ਪ੍ਰੇਮੀ ਦੇ ਗਲੇ ‘ਚ ਫਸੀ ਮੀਟ ਦੀ ਹੱਡੀ, ਗਲਾ ਵੱਢ ਪ੍ਰੇਮਿਕਾ ਨੇ ਇੰਝ ਬਚਾਈ ਜਾਨ ..

News

Share

ਪ੍ਰੇਮੀ ਦੇ ਗਲੇ ‘ਚ ਫਸੀ ਮੀਟ ਦੀ ਹੱਡੀ, ਗਲਾ ਵੱਢ ਪ੍ਰੇਮਿਕਾ ਨੇ ਇੰਝ ਬਚਾਈ ਜਾਨ ..

ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਤੇ ਸਥਿਤ ਇਕ ਰੈਸਟੋਰੈਂਟ ਵਿਚ ਬੀਤੇ ਮਹੀਨੇ ਅਜੀਬ ਘਟਨਾ ਵਾਪਰੀ। 45 ਸਾਲਾ ਸਾਰਾਹ ਗਲਾਸ ਆਪਣੇ ਸਾਥੀ ਇਸਾਕ ਬੇਸਟਰ (50) ਨਾਲ ਇਕ ਬਾਰਬੇਕਿਊ ਦਾ ਆਨੰਦ ਲੈ ਰਹੀ ਸੀ ਕਿ ਅਚਾਨਕ ਇਸਾਕ ਦੇ ਗਲੇ ਵਿਚ ਮੀਟ ਦਾ ਇਕ ਟੁੱਕੜਾ ਫਸ ਗਿਆ ਅਤੇ ਉਸ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ। ਜੇ ਉਸ ਦੀ ਪ੍ਰੇਮਿਕਾ ਮੌਕੇ ‘ਤੇ ਮੌਜੂਦ ਨਾ ਹੁੰਦੀ ਤਾਂ ਉਸ ਦਾ ਬਚ ਪਾਉਣਾ ਮੁਸ਼ਕਲ ਸੀ।

ਸਾਰਾਹ ਅਤੇ ਇਸਾਕ ਬੀ. ਬੀ. ਕਿਊ. ਰੈਸਟੋਰੈਂਟ ਗਏ ਸਨ। ਇੱਥੇ ਉਨ੍ਹਾਂ ਨੇ ਚਿਕਨ ਦਾ ਆਰਡਰ ਦਿੱਤਾ ਅਤੇ ਮਜ਼ੇ ਨਾਲ ਉਸ ਨੁੰ ਖਾਣ ਲੱਗੇ। ਅਚਾਨਕ ਇਸਾਕ ਦੇ ਗਲੇ ਵਿਚ ਮੀਟ ਦਾ ਟੁੱਕੜਾ ਫਸ ਗਿਆ ਅਤੇ ਉਸ ਦਾ ਸਾਹ ਲੈਣਾ ਲੱਗਭਗ ਮੁਸ਼ਕਲ ਹੋ ਗਿਆ। ਉਹ ਬੁਰੀ ਤਰ੍ਹਾਂ ਤੜਫਣ ਲੱਗਾ।

ਉਸ ਸਮੇਂ ਸਾਰਾਹ ਨੇ ਹਿੰਮਤ ਕਰ ਕੇ ਉਸ ਨੂੰ ਸੀ. ਪੀ. ਆਰ. ਦਿੱਤੀ ਪਰ ਇਸ ਦਾ ਵੀ ਕੋਈ ਅਸਰ ਨਹੀਂ ਹੋਇਆ। ਉੱਧਰ ਮੀਟ ਦੇ ਟੁੱਕੜੇ ਨੇ ਇਸਾਕ ਦੀ ਸਾਹ ਨਲੀ ਰੋਕ ਦਿੱਤੀ। ਇਸ ਨਾਲ ਇਸਾਕ ਦਾ ਸਰੀਰ ਨੀਲਾ ਪੈਣਾ ਸ਼ੁਰੂ ਹੋ ਗਿਆ। ਸਾਰਾਹ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਇਸਾਕ ਸਾਡੇ ਸਾਹਮਣੇ ਹੀ ਦਮ ਤੋੜ ਦੇਵੇਗਾ।

ਅਚਾਨਕ ਸਾਰਾਹ ਨੂੰ ਇਕ ਸ਼ਾਨਦਾਰ ਵਿਚਾਰ ਆਇਆ ਅਤੇ ਉਸ ਨੇ ਕਿਸੇ ਤਿੱਖੀ ਚੀਜ਼ ਦੀ ਮੰਗ ਕੀਤੀ। ਉੱਥੇ ਮੌਜੂਦ ਇਕ ਇਹ ਮਹਿਮਾਨ ਨੇ ਸਾਰਾਹ ਨੂੰ ਸਟੀਲ ਦਾ ਚਾਕੂ ਫੜਾਇਆ। ਉਸ ਨੇ ਜਲਦੀ ਨਾਲ ਇਸਾਕ ਦਾ ਗਲਾ ਵੱਢ ਕੇ ਮੀਟ ਦੇ ਟੁੱਕੜੇ ਨੂੰ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਇਸਾਕ ਦੇ ਸਾਹ ਦੇ ਰਸਤਾ ਖੁੱਲ ਗਿਆ।

ਇਸ ਮਗਰੋਂ ਇਸਾਕ ਦੇ ਗਲੇ ਵਿਚੋਂ ਖੂਨ ਵੱਗਣ ਲੱਗਾ। ਰੈਸਟੋਰੈਂਟ ਅਧਿਕਾਰੀਆਂ ਨੇ ਤੁਰੰਤ ਪੁਲਸ ਅਤੇ ਡਾਕਟਰਾਂ ਦੀ ਟੀਮ ਨੂੰ ਬੁਲਾਇਆ। ਪੈਰਾ ਮੈਡੀਕਲ ਅਧਿਕਾਰੀ 20 ਮਿੰਟ ਵਿਚ ਹੀ ਉੱਥੇ ਪਹੁੰਚ ਗਏ। ਘਟਨਾ ਦੇ ਬਾਰ ਰੈਸਟੋਰੈਂਟ ਵੱਲੋਂ ਇਸਾਕ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਸਾਰਾਹ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਟ੍ਰੈਕਿਓਟਾਮੀ ਪੜ੍ਹੀ ਸੀ,

ਜਿਸ ਵਿਚ ਗਲੇ ਦੇ ਰਸਤੇ ਸਾਹ ਪਹੁੰਚਾਉਣ ਦੇ ਬਾਰੇ ਵਿਚ ਦੱਸਿਆ ਗਿਆ ਸੀ। ਸਾਰਾਹ ਨੇ ਘਰੇਲੂ ਉਪਕਰਣਾਂ ਨਾਲ ਇਸ ਬਾਰੇ ਵਿਚ ਪ੍ਰੈਕਟੀਕਲ ਵੀ ਕੀਤਾ ਸੀ। ਸੂਤਰਾਂ ਮੁਤਾਬਕ ਹਸਪਤਾਲ ਵਿਚ ਇਸਾਕ ਤਿੰਨ ਦਿਨ ਤੱਕ ਕੋਮਾ ਵਿਚ ਰਿਹਾ। ਇਸ ਮਗਰੋਂ ਉਸ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋਇਆ। ਹੁਣ ਇਸਾਕ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹਨ। ਇਸਾਕ ਨੇ ਆਪਣੀ ਪ੍ਰੇਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ”ਹੀਰੋ” ਦੱਸਿਆ।

Share

Leave a Reply

Your email address will not be published. Required fields are marked *