮੇਰਾ ਰੋਲ ਪਸੰਦ ਨਹੀਂ ਆਇਆ ਸੀ।

Share

Leave a Reply

Your email address will not be published. Required fields are marked *