ਦੇਖੋ ਕਿਓਂ ਦਿਲਜੀਤ ਦੋਸਾਂਝ ਨੂੰ ਇਹ ਸਵਾਲ ਪੁੱਛਣ ਤੇ ਗੁੱਸਾ ਆ ਗਿਆ .. ਸਭ ਨਾਲ ਸ਼ੇਅਰ ਕਰੋ ..

Share

ਦੇਖੋ ਕਿਓਂ ਦਿਲਜੀਤ ਦੋਸਾਂਝ ਨੂੰ ਇਹ ਸਵਾਲ ਪੁੱਛਣ ਤੇ ਗੁੱਸਾ ਆ ਗਿਆ .. ਸਭ ਨਾਲ ਸ਼ੇਅਰ ਕਰੋ ..

ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕੱਲ੍ਹ ਪੰਜਾਬੀ ਭਵਨ ਲੁਧਿਆਣਾ
ਇਸ ਤਰ੍ਹਾਂ ਦੇ ਗੀਤਾਂ ਦੇ ਗਾਇਕਾਂ ਪੰਜਾਬੀ ਭਾਸ਼ਾ, ਪੰਜਾਬੀ ਲੋਕਾਂ ਅਤੇ ਪੰਜਾਬੀ ਸਾਹਿਤ ਤੋਂ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਗਾਇਕਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

‘ਬੋਤਲੇ ਸ਼ਰਾਬ ਦੀਏ’, ‘ਚਾਰ ਬੋਤਲਾਂ ਵੋਦਕਾ, ਕਾਮ ਮੇਰਾ ਰੋਜ਼ ਕਾ’, ‘ਘਰ ਦੀ ਸ਼ਰਾਬ ਹੋਵੇ’, ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਚੰਡੀਗੜ੍ਹ ਵਿੱਚ ਕੁੜੀ ਮਿਲੀ ਚੌਕਲੇਟ ਵਰਗੀ’ ਅਤੇ ‘ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ’ ਜਿਹੇ ਗੀਤਾਂ ਦੇ

ਖਿਲਾਫ ਹਾਈ ਕੋਰਟ ਵਿੱਚ ਕੇਸ ਕਰਨ ਵਾਲੇ ਮੂਲ ਰੂਪ ਵਿੱਚ ਕਰਨਾਟਕ ਵਾਸੀ ਤੇ ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ ਦੇ ਸ਼ੌਸ਼ਾਲਿਓਜੀ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕੱਲ੍ਹ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਰਾਬੀ, ਹਥਿਆਰੀ ਤੇ ਲੱਚਰ ਗੀਤਾਂ ਖਿਲਾਫ ਪ੍ਰਚਾਰ ਕਰਦੇ ਹੋਏ ਕਿਹਾ

ਕਿ ਜੇ ਇਸ ਤਰ੍ਹਾਂ ਦੇ ਗੀਤਾਂ ਦੇ ਗਾਇਕਾਂ ਪੰਜਾਬੀ ਭਾਸ਼ਾ, ਪੰਜਾਬੀ ਲੋਕਾਂ ਅਤੇ ਪੰਜਾਬੀ ਸਾਹਿਤ ਤੋਂ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਗਾਇਕਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਪ੍ਰੋ: ਧਰੇਨਵਰ ਨੇ ਅਜਿਹੇ ਗੀਤਾਂ ਨਾਲ ਜੁੜੀਆਂ ਪੰਜਾਬੀ ਮਿਊਜ਼ਿਕ ਰਿਕਾਰਡਿੰਗ ਕੰਪਨੀਆਂ, ਮਿਊਜ਼ਕ ਚੈਨਲ, ਡੀਜੇ ਕੰਪਨੀਆਂ ਅਤੇ ਵਿਆਹਾਂ ਵਾਲੇ ਹਾਲਾਂ ਨੂੰ ਵੀ ਕਾਨੂੰਨੀ ਨੋਟਿਸ ਦੇਣ ਦੀ ਗੱਲ ਆਖੀ ਹੈ।


ਡਿਤਰਾਓ ਧਰੇਨਵਰ ਨੇ ਕਿਹਾ ਕਿ ਲੁਧਿਆਣਾ ਦੇ ਇਕ ਨਾਮੀ ਗਾਇਕ ਤੇ ਅਦਾਕਾਰ ਨੂੰ ਉਸ ਦੇ ਘਰ ਜਾ ਕੇ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਦੇ ਗੀਤਾਂ ਵਿੱਚ ਵੀ ਉਪਰੋਕਤ ਬੁਰਾਈਆਂ ਹਨ,

ਪਰ ਪੰਜਾਬੀ ਸੰਗੀਤ ਵਿੱਚ ਸ਼ਰਾਬ, ਹਥਿਆਰ ਤੇ ਲੱਚਰ ਗੀਤਾਂ ਦੀ ਭਰਮਾਰ ਜ਼ਿਆਦਾ ਹੈ। ਉਨ੍ਹਾਂ ਗੰਦੇ ਗੀਤ ਗਾਉਣ ਵਾਲਿਆਂ ਨੂੰ ਕ੍ਰਿਮੀਨਲ ਦੱਸਦੇ ਹੋਏ ਕਿਹਾ ਕਿ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਉਨ੍ਹਾਂ ਦੀ ਅਰਜ਼ੀ ਜੱਜ ਸਾਹਿਬਾਨ ਅਜੇ ਕੁਮਾਰ ਮਿੱਤਲ ਅਤੇ ਅਮਿਤ ਰਾਵਲ ਵੱਲੋਂ ਸਵੀਕਾਰ ਕੀਤੀ ਹੋਈ ਹੈ ਤੇ 18 ਦਸੰਬਰ ਤਰੀਕ ਹੈ। ਉਨ੍ਹਾਂ ਕਿਹਾ ਕਿ ਸੰਨ 1952 ਵਿੱਚ ਬਣੇ ਸੈਂਸਰ ਬੋਰਡ ਦੀਆਂ ਨੀਤੀਆਂ ਵਿੱਚ ਸੋਧ ਦੀ ਲੋੜ ਹੈ


, ਕਿਉਂਕਿ ਸ਼ਰਾਬੀ, ਹਥਿਆਰੀ ਤੇ ਲੱਚਰ ਗੀਤਾਂ ਦਾ ਦੌਰ ਉਸ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਧਰੇਨਵਰ ਨੇ ਕਿਹਾ ਕਿ ਸੰਨ 2005 ਵਿੱਚ ਉਹ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਉਂਦੇ ਸਨ,

ਪਰ ਜਦੋਂ ਉਨ੍ਹਾਂ ਵੇਖਿਆ ਕਿ ਅੱਸੀ ਫੀਸਦੀ ਤੋਂ ਵਧੇਰੇ ਵਿਦਿਆਰਥੀ ਪੰਜਾਬੀ ਹਨ ਤਾਂ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪੰਜਾਬੀ ਸਿੱਖੀ ਤੇ ਪੰਜਾਬੀ ਭਾਸ਼ਾ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਅਮੀਰਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਗੁਰਬਾਣੀ ਦਾ ਅਨੁਵਾਦ ਕੀਤਾ ਹੈ।

Share

Leave a Reply

Your email address will not be published. Required fields are marked *