ਪੂਰੀ ਦੁਨੀਆ ਵਿਚ ਪਹਿਲਾ ਅਜਿਹਾ ਮੁੰਡਾ ਹੈ ਇਹ.. ਦੇਖੋ ਇਸ ਬਾਰੇ ਖਾਸ ਗੱਲਾਂ

Share

ਪੂਰੀ ਦੁਨੀਆ ਵਿਚ ਪਹਿਲਾ ਅਜਿਹਾ ਮੁੰਡਾ ਹੈ ਇਹ.. ਦੇਖੋ ਇਸ ਬਾਰੇ ਖਾਸ ਗੱਲਾਂ .

ਅੰਮ੍ਰਿਤਸਰ (ਬਿਊਰੋ) – ਕਦੀ ਤੁਸੀਂ ਸੁਣਿਆ ਹੈ ਕਿ ਕਿਸੇ ਬੱਚੇ ਦੀਆਂ ਹੱਡੀਆਂ ਖੇਡਦੇ-ਖੇਡਦੇ ਖੁਦ ਹੀ ਟੁੱਟ ਜਾਣ ਤੇ ਫਿਰ ਖੁਦ ਹੀ ਜੁੜ ਜਾਣ, ਪਰ ਇਹ ਸੱਚ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਚ ਸਾਹਮਣੇ ਆਇਆ ਹੈ ਜਿੱਥੇ 7 ਸਾਲਾ ਗੁਰਤਾਜ ਸਿੰਘ ਨਾਲ ਅਜਿਹਾ ਹੁੰਦਾ ਹੈ। ਉਸ ਦੀਆਂ ਹੱਡੀਆਂ ਆਪਣੇ ਆਪ ਹੀ ਟੁੱਟ ਜਾਂਦੀਆਂ ਹਨ।

ਕਦੀ ਖੇਡਦੇ-ਖੇਡਦੇ ਤੇ ਕਦੀ ਬੈਠੇ-ਬੈਠੇ ਅਚਾਨਕ ਉਸ ਨਾਲ ਅਜਿਹਾ ਹੁੰਦਾ ਹੈ। ਉਸ ਦੀਆਂ ਹੱਡੀਆਂ ਕੁਝ ਸਮੇਂ ਬਾਅਦ ਆਪਣੇ ਆਪ ਜੁੜ ਜਾਂਦੀਆਂ ਹਨ। ਇਸ ਦੌਰਾਨ ਉਸ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ।ਅਸਲ ‘ਚ ਉਸ ਨੂੰ ਆਸਟੇਵਨੇਟ ਇੰਪਰੇਫੈਕਟ ਨਾਮਕ ਰੋਗ ਹੈ। ਇਸ ਬੀਮਾਰੀ ਕਾਰਨ ਉਸ ਦੀਆਂ ਹੱਡੀਆਂ ਟੁੱਟ ਜਾਂਦੀਆਂ ਹਨ। ਇਸ ਨਾਲ ਸਰੀਰਕ ਵਿਕਾਸ ਵੀ ਰੁਕ ਜਾਂਦਾ ਹੈ। ਇਸ ਬੀਮਰੀ ਦੇ ਕਾਰਨ ਹੀ 7 ਸਾਲਾ ਗੁਰਤਾਜ ਦੀ ਉਮਰ 2 ਤੋਂ ਢਾਈ ਸਾਲ ਲੱਗਦੀ ਹੈ।

ਚਵਿੰਡਾ ਦੇਵੀ ਦੇ ਪਿੰਡ ਬਾਬੋਵਾਲ ‘ਚ ਜੰਮੇ ਗੁਰਤਾਜ ਦੀ ਮਾਂ ਪਲਵਿੰਦਰ ਕੌਰ ਨੇ ਦੱਸਿਆ ਕਿ ਸਾਲ 2010 ‘ਚ ਜਨਮ ਤੋਂ ਇਕ ਮਹੀਨੇ ਬਾਅਦ ਹੀ ਬੇਟੇ ਦੇ ਪੈਰ ਦੀ ਹੱਡੀ ਫਰੈਕਚਰ ਹੋ ਗਈ ਤੇ ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਬੇਟੇ ਨੂੰ ਆਸਟੇਵਨੇਟ ਇੰਪਰੇਫੈਕਟ ਨਾਮਕ ਰੋਗ ਹੈ। ਇਸ ਕਾਰਨ ਉਸ ਦੀਆਂ ਹੱਡੀਆਂ ‘ਚ ਫਰੈਕਚਰ ਹੋ ਰਿਹਾ ਹੈ ਤੇ ਇਹ ਭਵਿੱਖ ‘ਚ ਵੀ ਹੁੰਦਾ ਰਹੇਗਾ।

ਇਸ ਦੌਰਾਨ ਗੁਜਤਾਜ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਜ਼ਿਆਦਾ ਦੇਖ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਹੱਡੀਆਂ ਫਿਰ ਵੀ ਟੁੱਟ ਦੀਆਂ ਰਹੀਆਂ। ਕਦੀ ਬਾਂਹ ਦੀ ਹੱਡੀ ਟੁੱਟ ਜਾਂਦੀ ਤੇ ਕਦੀ ਪੈਰ ਦੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕੁਝ ਮਹੀਨੇ ਬਾਅਦ ਟੁੱਟੀ ਹੋਈ ਹੱਡੀ ਫਿਰ ਜੁੜ ਜਾਂਦੀ। ਇਸ ਕਾਰਨ ਉਸਨੂੰ ਤੁਰਨ ‘ਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ।

ਬੇਟੇ ਦੀ ਇਸ ਤਕਲੀਫ ਕਾਰਨ ਉਸ ਦੇ ਪਿਤਾ ਹਰਪਾਲ ਸਿੰਘ ਦੀ ਸਾਲ 2011 ‘ਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ਜਨਮ ਤੋਂ ਤਿੰਨ ਸਾਲ ਤੱਕ ਗੁਰਤਾਜ ਦੀਆਂ ਹੱਡੀਆਂ 15 ਦਿਨਾਂ ‘ਚ ਟੁੱਟ ਜਾਂਦੀਆਂ ਸਨ ਤੇ ਹੁਣ 3 ਤੋਂ 6 ਮਹੀਨੇ ਬਾਅਦ ਅਜਿਹਾ ਹੁੰਦਾ ਹੈ। ਇਸ ਬੀਮਾਰੀ ਦੇ ਇਲਾਜ ਲਈ ਗੁਰਤਾਜ ਨੂੰ ਨਿੱਜੀ ਹਸਪਤਾਲ ਲਿਆਇਆ ਜਾਂਦਾ ਹੈ।

ਬੀਮਾਰੀ ਦਾ ਨਹੀਂ ਹੈ ਕੋਈ ਇਲਾਜ – ਡਾਕਟਰ
ਬੱਚਿਆ ਦੇ ਰੋਗਾਂ ਦੇ ਮਾਹਿਰ ਡਾ. ਵਿਮਲ ਦਾ ਕਹਿਣਾ ਹੈ ਕਿ ਆਸਟੇਵਨੇਟ ਇੰਪਰੇਫੈਕਟ ਰੋਗ ਨਾਲ ਹੱਡੀਆਂ ਟੁੱਟ ਦੀਆਂ ਰਹਿੰਦੀਆਂ ਹਨ। ਹਾਲਾਂਕਿ ਕੁਝ ਸਮੇਂ ਬਾਅਦ ਟੁੱਟੀਆਂ ਹੋਈਆ ਹੱਡੀਆਂ ਖੁਦ ਹੀ ਜੁੜ ਜਾਂਦੀਆਂ ਹਨ। ਹੱਡੀ ਟੁੱਟਣ ਕਾਰਨ ਬੱਚੇ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਗ ‘ਚ ਮਰੀਜ਼ ਦੇ ਦੋਨੋਂ ਪੈਰ ਮੁੜਦੇ ਰਹਿੰਦੇ ਹਨ, ਇਸ ਕਾਰਨ ਉਸ ਨੂੰ ਝੁਕ ਕੇ ਤੁਰਨਾ ਪੈਂਦਾ ਹੈ……..

Share

Leave a Reply

Your email address will not be published. Required fields are marked *