ਪੁਲਿਸ ਮੁਲਾਜ਼ਮ ਖਿੱਚ ਰਿਹਾ ਸੀ ਕੁੜੀਆਂ ਦੀ ਚੋਰੀ-ਚੋਰੀ ਫੋਟੋ,ਲੋਕਾਂ ਨੇ ਕੀਤਾ ਕਾਬੂ

News

Share

ਪੁਲਿਸ ਨੂੰ ਲੋਕਾਂ ਦੀ ਸਾਭ ਸੰਭਾਲ ‘ਤੇ ਰਾਖੀ ਲਈ ਰੱਖਿਆਂ ਜਾਂਦਾ ਹੈ ਜਿਥੇ ਪੁਲਿਸ ਦੀ ਡਿਊਟੀ ਗਲਤ ਅਨਸਰਾਂ ਨੂੰ ਫੜਨ ਦੀ ਹੁੰਦੀ ਹੈ ਤੇ ਸਮਾਜ ਕੋਈ ਅਜਿਹੀ ਘਟਨਾ ਜਿਸ ‘ਚ ਕੋਈ ਪੰਜਾਬ ਦੀ ਧੀ ‘ਤੇ ਗਲਤ ਨਜ਼ਰ ਰੱਖੇ ਉਸ ਨੂੰ ਫੜਨ ਦਾ ਕੰਮ ਹੁੰਦਾ ਹੈ ਪਰ ਲੁਧਿਆਣਾ ‘ਚ ਅਜਿਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਪੁਲਿਸ ਵਾਲਾ ਹੀ ਕੁੜੀ ਦੀਆਂ ਤਸਵੀਰਾਂ ਖਿੱਚ ਰਿਹਾ ਸੀ।

ਮਾਮਲਾ ਲੁਧਿਆਣੇ ਦਾ ਹੈ ਜਿਥੇ ਪੁਲਿਸ ਮੁਲਾਜ਼ਮ ਲੜਕੀ ਦੀ ਚੋਰੀ ਛਿਪੇ ਤਸਵੀਰ ਲੈ ਰਿਹਾ ਸੀ। ਪਰ ਮੌਕੇ ‘ਤੇ ਹੀ ਉਸ ਦੇ ਭਰਾ ਨੇ ਉਸਨੂੰ ਇਹ ਹਰਕਤ ਕਰਦੇ ਵੇਖ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਹੰਗਾਮਾਂ ਕਰ ਦਿੱਤਾ। ਜਿਵੇਂ ਰੌਲਾ ਵੱਧਣ ਲੱਗਾ ਮੁਲਾਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਕੰਟਰੋਲ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ‘ਤੇ ਪੁੱਜੀ ਅਤੇ ਮੁਲਾਜ਼ਮ ਨੂੰ ਨਾਲ ਥਾਣੇ ਲੈ ਗਈ।

ਜਾਣਕਾਰੀ ਅਨੁਸਾਰ ਲੜਕੀ ਰਾਮ ਚੈਰੀਟੇਬਲ ਦੇ ਬਾਹਰ ਮੈਡਿਕਲ ਸਟੋਰ ‘ਤੇ ਦਵਾਈ ਲੈ ਰਹੀ ਸੀ। ਜਿਸ ਥਾਂ ਤੋਂ ਲੜਕੀ ਦਵਾਈ ਲੈ ਰਹੀ ਸੀ ਉਥੇ ਬਿਜਲੀ ਬੋਰਡ ਦਾ ਪੁਲਿਸ ਮੁਲਾਜ਼ਮ ਵੀ ਖੜ੍ਹਾ ਸੀ ਤੇ ਉਹ ਚੋਰੀ ਲੜਕੀ ਦੀ ਫੋਟੋ ਖਿਚ ਰਿਹਾ ਸੀ। ਜਿਸ ਨੂੰ ਲੜਕੀ ਦੇ ਭਰਾ ਨੇ ਵੇਖ ਲਿਆ ਤੇ ਉਸ ਨੇ ਰੌਲਾ ਪਾ ਦਿੱਤਾ। ਲੋਕਾਂ ਨੇ ਉਥੇ ਹੀ ਉਸ ਨੂੰ ਫੜ ਲਿਆ।

ਲੋਕਾਂ ਨੇ ਪੁਲਿਸ ਵਾਲੇ ਦਾ ਮੋਬਾਇਲ ਲੈ ਲਿਆ ਜਿਸ ‘ਚ ਲੜਕੀ ਦੀਆਂ ਤਸਵੀਰਾਂ ਸਨ ਪਰ ਉਸ ਨੇ ਮੋਬਾਈਲ ਦਾ ਪਾਸਵਰਡ ਨਹੀਂ ਦੱਸਿਆ।ਇਸ ਪੂਰੇ ਮਾਮਲੇ ਦੀ ਵੀਡੀਓ ਕਿਸੇ ਨੇ ਬਣਾ ਲਈ ਸੀ ਤੇ ਹੁਣ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਪੁਲਿਸ ਨੇ ਮੌਕੇ ‘ਤੇ ਪੁਜ ਕੇ ਕਾਰਵਾਈ ਕਰਦਿਆਂ ਉਸ ਪੁਲਿਸ ਮੁਲਾਜ਼ਮ ਨੂੰ ਥਾਣੇ ਲੈ ਗਈ ਪਰ ਉਸ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।

Share

Leave a Reply

Your email address will not be published. Required fields are marked *