ਧੀ ਪੈਦਾ ਹੋਣ ‘ਤੇ ਅੱਗ-ਬਬੂਲਾ ਹੋਇਆ ਨੌਜਵਾਨ, ਹਸਪਤਾਲ ‘ਚ ਦੇਖੋ ਕੀ ਕਰਤੂਤ ਕੀਤੀ ..

Share

ਧੀ ਪੈਦਾ ਹੋਣ ‘ਤੇ ਅੱਗ-ਬਬੂਲਾ ਹੋਇਆ ਨੌਜਵਾਨ, ਹਸਪਤਾਲ ‘ਚ ਦੇਖੋ ਕੀ ਕਰਤੂਤ ਕੀਤੀ ..

ਬੀਤੀ ਰਾਤ ਸਿਵਲ ਹਸਪਤਾਲ ਮਮਦੋਟ ਵਿਖੇ ਨਜ਼ਦੀਕੀ ਪਿੰਡ ਜਾਮਾਂ ਰਖੱਈਆਂ ਹਿਠਾੜ ਦੇ ਇਕ ਵਿਅਕਤੀ ਵੱਲੋਂ ਆਪਣੇ ਘਰ ‘ਚ ਲੜਕੀ ਪੈਦਾ ਹੋਣ ‘ਤੇ ਹਸਪਤਾਲ ਦੇ ਸਟਾਫ ਅਤੇ ਡਾਕਟਰ ਨਾਲ ਬਦਸਲੂਕੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਹਸਪਤਾਲ ਦੀ ਡਾਕਟਰ ਰੇਖਾ ਭੱਟੀ ਨੇ ਦੱਸਿਆ ਕਿ ਪਿੰਡ ਜਾਮਾਂ ਰਖੱਈਆਂ ਹਿਠਾੜ ਦੀ ਇਕ ਔਰਤ ਜਨੇਪੇ ਲਈ ਹਸਪਤਾਲ

ਦਾਖਲ ਹੋਈ। ਜਿਸ ਨੇ ਸਵਾ 10 ਵਜੇ ਇਕ ਲੜਕੀ ਨੂੰ ਜਨਮ ਦਿੱਤਾ।ਜਦੋਂ ਉਸ ਦੇ ਪਰਿਵਾਰਕ ਮੈਬਰਾਂ ਨੂੰ ਲੜਕੀ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਉਕਤ ਔਰਤ ਦਾ ਪਤੀ ਚਰਨਜੀਤ ਸਿੰਘ ਆਪਣੇ ਘਰ ਲੜਕੀ ਪੈਦਾ ਹੋਣ ‘ਤੇ ਗੁੱਸੇ ਵਿਚ ਆ ਗਿਆ। ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ, ਜਿਸ ਕਾਰਨ ਗੁੱਸੇ ‘ਚ ਆ ਕੇ ਉਸ ਨੇ ਹੰਗਾਮਾਂ ਸ਼ੁਰੂ ਕਰ ਦਿੱਤਾ।

ਡਾਕਟਰ ਨੇ ਦੱਸਿਆ ਕਿ ਉਹ ਲੇਬਰ ਰੂਮ ‘ਚ ਬੈਠੇ ਕਾਗਜਾਤ ਤਿਆਰ ਕਰ ਰਹੇ ਸਨ ਤਾਂ ਉਕਤ ਵਿਅਕਤੀ ਨੇ ਗੁੱਸੇ ‘ਚ ਲੇਬਰ ਰੂਮ ਦੇ ਸ਼ੀਸ਼ੇ ਤੋੜ ਦਿੱਤੇ। ਟੁੱਟੇ ਸ਼ੀਸ਼ੇ ਉਨ੍ਹਾਂ ਦੀ ਬਾਂਹ ਅਤੇ ਗਲੇ ‘ਤੇ ਲੱਗ ਗਏ। ਉਸ ਨੇ ਸਮੂਹ ਸਟਾਫ ਨੂੰ ਗਾਲਾਂ ਵੀ ਕੱਢੀਆਂ।ਉਨ੍ਹਾਂ ਦੱਸਿਆ ਕਿ ਉਕਤ ਘਟਨਾਂ ਸਬੰਧੀ ਰਿਪੋਰਟ ਥਾਣਾਂ ਮਮਦੋਟ ‘ਚ ਲਿਖਤੀ ਤੌਰ ‘ਤੇ ਕਰ ਦਿੱਤੀ ਗਈ ਹੈ । ਇਸ ਸਬੰਧੀ ਥਾਣਾਂ ਮੁਖੀ ਜਤਿੰਦਰ ਸਿੰਘ

ਨੇ ਕਿਹਾ ਕਿ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਸ ਦੀ ਅਜਿਹੀ ਹਰਕਤ ਨਾਲ ਹਸਪਤਾਲ ‘ਚ ਹਫਰਾ-ਤਫਰੀ ਮਚ ਗਈ।ਉਸ ਦੀ ਇਹ ਸਾਰੀ ਹਰਕਤ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਅਜਿਹਾ ਕਰਨ ਤੋਂ ਬਾਅਦ ਦੋਸ਼ੀ ਪਿਤਾ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ।

Share

Leave a Reply

Your email address will not be published. Required fields are marked *