ਦੁਬਈ ਦੀ ਰਾਜਕੁਮਾਰੀ ਆਖਿਰ ਕਿਉਂ ਹੋਈ ਵਿਦੇਸ਼ ਭੱਜਣ ਨੂੰ ਮਜ਼ਬੂਰ ..

News

Share

ਦੁਬਈ ਦੀ ਰਾਜਕੁਮਾਰੀ ਆਖਿਰ ਕਿਉਂ ਹੋਈ ਵਿਦੇਸ਼ ਭੱਜਣ ਨੂੰ ਮਜ਼ਬੂਰ ..

ਦੁਬਈ ਦੇ ਬਾਦਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਲਤੌਮ ਦੀ ਧੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਆਮ ਜ਼ਿੰਦਗੀ ਜਿਉਣ ਲਈ ਦੇਸ਼ ਛੱਡ ਕੇ ਫਰਾਰ ਹੋਈ ਹੈ, ਕਿਉਂਕਿ ਪਿਛਲੇ 3 ਸਾਲਾਂ ਤੋਂ ਉਸ ਨੂੰ ਹਸਪਤਾਲ ‘ਚ ਬੰਨ੍ਹ ਕੇ ਰੱਖਿਆ ਜਾ ਰਿਹਾ ਸੀ।

ਬ੍ਰਿਟੇਨ ਦੇ ਮੀਡੀਆ ਨੂੰ ਭੇਜੇ ਇਕ ਸੰਦੇਸ਼ ‘ਚ 33 ਸਾਲਾਂ ਰਾਜਕੁਮਾਰੀ ਸ਼ੇਖ ਲਾਤਿਫਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ 16 ਸਾਲ ਦੀ ਉਮਰ ‘ਚ ਇਕ ਵਾਰ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਦੋਂ ਤੋਂ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ

ਅਤੇ ਉਸ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਇਜਾਜ਼ਤ ਨਹੀਂ ਸੀ। ਸਾਲ 2000 ਤੋਂ ਬਾਅਦ ਉਸ ਦੇ ਦੇਸ਼ ਤੋਂ ਬਾਹਰ ਜਾਣ ਦੀ ਪਾਬੰਦੀ ਸੀ ਅਤੇ ਉਹ ਗੱਡੀ ਨਹੀਂ ਚਲਾ ਸਕਦੀ ਅਤੇ 24 ਘੰਟੇ ਉਸ ‘ਤੇ ਨਜ਼ਰ ਰੱਖੀ ਜਾਂਦੀ ਸੀ।

ਉਸ ਦੇ ਸਖਤ ਵਿਵਹਾਰ ਨੂੰ ਕੰਟਰੋਲ ਕਰਨ ਲਈ ਕੈਦ ਕਰ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਕੁਝ ਜਾਨਵਰਾਂ ਨੂੰ ਛੱਡ ਕੇ ਕੋਈ ਉਸ ਦਾ ਦੋਸਤ ਵੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਲਾਤਿਫਾ ਦੇ ਕਹਿਣ ਮੁਤਾਬਕ ਸ਼ੇਖ ਮੁਹੰਮਦ ਦੀਆਂ 6 ਪਤਨੀਆਂ ਅਤੇ 30 ਬੱਚੇ ਹਨ।

ਉਹ ਬਾਦਸ਼ਾਹ ਦੀ ਬਹੁਤ ਘੱਟ ਚਰਚਿਤ ਪਤਨੀ ਦੀਆਂ ਤਿੰਨ ਬੇਟੀਆਂ ‘ਚੋਂ ਇਕ ਹੈ। ਉਸ ਦਾ ਦੁਬਈ ‘ਚ ਕੋਈ ਸਮਾਜਿਕ ਜੀਵਨ ਵੀ ਨਹੀਂ ਹੈ। ਫਰਾਰ ਰਾਜਕੁਮਾਰੀ ਦੇ ਮੁਤਾਬਕ ਪਹਿਲਾਂ ਵੀ ਦੁਬਈ ਦੀਆਂ 2 ਰਾਜਕੁਮਾਰੀਆਂ ਦੇਸ਼ ਛੱਡ ਕੇ ਭੱਜ ਚੁੱਕੀਆਂ ਹਨ। ਉਨ੍ਹਾਂ ‘ਚੋਂ ਇਕ ਬਾਅਦ ‘ਚ ਫੜੀ ਗਈ ਸੀ। ਲਾਤਿਫਾ ਫ੍ਰਾਂਸੀਸੀ ਜਾਸੂਸ ਦੀ ਮਦਦ ਨਾਲ ਫਰਾਰ ਹੋਈ ਹੈ

ਅਤੇ ਉਸ ਨੇ ਅਮਰੀਕਾ ਤੋਂ ਪਨਾਹ ਦੀ ਮੰਗ ਕੀਤੀ ਹੈ। ਇਸ ਦੇ ਲਈ ਉਸ ਨੇ ਅਮਰੀਕਾ ‘ਚ ਇੱਕ ਵਕੀਲ ਨਾਲ ਸੰਪਰਕ ਕੀਤਾ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਹ ਦੱਖਣੀ ਭਾਰਤ ਦੇ ਸਮੁੰਦਰੀ ਤੱਟ ਨੇੜੇ ਹੈ ਅਤੇ ਉਸ ਨੂੰ ਹਾਲੇ ਵੀ ਖਤਰਾ ਹੈ।

Share

Leave a Reply

Your email address will not be published. Required fields are marked *