ਪੇਪਰਾਂ ‘ਚ ਨਕਲ ਨਾ ਵੱਜਣ ‘ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ..

News

Share

ਪੇਪਰਾਂ ‘ਚ ਨਕਲ ਨਾ ਵੱਜਣ ‘ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ..

ਪੇਪਰਾਂ ‘ਚ ਨਕਲ ਨਾ ਵੱਜਣ ਕਾਰਨ ਤਣਾਅ ‘ਚ ਆ ਕੇ ਵਿਦਿਆਰਥੀ ਹਰਪਿੰਦਰ ਸਿੰਘ (19) ਪੁੱਤਰ ਸਾਹਿਬ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪੁਲਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ (ਵਿਚਲਾ ਕਿਲਾ) ਦੇ ਮ੍ਰਿਤਕ ਨੌਜਵਾਨ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ

ਉਨ੍ਹਾਂ ਦਾ ਬੇਟਾ ਹਰਪਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿੰਸਰਾ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਗੁਰੂ ਕਾ ਬਾਗ ਵਿਖੇ ਬਣੇ ਸੈਂਟਰ ਵਿਖੇ ਸਾਲਾਨਾ ਇਮਤਿਹਾਨ ਦੇ ਰਿਹਾ ਸੀ ਤੇ ਨਕਲ ਨਾ ਵੱਜਣ ਕਾਰਨ ਕਾਫ਼ੀ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸੀ ।

Cheating slips thrown on road after exam was finished during first Under Graduate Exam at Post Graduate Govt College in Sector 11 of Chandigarh on Wednesday, April 02 2014. Express photo by Sumit Malhotra

ਅੱਜ ਦੁਪਹਿਰ ਸਮੇਂ ਮੈਂ ਕਿਹਾ ਕਿ ਰੋਟੀ ਖਾ ਲੈ ਤੇ ਉਸ ਨੇ ਰੋਟੀ ਨਹੀਂ ਖਾਧੀ ਅਤੇ ਘਰ ਦੇ ਬਾਹਰ ਬਣੇ ਡੰਗਰਾਂ ਦੇ ਬਰਾਂਡੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਮ੍ਰਿਤਕ ਚਾਰ ਭੈਣ-ਭਰਾਵਾਂ ਦਾ ਸਭ ਤੋਂ ਵੱਡਾ ਭਰਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ
Cheating slips thrown on road after exam was finished during first Under Graduate Exam at Post Graduate Govt College in Sector 11 of Chandigarh on Wednesday, April 02 2014. Express photo by Sumit Malhotra

ਪੁਲਸ ਥਾਣਾ ਰਾਜਾਸਾਂਸੀ ਤੇ ਤਫ਼ਤੀਸ਼ੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share

Leave a Reply

Your email address will not be published. Required fields are marked *