ਨਿਊਜ਼ ਚੈਨਲ ਦੀ ਐਂਕਰ ਨਾਲ ਛੇੜਛਾੜ, ਹੈਲਪਲਾਈਨ ਤੋਂ ਨਾ ਮਿਲੀ ਕੋਈ ਮਦਦ..!

Share

ਆਗਰਾ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇੱਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਨੂੰ ਵਧੀਆ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਤਾਜ ਨਗਰੀ ਆਗਰਾ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਸ਼ਰਮਸਾਰ ਕਰਨ ਵਾਲੀਆਂ ਹਨ। ਇੱਥੇ ਸ਼ਰਾਰਤੀ ਤੱਤ ਸੜਕ ਦੇ ਵਿੱਚ ਵਿਚਾਲੇ ਟੀਵੀ ਐਂਕਰ ਦੇ ਪਿੱਛੇ ਪੈ ਗਏ। ਐਂਕਰ ਨੇ ਮਦਦ ਲਈ ਮਹਿਲਾ ਹੈਲਪਲਾਈਨ 1090 ‘ਤੇ ਮਦਦ ਮੰਗੀ ਪਰ ਟੀਮ ਸੌਂਦੀ ਰਹੀ ਤੇ ਕਿਸੇ ਦੀ ਮਦਦ ਨਾ ਕੀਤੀ।

ਦਰਅਸਲ ਪਿਛਲੇ ਵੀਰਵਾਰ ਮਹਿਲਾ ਐਂਕਰ ਦਾਮਿਨੀ ਕੰਮ ਖਤਮ ਕਰਕੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਦੋ ਨਸ਼ੇੜੀ ਮੁੰਡਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਛੇੜਛਾੜ ਕੀਤੀ। ਦਾਮਿਨੀ ਦਾ ਕਹਿਣਾ ਹੈ ਕਿ ਉਨ੍ਹਾਂ ਮਹਿਲਾ ਹੈਲਪਲਾਈਨ ‘ਤੇ ਫੋਨ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ।

ਦਾਮਿਨੀ ਨੇ ਜਦੋਂ ਇਸ ਬਾਰੇ ਫੇਸਬੁਕ ‘ਤੇ ਲਿਖਿਆ ਤਾਂ ਪੋਸਟ ਵਾਇਰਲ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਮਹਿਲਾ ਹੈਲਪਲਾਈਨ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ ‘ਤੇ ਆਈਜੀ ਨਵਨੀਤ ਸਿਕੇਰਾ ਨੇ ਕਿਹਾ ਕਿ ਅਸੀਂ ਦਾਮਿਨੀ ਤੋਂ ਘਟਨਾ ਲਈ ਮੁਆਫੀ ਮੰਗੀ ਹੈ। ਲਾਪ੍ਰਵਾਹੀ ਲਈ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

Share

Leave a Reply

Your email address will not be published. Required fields are marked *