ਦੇਖੋ ਕਿਵੇ ਫ਼ੈਕ੍ਟਰੀ ਵਿਚ ਕੰਮ ਕਰਨ ਵਾਲਾ ਬਣ ਗਿਆ ਵੱਡਾ ਪੁਲਿਸ ਵਾਲਾ!!!!!!

Share

ਨਿੱਕੇ ਹੁੰਦਿਆਂ ਪਿਤਾ ਜੀ ਨੇ ਚੈਕ ਜਮਾ ਕਰਾਉਣ ਬੈਂਕ ਭੇਜਿਆ ! ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ ! ਘਰੋਂ ਬੜੀਆਂ ਝਿੜਕਾਂ ਪਈਆਂ ! ਚੋਰ ਤੇ ਗੁੱਸਾ ਆਈ ਜਾਵੇ ! ਅਗਲੇ ਦਿਨ ਸਕੀਮ ਲੜਾਈ …ਬਗੈਰ ਤਾਲੇ ਤੋਂ ਦੂਜਾ ਸਾਈਕਲ ਓਸੇ ਜਗਾ ਖੜਾ ਕਰ ਆਪ ਸਾਮਣੇ ਦੁਕਾਨ ਤੇ ਬਹਿ ਗਏ!

ਦੋ ਕੂ ਘੰਟੇ ਬਾਅਦ, ਹੋਲੀ ਜਿਹੀ ਉਮਰ ਦਾ ਮੁੰਡਾ ਆਇਆ .. ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਸਾਰੇ ਭੱਜ ਕੇ ਦੁਆਲੇ ਹੋ ਗਏ ਤੇ ਕੁੱਟਦੇ -ਕੁਟਾਉਂਦੇ ਰੇਲਵੇ ਦੀ ਪੁਲਸ ਚੋਂਕੀ ਲੈ ਆਏ !ਆਖਣ ਲੱਗਾ ਕੇ ਕੱਲ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਫੜਿਆ ਗਿਆ ਹਾਂ..ਪਿਓ ਮਰ ਗਿਆ ਤੇ ਮਾਂ ਦਮੇਂ ਦੀ ਮਾਰੀ ..ਉਤੋਂ ਕਿੰਨੇ ਸਾਰੇ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਤੇ 3 ਮਹੀਨੇ ਦਾ ਕਿਰਾਇਆ !

ਕੋਈ ਇਤਬਾਰ ਨਾ ਕਰੇ ਉਸਦੀ ਇਸ ਫਿਲਮੀਂ ਕਹਾਣੀ ਤੇ .. ਸਭ ਕਹੀ ਜਾਣ ਪਰਚਾ ਕਰਾ ਕੇ ਅੰਦਰ ਕਰਾਓ !ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ .. ਸੱਚ ਵੀ ਹੋ ਸਕਦਾ .. ਇੱਕ ਮੌਕਾ ਤੇ ਮਿਲਣਾ ਚਾਹੀਦਾ ਹੈ ! ਉਸਨੂੰ ਆਖਣ ਲੱਗੇ ਭਾਈ ਕੱਲ ਵਾਲਾ ਚੋਰੀ ਕੀਤਾ ਮੋੜ ਜਾ ,ਪੁਲਸ ਤੋਂ ਬਚਾਉਣਾ ਮੇਰਾ ਕੰਮ !ਅਗਲੇ ਦਿਨ ਬਿਮਾਰ ਮਾਂ ਨਾਲ ਆਇਆ ਤੇ ਸਾਈਕਲ ਮੋੜ ਗਿਆ ! ਮਾਂ ਦੀ ਹਾਲਤ ਤੋਂ ਘਰ ਦਾ ਅੰਦਾਜਾ ਲੱਗ ਗਿਆ ! ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਲਾਗੇ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ !ਕਾਫੀ ਅਰਸੇ ਬਾਅਦ 2015 ਵਿਚ ਪਿਤਾ ਜੀ ਸੁਰਗਵਾਸ ਹੋ ਗਏ ! ਪੰਜਾਬ ਪਹੁੰਚਿਆ…. ਪਿਤਾ ਜੀ ਦਾ ਸੰਸਕਾਰ ਹੋ ਗਿਆ ਭੋਗ ਪੈ ਗਿਆ ਤੇ ਫੁਲ ਵੀ ਤਾਰੇ ਗਏ

ਇੱਕ ਦਿਨ ਬੈਠੇ ਸੀ ਕੇ ਬਾਹਰ ਬੈੱਲ ਵੱਜੀ .. ਪੁਲਸ ਵਾਲੇ ਖਲੋਤੇ ਸੀ ! ਅੰਦਾਜਾ ਲਾ ਲਿਆ ਕੇ ਕਿਰਾਏ ਦੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ !ਬੂਹਾ ਖੋਲਿਆ ਤਾਂ ਪੱਗ ਬਨੀਂ ਹੌਲਦਾਰ ਅੰਦਰ ਲੰਘ ਆਇਆ ! ਇਸਤੋਂ ਪਹਿਲਾਂ ਕੇ ਕਿਸੇ ਗੱਲ ਦੀ ਸਮਝ ਆਉਂਦੀ ਆਖਣ ਲੱਗਾ ਮੈਂ ਓਹੀ ਹਾਂ ਸਾਈਕਲ ਵਾਲਾ ਜਿਹਨੂੰ ਸਰਦਾਰ ਜੀ ਨੇ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ !

ਅਗਲੀ ਕਹਾਣੀ ਦੱਸਣ ਲੱਗਾ ..ਕਹਿੰਦਾ ਮਾਂ ਪੂਰੀ ਹੋ ਗਈ ਤੇ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ ! ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ! ਹੁਣ ਥੋੜੇ ਦਿਨ ਹੋਏ ਹੋਸ਼ਿਆਰਪੁਰੋਂ ਬਦਲ ਕੇ ਅੰਮ੍ਰਿਤਸਰ ਆਇਆਂ ਹਾਂ !ਅੱਜ ਟੇਸ਼ਨ ਤੋਂ ਕਿਸੇ ਦੱਸਿਆ ਕੇ ਸਰਦਾਰ ਜੀ ਪੂਰੇ ਹੋ ਗਏ ਤੇ ਬਸ ਓਸੇ ਵੇਲੇ ਨੱਸਿਆ ਆਇਆ ਹਾਂ ਤੇ ਫੇਰ ਥੋੜੇ ਚਿਰ ਲਈ ਚੁੱਪ ਹੋ ਗਿਆ !

ਥੋੜੇ ਚਿਰ ਮਗਰੋਂ ਆਖਣ ਲੱਗਾ ਕੇ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ .. ਅੱਜ ਵੀ ਥਾਣੇ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਇਹ ਸੋਚ ਕੇ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ ਕੇ ਹੋ ਸਕਦਾ ਅਗਲਾ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ ਇਹ ਸੋਸ਼ਲ ਮੀਡਿਆ ਤੋਂ ਲਈ ਗਈ ਇੱਕ ਕਹਾਣੀ ਹੈ ਜੋ ਕਿ ਦਸਦੀ ਹੈ ਕਿ ਪੁਲਿਸ ਵਿਚ ਅੱਜ ਵੀ ਮੇਹਨਤ ਕਰ ਮੌਜੂਦ ਹਨ

Share

Leave a Reply

Your email address will not be published. Required fields are marked *