ਪਾਕਿਸਤਾਨ ਤੋਂ ਆਇਆ ਆਸੂਮਲ ਭਾਰਤ ‘ਚ ਇੰਝ ਬਣਿਆ ਆਸਾਰਾਮ…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਸਾਢੇ ਚਾਰ ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜ੍ਹਨ ਮਗਰੋਂ ਅੱਜ ਅਖ਼ੀਰ ਨੂੰ ਨਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਜੋਧਪੁਰ ਦੀ ਅਦਾਲਤ ਵੱਲੋਂ ਕੀਤਾ ਗਿਆ ਹੈ। ਨਬਾਲਿਗ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਅੱਜ ਆਸਾਰਾਮ ਨੂੰ ਜਿਥੇ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਇਸ ਗੰਦੇ ਕੰਮ ਵਿਚ ਓਥੇ ਹੀ ਉਸਦੇ ਸਹਿਯੋਗੀ ਸ਼ਿਲ‍ਪੀ ਅਤੇ ਸ਼ਰਧਚੰਦਰ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।

asaram bapu life

ਇਹਨਾਂ ਨੂੰ ਅਦਾਲਤ ਨੇ 20-20 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਿਨਾਂ ਅਦਾਲਤ ਨੇ ਦੋ ਦੋਸ਼ੀਆਂ ਸ਼ਿਵਾ ਅਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ। ਆਖ਼ਿਰ ਵੰਡ ਮਗਰੋਂ ਪਾਕਿਸਤਾਨ ਤੋਂ ਆਏ ਆਸੂਮਲ ਹਰਪਲਾਨੀ ਭਾਰਤ ਵਿੱਚ ਕਿਸ ਤਰ੍ਹਾਂ 10 ਹਜਾਰ ਕਰੋੜ ਦੀ ਸੰਪਤੀ ਦਾ ਮਾਲਕ ਅਤੇ ਅਧਿਆਤਮਿਕ ਅਤੇ ਧਾਰਮਿਕ ਗੁਰੂ ਆਸਾਰਾਮ ਬਣ ਗਿਆ। ਆਉ ਜਾਣਦੇ ਹਾਂ ਆਸਾਰਾਮ ਦੀ ਜ਼ਿੰਗਦੀ ਬਾਰੇ ਕੁਝ ਗੱਲਾਂ।

ਕੌਣ ਹੈ ਅਸੂਮਲ ਜਾਂ ਬਾਪੂ ਆਸਾਰਾਮ?
1941 ‘ਚ ਪਾਕਿਸਤਾਨ ਦੇ ਨਵਾਬਸ਼ਾਹ ਜਿਲ੍ਹੇ ਦੇ ਬਰਾਂਗੀ ਪਿੰਡ ‘ਚ ਜੰਮਿਆ ਆਸੂਮਲ 1947 ‘ਚ ਹੋਈ ਦੇਸ਼ ਦੀ ਵੰਡ ਮਗਰੋਂ ਪਰਿਵਾਰ ਸਮੇਤ ਭਾਰਤ ਆ ਕੇ ਅਹਿਮਦਾਬਾਦ ਸ਼ਹਿਰ ਵਿਚ ਰਹਿਣ ਲੱਗ ਪਿਆ। ਅਹਿਮਦਾਬਾਦ ਦੇ ਮਨੀਨਗਰ ਵਿਚ ਰਹਿੰਦਿਆਂ ਆਸੂਮਲ ਦੇ ਪਿਤਾ ਦਾ ਦੇਹਾਂਤ ਹੋ ਗਿਆ। ਪਿਤਾ ਦੇ ਦੇਹਾਂਤ ਮਗਰੋਂ ਆਸੂਮਲ ਮਨੀਨਗਰ ਤੋਂ ਵਿਜਾਪੁਰ ਆ ਗਿਆ ਅਤੇ ਇਥੇ ਆ ਕੇ ਚਾਹ ਦੀ ਦੁਕਾਨ ਚਲਾਉਣ ਲੱਗ ਪਿਆ।


ਚਾਹ ਦੀ ਦੁਕਾਨ ਨਾ ਚੱਲੀ ਤਾਂ ਆਸੂਮਲ ਨੇ ਨਜਾਇਜ਼ ਸ਼ਰਾਬ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਸੂਮਲ (ਆਸਾਰਾਮ ਬਾਪੂ) ‘ਤੇ ਸ਼ਰਾਬ ਦੇ ਨਸ਼ੇ ਵਿੱਚ ਇਕ ਨੌਜਵਾਨ ਨੂੰ ਮਾਰਨ ਦਾ ਇਲਜ਼ਾਮ ਵੀ ਲਗਿਆ। ਕੁਝ ਦੇਰ ਜੇਲ੍ਹ ‘ਚ ਵੀ ਰਿਹਾ। ਜੇਲ੍ਹ ‘ਚੋਂ ਬਰੀ ਹੋਣ ਮਗਰੋਂ ਆਸਾਰਾਮ ਅਜਮੇਰ ਚਲਾ ਗਿਆ। ਓਥੇ ਜਾ ਕੇ ਉਸ ਨੇ ਫਿਰ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।


ਸ਼ਰਾਬ ਦਾ ਕਾਰੋਬਾਰ ਚਲਾਉਣ ਲਈ ਕਈ ਲੋਕਾਂ ਤੋਂ ਉਧਰ ਲਿਆ। ਕਰਜ ਨਾ ਚੁਕਾਉਣ ਅਤੇ ਕਾਰੋਬਾਰ ਵਿੱਚ ਘਾਟਾ ਪੈਣ ‘ਤੇ ਆਸਾਰਾਮ ਓਥੋਂ ਵੀ ਭੱਜ ਲਿਆ। ਮਗਰੋਂ ਆਸਾਰਾਮ ਨੇ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ। ਇਥੇ ਹੀ ਉਸਨੇ ਲਕਸ਼ਮੀ ਦੇਵੀ ਨਾਮਕ ਔਰਤ ਨਾਲ ਵਿਆਹ ਕਰਵਾ ਲਿਆ। ਵਿਆਹ ਮਗਰੋਂ ਆਸੂਮਲ ਦੇ ਦੋ ਬੱਚੇ, ਪੁੱਤਰ ਨਰਾਇਣ ਸਾਈਂ ਤੇ ਧੀ ਭਾਰਤੀ ਦੇਵੀ ਦਾ ਜਨਮ ਹੋਇਆ। ਜਿਨ੍ਹਾਂ ਨੂੰ ਉਹ ਇਥੇ ਛੱਡ ਕੇ ਫਰਾਰ ਹੋ ਗਿਆ।


ਆਸੂਮਲ ਤੋਂ ਬਾਪੂ ਆਸਾਰਾਮ ਬਣਨ ਲਈ ਨੈਨੀਤਾਲ ਪਹੁੰਚਣਾ
ਆਪਣੇ ਪਰਿਵਾਰ ਨੂੰ ਛੱਡ ਕੇ ਆਸੂਮਲ ਨੈਨੀਤਾਲ ਪਹੁੰਚਿਆ ਜਿਥੇ ਉਸ ਨੇ ਅਧਿਆਤਮਕ ਗੁਰੂ ਲੀਲ੍ਹਾਸ਼ਾਹ ਨੂੰ ਆਪਣਾ ਗੁਰੂ ਧਾਰ ਲਿਆ। ਆਸੂਮਲ ਦੀ ਸੇਵਾ ਤੋਂ ਖੁਸ਼ ਹੋ ਕੇ ਲੀਲ੍ਹਾਸ਼ਾਹ ਨੇ ਉਸਨੂੰ ਆਸਾਰਾਮ ਨਾਮ ਦਿੱਤਾ। ਫਿਰ ਆਸਾਰਾਮ ਨੇ ਦੇਸ਼ ਵਿੱਚ ਘੁੰਮ ਘੁੰਮ ਕੇ ਪ੍ਰਵਚਨ ਦੇਣੇ ਸ਼ੁਰੂ ਕਰ ਦਿੱਤਾ ਅਤੇ ਇਸਦੇ ਨਾਲ ਹੀ ਇਹ ਕਈਆਂ ਦਾ ਖੁਦ ਗੁਰੂ ਬਣ ਗਿਆ। ਸਤਸੰਗ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਓਹਨਾਂ ਦਾ ਗੁਰੂ ਬਣ ਗਿਆ।

ਆਸਾਰਾਮ ਦਾ ਪਹਿਲਾ ਆਸ਼ਰਮ
ਪ੍ਰਸਿੱਧੀ ਹਾਸਲ ਕਰਨ ਮਗਰੋਂ ਆਸਾਰਾਮ ਮੁੜ ਅਹਿਮਦਾਬਾਦ ਆ ਗਿਆ। ਇਥੇ ਹੀ ਆਸਾਰਾਮ ਨੇ ਆਪਣਾ ਪਹਿਲਾ ਆਸ਼ਰਮ ਬਣਾਇਆ। ਇਹ ਆਸ਼ਰਮ ਆਸਾਰਾਮ ਨੇ ਸਾਬਰਮਤੀ ਨਹਿਰ ਦੇ ਕਿਨਾਰੇ ਮੋਟੋਰਾ ‘ਚ 1972 ਵਿੱਚ ਬਣਾਇਆ। ਆਸਾਰਾਮ ਨੇ ਪਹਿਲਾਂ ਪਹਿਲਾਂ ਪਿਛੜੇ ਵਰਗ ਦੇ ਲੋਕ, ਦਲਿਤਾਂ ਅਤੇ ਦਰੀਬ ਤਬਕੇ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਜਿਵੇਂ ਜਿਵੇਂ ਨਾਮ ਬਣਦਾ ਗਿਆ,


ਗੁਜਰਾਤ ਤੋਂ ਵੀ ਲੋਕ ਆਸਾਰਾਮ ਦੇ ਬੋਲ ਸੁਣਨ ਇਥੇ ਆਉਣ ਲੱਗੇ। ਪ੍ਰਵਚਨਾਂ ਦੇ ਨਾਲ ਨਾਲ ਦੇਸੀ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸਦੇ ਨਾਲ ਆਸਾਰਾਮ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕੇ ਦੇਖਦਿਆਂ ਦੇਖਦਿਆਂ ਆਸਾਰਾਮ ਨੇ ਦੇਸ਼ ਭਰ ਵਿੱਚ 400 ਦੇ ਕਰੀਬ ਆਸ਼ਰਮ ਬਣਾ ਲਏ।

ਕਿੱਥੋਂ ਅਤੇ ਕਿਵੇਂ ਆਉਂਦੇ ਹਨ ਆਸਾਰਾਮ ਕੋਲ ਰੁਪਏ?
ਆਸਾਰਾਮ ਦੀ ਕੁੱਲ ਜਮੀਨਾਂ ਦੀ ਕੀਮਤ ਇਸ ਵੇਲੇ ਤਕਰੀਬਨ ਅਰਬਾਂ ਵਿਚ ਹੈ। ਦੇਸੀ ਦਵਾਈ ਦਾ ਅਤੇ ਹੋਰ ਪਦਾਰਥ ਵੇਚਣ ਦਾ ਕਾਰੋਬਾਰ ਇੰਝ ਚੱਲਿਆ ਕਿ ਆਸਾਰਾਮ ਦਾ 10 ਹਜਾਰ ਕਰੋੜ ਦਾ ਸਾਮਰਾਜ ਖੜ੍ਹਾ ਕਰ ਲਿਆ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵੀ ਪਤਾ ਚਲਿਆ ਹੈ ਕਿ ਆਸਾਰਾਮ ਦੀ ਕਈ ਜਮੀਨਾਂ ਗੈਰਕਾਨੂੰਨੀ ਵੀ ਹੈ। ਆਸਾਰਾਮ ਦੇ 400 ਦੇ ਕਰੀਬ ਟ੍ਰਸਟ ਹਨ।

ਆਸਾਰਾਮ ਦੀ ਸੰਸਥਾਵਾਂ ਵੱਲੋਂ ਵੇਚੀ ਜਾਂਦੀ ਕਿਤਾਬਾਂ, ਮੈਗਜ਼ੀਨ, ਧਾਰਮਿਕ ਸੀ.ਡੀ, ਸਾਬਣ, ਅਗਰਬੱਤੀ ਅਤੇ ਤੇਲ ਵਰਗੇ ਪਦਾਰਥ ਆਪਣੇ ਸ਼ਰਧਾਲੂਆਂ ਨੂੰ ਵੇਚ ਕੇ ਅਤੇ ਕਈਆਂ ਦੀ ਜਮੀਨ ਦੱਬ ਕੇ ਆਪਣੇ ਖਜਾਨੇ ਨੂੰ ਮਜਬੂਤ ਕੀਤਾ। ਸਤਸੰਗ ਦੌਰਾਨ ਹੀ ਸਮਾਨ ਦੀ ਵਿਕਰੀ ਨਾਲ 2,3 ਦਿਨਾਂ ਦੇ ਅੰਦਰ ਹੀ ਕਰੋੜ ਰੁਪਏ ਤੱਕ ਇਕੱਠੇ ਕਰ ਲਏ ਜਾਂਦੇ ਸਨ।

ਆਸਾਰਾਮ ਦੇ ਕਰੀਬੀਆਂ ਅਨੁਸਾਰ ਸਾਲ ਵਿਚ 10 ਤੋਂ 20 ਤੱਕ ਦੇ ਭੰਡਾਰੇ ਕਰਵਾਏ ਜਾਂਦੇ ਸਨ। ਜਿਨ੍ਹਾਂ ਰਾਹੀਂ 200 ਕਰੋੜ ਰੁਪਏ ਤੱਕ ਕਮਾ ਲਏ ਜਾਂਦੇ ਸਨ। ਇਹੀ ਨਹੀਂ, ਆਸਾਰਾਮ ਨੇ ਦੋ ਅਮਰੀਕੀ ਕੰਪਨੀਆਂ ਵਿੱਚ ਵੀ ਵਿਵੇਸ਼ ਕੀਤਾ ਹੋਇਆ ਸੀ। ਸੋਹਮ ਇੰਕ ਅਤੇ ਕੋਟਾਸ ਇੰਕ ਨਾਮਕ ਦੋ ਕੰਪਨੀਆਂ ਵਿੱਚ ਆਸਾਰਾਮ ਨੇ ਤਕਰੀਬਨ 156 ਕਰੋੜ ਰੁਪਏ ਨਿਵੇਸ਼ ਕੀਤੇ ਹੋਏ ਹਨ।

ਕਿਸ ਤਰ੍ਹਾਂ ਪਹੁੰਚਿਆ ਹਵਾਲਾਤ?
ਸਤਸੰਗ ਦੌਰਾਨ ਸੰਗਤਾਂ ਨੂੰ ਪ੍ਰਵਚਨ ਦੇਣ ਮਗਰੋਂ ਬੱਚਿਆਂ ਬੱਚੀਆਂ ਨੂੰ ਅਧਿਆਤਂਕ ਸਿੱਖਿਆ ਦੇਣ ਲਈ ਆਸਾਰਾਮ ਕੋਲ ਵੀ ਭੇਜਿਆ ਜਾਂਦਾ ਸੀ। ਇਹ ਕੰਮ ਸ਼ਿਲਪੀ ਦੇ ਹੱਥੋਂ ਹੁੰਦਾ ਸੀ। ਸ਼ਿਲਪੀ ਹੀ ਕੁੜੀਆਂ ਨੂੰ ਆਸਾਰਾਮ ਤੱਕ ਲੈ ਕੇ ਜਾਂਦੀ ਸੀ। ਜਿਥੇ ਹੁਣ ਦਾ ਸੋਸ਼ਣ ਕੀਤਾ ਜਾਂਦਾ ਸੀ। ਇਸ ਲਈ ਸ਼ਿਲਪੀ ਨੂੰ ਆਸਾਰਾਮ ਦੀ ਹਨੀਪ੍ਰੀਤ ਵੀ ਕਿਹਾ ਜਾਂਦਾ ਹੈ। ਸ਼ਿਲਪੀ ਕੁੜੀਆਂ ਨੂੰ ਆਸਾਰਾਮ ਦੀ ਮੰਗ ‘ਤੇ ਓਹਨਾਂ ਕੋਲ ਭੇਜਦੀ ਸੀ।

ਅਗਸਤ 2013 ‘ਚ ਆਸਾਰਾਮ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਵਾਲਾ ਪੀੜਤਾ ਦਾ ਪੂਰਾ ਪਰਿਵਾਰ ਘਟਨਾ ਤੋਂ ਪਹਿਲੇ ਤੱਕ ਆਸਾਰਾਮ ਦਾ ਕੱਟੜ ਭਗਤ ਸੀ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *